ਮੀਂਹ ਨੇ ਸੁਨਾਮ ਦਾ ਬੱਸ ਸਟੈਂਡ ਕੀਤਾ ਜਲਥਲ, ਮੁਸਫਰਾਂ ਨੂੰ ਚੱਲਣੀ ਪਈ ਪ੍ਰੇਸ਼ਾਨੀ

Rain
ਸੁਨਾਮ: ਪਏ ਮੀਂਹ ਕਾਰਨ ਬੱਸ ਸਟੈਂਡ ਵਿੱਚ ਖੜ੍ਹਾ ਪਾਣੀ।

ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਅੱਜ ਸਵੇਰੇ ਫਿਰ ਤੋਂ ਹੋਈ ਤੇਜ਼ (Rain) ਮੀਂਹ ਕਾਰਨ ਸ਼ਹਿਰ ਦੇ ਵਿੱਚ ਕਈ ਜਗ੍ਹਾ ’ਤੇ ਪਾਣੀ ਭਰ ਗਿਆ। ਸ਼ਹਿਰ ਦਾ ਬੱਸ ਸਟੈਂਡ, ਅੰਡਰ ਬ੍ਰਿਜ ਅਤੇ ਹੋਰ ਕਈ ਨੀਵੀਂ ਜਗ੍ਹਾ ‘ਤੇ ਪਾਣੀ ਖੜਾ ਹੋਇਆਂ ਸੀ ਅਤੇ ਸ਼ਹਿਰ ਦੇ ਕਈ ਜਗ੍ਹਾ ’ਤੇ ਸੀਵਰੇਜ ਵੀ ਓਵਰਫਲੋਅ  ਹੋ ਗਏ।

ਬੱਸ ਸਟੈਂਡ ਦੇ ਵਿੱਚ ਭਰੇ ਪਾਣੀ ਕਾਰਨ ਬੱਸਾਂ ਰਾਹੀਂ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਕਿਉਂਕਿ ਬੱਸ ਸਟੈਂਡ ਦੇ ਵਿੱਚ ਆਏ ਯਾਤਰੀਆਂ ਨੂੰ ਸ਼ਹਿਰ ਅੰਦਰ ਜਾਣ ਦੇ ਲਈ ਖੜੇ ਪਾਣੀ ਕਾਰਨ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਕਈ ਦੁਕਾਨਦਾਰਾਂ ਨੇ ਦੱਸਿਆ ਕਿ ਮੀਂਹ ਦੇ ਦੌਰਾਨ ਬੱਸ ਸਟੈਂਡ ਦੇ ਵਿੱਚ ਬਹੁਤ ਜਿਆਦਾ ਪਾਣੀ ਖੜ ਜਾਂਦਾ ਹੈ। ਜਿੰਨਾ ਸਮਾਂ ਬੱਸ ਸਟੈਂਡ ਦੇ ਵਿੱਚੋਂ ਪਾਣੀ ਨਹੀਂ ਨਿਕਲਦਾ ਉਨ੍ਹਾਂ ਸਮਾਂ ਉਨ੍ਹਾਂ ਕੋਲ ਕੋਈ ਗਾਹਕ ਨਹੀਂ ਪਹੁੰਚਦਾ।

ਇਹ ਵੀ ਪੜ੍ਹੋ :ਭਾਰਤ ਬਣਿਆ ਏਸ਼ੀਆ ਕੱਪ 2023 ਦਾ ਚੈਂਪੀਅਨ 

Rain ਕਿਉਂਕਿ ਦੁਕਾਨਾਂ ਦੇ ਬਾਹਰ ਬਹੁਤ ਜ਼ਿਆਦਾ ਪਾਣੀ ਖੜਾ ਹੁੰਦਾ ਹੈ। ਜਿਸ ਕਾਰਨ ਉਹਨਾਂ ਦੀ ਦੁਕਾਨ ਅੰਦਰ ਕੋਈ ਗਾਹਕ ਵੀ ਨਹੀਂ ਆਉਂਦਾ। ਦੁਕਾਨਦਾਰਾਂ ਦੇ ਨਾਲ-ਨਾਲ ਰਾਹਗੀਰ ਵੀ ਇਸ ਖੜੇ ਪਾਣੀ ਕਾਰਨ ਦਿੱਕਤਾਂ ਦਾ ਸਾਹਮਣਾ ਕਰ ਰਹੇ ਸਨ ਦੂਜੇ ਪਾਸੇ ਨਗਰ ਕੌਂਸਲ ਵੱਲੋਂ ਬੱਸ ਸਟੈਂਡ ਦੇ ਵਿੱਚੋਂ ਇੰਜਣ ਲਾ ਕੇ ਪਾਣੀ ਕੱਢਣ ਦੇ ਲਈ ਬੰਦੇ ਭੇਜੇ ਹੋਏ ਸਨ ਜੋ ਪਾਣੀ ਕੱਢਣ ਦੀਆਂ ਤਿਆਰੀਆਂ ਵਿੱਚ ਜੁਟੇ ਹੋਏ ਸਨ।