ਸਾਰੇ ਮੋਦੀ ਚੋਰ ਹਨ’ ਮਾਮਲੇ ‘ਚ ਅਦਾਲਤ ‘ਚ ਪੇਸ਼ ਹੋਏ ਰਾਹੁਲ

ਸੀਨੀਅਰ ਕਾਂਗਰਸੀ ਨੇਤਾ, ਲੋਕਸਭਾ ਸਾਂਸਦ ਅਤੇ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ (Rahul Gandhi) ਪਿਛਲੀਆਂ ਲੋਕ ਸਭਾ ਚੋਣਾਂ ਦੌਰਾਨ ਕਰਨਾਟਕ ਦੀ ਇੱਕ ਚੋਣਾਵੀ ਰੈਲੀ ਵਿੱਚ ਦਿੱਤੇ ਆਪਣੇ ਕਥਿਤ ਵਿਵਾਦਪੂਰਨ ਬਿਆਨ ‘ਸਾਰੇ ਮੋਦੀ ਚੋਰ ਹਨ’ ਨੂੰ ਲੈ ਕੇ ਇੱਥੇ ਸੱਤਾਧਾਰੀ ਭਾਜਪਾ ਦੇ ਇੱਕ ਵਿਧਾਇਕ ਵੱਲੋਂ ਦਰਜ ਮਾਣਹਾਨੀ ਮਾਮਲੇ ਵਿੱਚ ਅੱਜ ਅਦਾਲਤ ਵਿੱਚ ਪੇਸ਼ ਹੋਏ।

ਸਾਰੇ ਮੋਦੀ ਚੋਰ ਹਨ’ ਮਾਮਲੇ ‘ਚ ਅਦਾਲਤ ‘ਚ ਪੇਸ਼ ਹੋਏ ਰਾਹੁਲ

ਸੂਰਤ , ਏਜੰਸੀ। ਸੀਨੀਅਰ ਕਾਂਗਰਸੀ ਨੇਤਾ, ਲੋਕਸਭਾ ਸਾਂਸਦ ਅਤੇ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ (Rahul Gandhi) ਪਿਛਲੀਆਂ ਲੋਕ ਸਭਾ ਚੋਣਾਂ ਦੌਰਾਨ ਕਰਨਾਟਕ ਦੀ ਇੱਕ ਚੋਣਾਵੀ ਰੈਲੀ ਵਿੱਚ ਦਿੱਤੇ ਆਪਣੇ ਕਥਿਤ ਵਿਵਾਦਪੂਰਨ ਬਿਆਨ ‘ਸਾਰੇ ਮੋਦੀ ਚੋਰ ਹਨ’ ਨੂੰ ਲੈ ਕੇ ਇੱਥੇ ਸੱਤਾਧਾਰੀ ਭਾਜਪਾ ਦੇ ਇੱਕ ਵਿਧਾਇਕ ਵੱਲੋਂ ਦਰਜ ਮਾਣਹਾਨੀ ਮਾਮਲੇ ਵਿੱਚ ਅੱਜ ਅਦਾਲਤ ਵਿੱਚ ਪੇਸ਼ ਹੋਏ। ਸੀਜੇਐਮ ਬੀ ਐਚ ਕਾਪਡੀਆ ਦੀ ਅਦਾਲਤ ਵਿੱਚ ਜਦੋਂ ਸ਼੍ਰੀ ਗਾਂਧੀ ਪੌਣੇ ਗਿਆਰਾਂ ਵਜੇ ਪੇਸ਼ ਹੋਏ ਤਾਂ ਉਨ੍ਹਾਂ ਨੂੰ ਤੈਅ ਪ੍ਰਕਿਰਿਆ ਅਨੁਸਾਰ ਸੀਜੇਐਮ ਨੇ ਉਨ੍ਹਾਂ ਦਾ ਨਾਮ , ਉਮਰ ਅਤੇ ਪਤਾ ਪੁੱਛਿਆ ਅਤੇ ਫਿਰ ਇਹ ਪੁੱਛਿਆ ਕਿ ਕੀ ਉਹ ਉਨ੍ਹਾਂ ‘ਤੇ ਲਗਾਏ ਗਏ ਇਲਜ਼ਾਮ ਨੂੰ ਸਵੀਕਾਰ ਕਰਦੇ ਹਨ। ਇਸਦੇ ਜਵਾਬ ਵਿੱਚ ਸ਼੍ਰੀ ਗਾਂਧੀ ਨੇ ਆਰੋਪਾਂ ਨੂੰ ਸਿਰੇ ਤੋਂ ਨਕਾਰ ਦਿੱਤਾ।

ਇਹ ਮਾਮਲਾ ਸਥਾਨਕ ਭਾਜਪਾ ਵਿਧਾਇਕ ਪੂਰਣੇਸ਼ ਮੋਦੀ ਨੇ ਦਰਜ ਕਰਾਇਆ ਹੈ।। ਸ਼੍ਰੀ ਗਾਂਧੀ ਦੇ ਵਕੀਲ ਕਿਰੀਟ ਪਾਨਵਾਲਾ ਨੇ ਅਦਾਲਤ ਵਿੱਚ ਵਿਅਕਤੀਗਤ ਪੇਸ਼ੀ ਤੋਂ ਸਥਾਈ ਛੋਟ ਦੀ ਮੰਗ ਕਰਦੇ ਹੋਏ ਇੱਕ ਅਰਜੀ ਵੀ ਦਾਇਰ ਕੀਤੀ। ਅਦਾਲਤ ਨੇ ਮਾਮਲੇ ਦੀ ਸੁਣਵਾਈ ਦੀ ਅਗਲੀ ਤਾਰੀਖ 10 ਦਸੰਬਰ ਤੈਅ ਕੀਤੀ ਹੈ ਅਤੇ ਉਸ ਦਿਨ ਉਨ੍ਹਾਂ ਨੂੰ ਅਦਾਲਤ ਵਿੱਚ ਪੇਸ਼ੀ ਤੋਂ ਛੋਟ ਵੀ ਦੇ ਦਿੱਤੀ। ਸ਼੍ਰੀ ਗਾਂਧੀ ਲਗਭਗ 15 ਮਿੰਟ ਤੱਕ ਅਦਾਲਤ ਵਿੱਚ ਰਹੇ।

ਦੋਸ਼ੀ ਸਿੱਧ ਹੋਣ ‘ਤੇ ਦੋ ਸਾਲ ਦੀ ਸਜ਼ਾ

ਸ਼੍ਰੀ ਮੋਦੀ ਦੇ ਵਕੀਲ ਹਸਮੁਖ ਐਲ ਵਾਲਾ ਨੇ ਕਿਹਾ ਕਿ ਉਨ੍ਹਾਂ ਨੇ ਸ਼੍ਰੀ ਗਾਂਧੀ ਨੂੰ ਪੇਸ਼ੀ ਤੋਂ ਛੋਟ ਦਿੱਤੇ ਜਾਣ ਦਾ ਪੁਰਜੋਰ ਵਿਰੋਧ ਕੀਤਾ ਹੈ। ਹੁਣ ਅਗਲੀ ਤਾਰੀਖ ਦੀ ਸੁਣਵਾਈ ਤੋਂ ਬਾਅਦ ਭਾਰਤੀ ਸਜਾ ਸੰਹਿਤਾ ਦੀ ਧਾਰਾ 500 ਤਹਿਤ ਦਰਜ ਇਸ ਮਾਮਲੇ ਦੀ ਨਿਯਮਿਤ ਸੁਣਵਾਈ ਸ਼ੁਰੂ ਹੋਵੇਗੀ। ਇਸ ਤਹਿਤ ਦੋਸ਼ੀ ਸਿੱਧ ਹੋਣ ‘ਤੇ ਦੋ ਸਾਲ ਦੀ ਸਜ਼ਾ ਜਾਂ ਜੁਰਮਾਨਾ ਅਤੇ ਦੋਵੇਂ ਤਜਵੀਜਾਂ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

Rahul Gandhi, Appeared, Court