ਪਾਕਿ ਨੂੰ ਮੈਚ ਬਚਾਉਣ ਲਈ ਮੀਂਹ ਤੇ ਖਰਾਬ ਰੌਸ਼ਨੀ ਦਾ ਸਹਾਰਾ

ਪਾਕਿ ਨੇ 56 ਓਵਰਾਂ ‘ਚ ਬਣਾਈਆਂ ਸਿਰਫ਼ 100 ਦੌੜਾਂ
ਇੰਗਲੈਂਡ ਨੇ ਲੜੀ ਜਿੱਤਣ ਵੱਲ ਵਧਾਏ ਕਦਮ

ਸਾਊਥਪਟਨਮ। ਪਾਕਿਸਤਾਨ ਦੀ ਇੰਗਲੈਂਡ ਖਿਲਾਫ਼ ਤੀਜੇ ਤੇ ਆਖਰੀ ਟੈਸਟ ਮੈਚ ਨੂੰ ਬਚਾਉਣ ਦੀਆਂ ਉਮੀਦਾਂ ਦਾ ਸਾਰਾ ਦਾਰੋਮਦਾਰ ਮੀਂਹ ਤੇ ਖਰਾਬ ਰੌਸ਼ਨੀ ‘ਤੇ ਟਿਕ ਗਿਆ ਹੈ।

ਪਾਕਿਸਤਾਨ ਨੇ ਫਾਲੋਆਨ ਤੋਂ ਬਾਅਦ ਖੇਡਦਿਆਂ ਸੋਮਵਾਰ ਨੂੰ ਚੌਥੇ ਦਿਨ 56 ਓਵਰਾਂ ਦੀ ਖੇਡ ‘ਚ 2 ਵਿਕਟਾਂ ਗੁਆ ਕੇ 100 ਦੌੜਾਂ ਬਣਾ ਲਈਆਂ ਹਨ ਤੇ ਉਸ ਨੂੰ ਪਾਰੀ ਦੀ ਹਾਰ ਤੋਂ ਬਚਣ ਲਈ ਹਾਲੇ 210 ਦੌੜਾਂ ਬਣਾਉਣੀਆਂ ਹਨ। ਚੌਥੇ ਦਿਨ ਦੀ ਖੇਡ ਵੀ ਮੀਂਹ ਤੇ ਖਰਾਬ ਰੌਸ਼ਨੀ ਦੀ ਕਾਰਨ ਪ੍ਰਭਾਵਿਤ ਰਿਹਾ ਤੇ ਸਿਰਫ਼ 56 ਓਵਰਾਂ ਦੀ ਖੇਡ ਹੋ ਸਕੀ। ਅੰਤਿਮ ਸੈਸ਼ਨ ‘ਚ ਜਦੋਂ ਖਰਾਬ ਰੌਸ਼ਨੀ ਦੇ ਕਾਰਨ ਖੇਡ ਰੋਕਣਾ ਪਿਆ ਉਦੋਂ 14 ਓਵਰਾਂ ਬਾਕੀ ਸਨ। ਹੁਣ ਇਹ ਮੈਚ ਡਰਾਅ ਹੋਵੇ ਜਾਂ ਇੰਗਲੈਂਡ ਜਿੱਤੇ, ਮੇਜ਼ਬਾਨ ਟੀਮ ਦੇ ਹੱਥਾਂ ‘ਚ ਸੀਰੀਜ਼ ਆ ਗਈ ਹੈ। ਇੰਗਲੈਂਡ ਪਹਿਲਾ ਟੈਸਟ ਮੈਚ ਜਿੱਤ ਕੇ ਲੜੀ ‘ਚ 1-0 ਨਾਲ ਅੱਗੇ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.