ਰਾਫੇਲ ਸੌਦੇ ਸਬੰਧੀ ਰਾਹੁਲ ਨੇ ਮੋਦੀ ਨੂੰ ਮੁੜ ਘੇਰਿਆ

Rahul, Again, Surrounds, Modi, Rafael Deal

ਏਜੰਸੀ, ਅਮੇਠੀ

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਇੱਕ ਵਾਰ ਫਿਰ ਰਾਫੇਲ ਸੌਦੇ ਸਬੰਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਘੇਰਿਆ ਰਾਹੁਲ ਨੇ ਜਾਇਸ ‘ਚ ਇੱਕ ਰੈਲੀ ‘ਚ ਰਾਫੇਲ ਸੌਦੇ ਦਾ ਜ਼ਿਕਰ ਕਰਦਿਆਂ ਕਿਹਾ ਕਿ ‘ਐਚਏਐਲ (ਹਿੰਦੁਸਤਾਨ ਏਅਰੋਨਾਇਕਸ ਲਿਮਟਿਡ) ਤੋਂ ਕਰਾਰ ਖੋਹ ਕੇ ਅਨਿਲ ਅੰਬਾਨੀ ਨੂੰ ਕਿਉਂ ਦਿੱਤਾ ਗਿਆ? ਭਾਰਤ ਦੀ ਜਨਤਾ ਰਾਫੇਲ ਸੌਦੇ ਦੀ ਕੀਮਤ ਜਾਣਨਾ ਚਾਹੁੰਦੀ ਹੈ’

ਉਨ੍ਹਾਂ ਨੇ ਦੋਸ਼ ਲਾਇਆ ਕਿ ਦੇਸ਼ ਦੇ ਚੌਂਕੀਦਾਰ ਨੇ ਹਿੰਦੁਸਤਾਨ ਦੇ ਜਵਾਨਾਂ ਅਤੇ ਸ਼ਹੀਦਾਂ ਦੀਆਂ ਜੇਬ੍ਹ ‘ਚੋਂ 20 ਹਜ਼ਾਰ ਕਰੋੜ ਰੁਪਏ ਕੱਢ ਕੇ ਅਨਿਲ ਅੰਬਾਨੀ ਦੀ ਜੇਬ ‘ਚ ਪਾ ਦਿੱਤੇ ਹਨ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਇਸ ਬਾਰੇ ਸਫਾਈ ਨਹੀਂ ਦੇ ਸਕਦੇ ਹਨ ਕਿਉਂਕਿ ਉਨ੍ਹਾਂ ‘ਚ ਸਫਾਈ ਦੇਣ ਦਾ ਦਮ ਨਹੀਂ ਹੈ

ਨਰਿੰਦਰ ਮੋਦੀ ਭਾਸ਼ਣ ਦਿੰਦੇ ਹਨ ਪਰ ਜਵਾਬ ਨਹੀਂ ਦੇ ਪਾਉਂਦੇ ਹਨ ਰਾਹੁਲ ਨੇ ਕਿਹਾ ਕਿ ਮੋਦੀ ਸਰਕਾਰ ਦੇ ਸਮੇਂ ਕਿਸਾਨ ਰੋ ਰਹੇ ਹਨ, ਗਰੀਬ ਰੋ ਰਹੇ ਹਨ ਮੌਜ਼ੂਦਾ ਸਰਕਾਰ ਪੂਰੇ ਦਾ ਪੂਰਾ ਫਾਇਦਾ ਪੰਜ ਦਸ ਵਿਕਅਕਤੀਆਂ ਨੂੰ ਹੀ ਦੇ ਰਹੀ ਹੈ ਉਨ੍ਹਾਂ ਨੇ ਕਿਹਾ ਕਿ ਅਨਿਲ ਅੰਬਾਨੀ, ਵਿਜੈ ਮਾਲਿਆ, ਨੀਰਵ ਮੋਦੀ ਅਤੇ ਲਲਿਤ ਮੋਦੀ ਜਿਹਿਆਂ ਨੂੰ ਫਾਇਦਾ ਦਿੱਤਾ ਜਾ ਰਿਹਾ ਹੈ

ਵਿਰੋਧੀ ਧਿਰ ‘ਮੋਦੀ ਫੋਬੀਆ’ ਤੋਂ ਪੀੜਤ: ਸ਼ਾਹ

ਪੁਰੀ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਅੱਜ ਕਾਂਗਰਸ ਸਮੇਤ ਵਿਰੋਧੀ ਪਾਰਟੀਆਂ ਦੀ ਆਲੋਚਨਾ ਕਰਦਿਆਂ ਕਿਹਾ ਕਿ ਉਹ ‘ਮੋਦੀ ਫੋਬੀਆ’ ਤੋਂ ਪੀੜਤ ਹਨ ਤੇ ਦੇਸ਼ ਦੇ ਵਿਕਾਸ ਲਈ ਉਨ੍ਹਾਂ ਕੋਲ ਕੋਈ ਏਜੰਡਾ ਨਹੀ ੰਹੈ ਸ਼ਾਹ ਨੇ ਕਿਹਾ ਕਿ ਉੱਥੇ ਐਨਡੀਏ ‘ਚ ਭਾਜਪਾ ਦੇ ਸਾਰੇ ਸਹਿਯੋਗੀ ਇਕਜੁੱਟ ਹਨ ਅਤੇ ਭਾਰਤ ਨੂੰ ਦੁਨੀਆ ਦਾ ਨੰਬਰ ਇੱਕ ਦੇਸ਼ ਬਣਾਉਣ ਲਈ ਗੰਭੀਰ ਹਨ ਉਨ੍ਹਾਂ ਨੇ ਕਿਹਾ ਕਿ ਕਾਂਗਰਸ ਤੇ ਸਾਰੀਆਂ ਵਿਰੋਧੀ ਪਾਰਟੀਆਂ ਭਾਰਤ ਨੂੰ ਤੋੜਨ ਲਈ ਇਕਜੁੱਟ ਹੋ ਕੇ ਕੰਮ ਕਰ ਰਹੀਆਂ ਹਨ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।