ਇੰਗਲੈਂਡ ਨੇ ਪਾਕਿ ਖਿਲਾਫ਼ 10 ਸਾਲਾਂ ਬਾਅਦ ਟੈਸਟ ਲੜੀ ਜਿੱਤੀ

ਤਿੰਨ ਟੈਸਟ ਮੈਚਾਂ ਦੀ ਲੜੀ ‘ਤੇ ਕੀਤਾ ਕਬਜ਼ਾ

  • ਐਂਡਰਸਨ (James Anderson) ਟੈਸਟ ਕ੍ਰਿਕਟ ‘ਚ 600 ਵਿਕਟਾਂ ਲੈਣ ਵਾਲਾ ਪਹਿਲਾ ਤੇਜ਼ ਗੇਂਦਬਾਜ਼ ਬਣਿਆ
  • ਜੋਸ ਬਟਲਰ ਤੇ ਮੁਹੰਮਦ ਰਿਜਵਾਨ ਸਾਂਝੇ ਤੌਰ ‘ਤੇ ‘ਮੈਨ ਆਫ਼ ਦ ਸੀਰੀਜ਼’ ਬਣੇ

ਸਾਊਥਪਟਨਮ। ਜੇਮਸ ਐਂਡਰਸਨ (James Anderson) ਨੇ ਸ਼ਾਨਦਾਰ ਪ੍ਰਰਦਸ਼ਨ ਕਰਦਿਆਂ ਟੈਸਟ ਕ੍ਰਿਕਟ ‘ਚ 600 ਵਿਕਟਾਂ ਲੈਣ ਵਾਲਾ ਪਹਿਲਾ ਤੇਜ਼ ਗੇਂਦਬਾਜ਼ ਬਣ ਗਿਆ। ਜਦੋਂਕਿ ਪਾਕਿਸਤਾਨ (Pakistan) ਦੇ ਖਿਲਾਫ਼ ਮੀਂਹ ਨਾਲ ਪ੍ਰਭਾਵਿਤ ਤੀਜਾ ਤੇ ਆਖਰੀ ਟੈਸਟ ਪੰਜਵੇਂ ਦਿਨ ਮੰਗਲਵਾਰ ਨੂੰ ਡਰਾਅ ਹੋ ਗਿਆ।

England won the Test series against Pakistan after 10 years

England won the Test series against Pakistan after 10 years

ਇਸ ਦੇ ਨਾਲ ਹੀ (England) ਇੰਗਲੈਂਡ ਨੇ 10 ਸਾਲਾਂ ਬਾਅਦ (Pakistan)  ਪਾਕਿਸਤਾਨ ਖਿਲਾਫ਼ ਟੈਸਟ ਲੜੀ ਆਪਣੇ ਨਾਂਅ ਕੀਤੀ। ਇੰਗਲੈਂਡ ਨੇ ਪਹਿਲਾ ਟੈਸਟ ਜਿੱਤਿਆ ਸੀ, ਜਦੋਂਕਿ ਬਾਕੀ ਦੋਵੇਂ ਟੈਸਟ ਡਰਾਅ ਰਹੇ। 267 ਦੌੜਾਂ ਦੀ ਸ਼ਾਨਦਾਰ ਪਾਰੀ ਖੇਡਣ ਵਾਲੇ (Jack Crowley) ਜਾਕ ਕ੍ਰਾਉਲੀ ‘ਮੈਨ ਆਫ਼ ਦ ਮੈਚ’ ਚੁਣੇ ਗਏ। ਜਦੋਂÎਕ ਜੋਸ ਬਟਲਰ ਤੇ ਮੁਹੰਮਦ ਰਿਜਵਾਨ ਸਾਂਝੇ ਤੌਰ ‘ਤੇ ‘ਮੈਨ ਆਫ਼ ਦ ਸੀਰੀਜ਼’ ਬਣੇ।

ਪਾਕਿ ਨੇ ਫਾਲੋਆਨ ਖੇਡਦਿਆਂ ਚਾਰ ਵਿਕਟਾਂ ‘ਤੇ 187 ਦੌੜਾਂ ਬਣਾਈਆਂ

ਤੀਜੇ ਟੈਸਟ ਦੇ ਪੰਜਵੇਂ ਦਿਨ ਸਿਰਫ਼ 27.1 ਓਵਰਾਂ ਦੀ ਖੇਡ ਹੀ ਹੋ ਸਕੀ ਤੇ 15 ਓਵਰਾਂ ਬਾਕੀ ਰਹਿੰਦੇ ਅੰਪਾਇਰਾਂ ਨੇ ਖੇਡ ਸਮਾਪਤੀ ਦਾ ਐਲਾਨ ਕਰ ਦਿੱਤਾ। ਖਰਾਬ ਰੌਸ਼ਨ ਤੇ ਮੀਂਹ ਕਾਰਨ ਤੀਜੇ ਤੇ ਚੌਥੇ ਦਿਨ ਵੀ ਖੇਡ ਪ੍ਰਭਾਵਿਤ ਹੋਈ। (England) ਇੰਗਲੈਂਡ ਨੇ ਪਹਿਲੀ ਪਾਰ ‘ਚ 583 ਦੌੜਾਂ ਬਣਾ ਪਾਰੀ ਐਲਾਨ ਦਿੱਤੀ ਸੀ ਜਿਸ ਦੇ ਜਵਾਬ ‘ਚ ਪਾਕਿਸਤਾਨ ਨੇ ਫਾਲੋਆਨ ਖੇਡਦਿਆਂ ਚਾਰ ਵਿਕਟਾਂ ‘ਤੇ 187 ਦੌੜਾਂ ਬਣਾਈਆਂ। ਪਾਕਿਸਤਾਨੀ ਦੀ ਟੀਮ ਨੇ ਪਹਿਲੀ ਪਾਰੀ ‘ਚ 273 ਦੌੜਾਂ ਬਣਾਈਆਂ ਸਨ।

(Jack Crowley) ਜਾਕ ਕ੍ਰਾਉਲੀ ‘ਮੈਨ ਆਫ਼ ਦ ਮੈਚ’ ਚੁਣੇ ਗਏ

ਕੋਰੋਨਾ ਮਹਾਂਮਾਰੀ ਕਾਰਨ ਲਾਗੂ ਪਾਬੰਦੀਆਂ ਦੇ ਕਾਰਨ ਮੈਦਾਨ ‘ਚ ਇੱਕ ਵੀ ਦਰਸ਼ਕ ਨਹੀਂ ਸੀ। ਆਪਣਾ 156 ਵਾਂ ਟੈਸਟ ਖੇਡ ਰਹੇ ਐਂਡਰਸਨ (James Anderson) ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਟੈਸਟ ਗੇਂਦਬਾਜ਼ਾਂ ‘ਚ ਚੌਥੇ ‘ਤੇ ਪਹੁੰਚ ਗਏ ਹਨ। ਉਸ ਤੋਂ ਮੁਰਲੀਧਰਨ 800, ਸ਼ੇਨ ਵਾਰਨ 708 ਤੇ ਅਨਿਲ ਕੁੰਬਲੇ 619 ਵਿਕਟਾਂ ਹਨ ਪਰ ਇਹ ਤਿੰਨੇ ਸਪਿੱਨਰ ਹਨ। (James Anderson) ਐਂਡਰਸਨ 600 ਵਿਕਟਾਂ ਲੈਣ ਵਾਲੇ ਦੂਜੇ ਸਭ ਤੋਂ ਤੇਜ਼ ਗੇਂਦਬਾਜ਼ ਹਨ। ਉਹ ਹੁਣ ਗੇਂਦਬਾਜ਼ਾਂ ‘ਚ 600 ਵਿਕਟਾਂ ਲੈਣ ਵਾਲੇ ਇਕਲੌਤੇ ਖਿਡਾਰੀ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.