Parineeti-Raghav Wedding : ਉਦੈਪੁਰ ਦੇ ਹੋਟਲ ’ਚ ਪੂਰੇ ਰਸਮ-ਰਿਵਾਜ਼ਾਂ ਨਾਲ ਵਿਆਹ ਦੇ ਬੰਧਨ ’ਚ ਬੱਝੇ ਰਾਘਵ-ਪਰਿਣੀਤੀ

Parineeti-Raghav Wedding

Parineeti-Raghav Wedding : ਆਮ ਆਦਮੀ ਪਾਰਟੀ ਦੇ ਸਾਂਸਦ ਰਾਘਵ ਚੱਢਾ ਤੇ ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਐਤਵਾਰ ਨੂੰ ਇੱਕ-ਦੂਜੇ ਨਾਲ ਵਿਆਹ ਬੰਧਨ ’ਚ ਬੱਝ ਗਏ। ਵਿਆਹ ਮੌਕੇ ਸਾਰੇ ਰਸਮ ਰਿਵਾਜ਼ ਉਦੈਪੁਰ ਦੇ ਹੋਟਲ ਲੀਲਾ ਪੈਲੇਸ ’ਚ ਨਿਭਾਏ ਗਏ। ਦੋਵਾਂ ਨੇ ਆਪਣੇ ਵਿਆਹ ਦੀ ਫੋਟੋ ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤੀ ਹੈ। ਇਯ ’ਤੇ ਪਰਿਣੀਤੀ ਚੋਪੜਾ ਨੇ ਲਿਖਿਆ ਕਿ ਨਾਸ਼ਤੇ ਦੇ ਮੇਜ਼ ’ਤੇ ਪਹਿਲੀ ਗੱਲਬਾਤ ਨਾਲ ਸਾਡੇ ਦਿਲ ਨੂੰ ਪਤਾ ਲੱਗ ਗਿਆ। ਲਮੇਂ ਸਮੇਂ ਤੋਂ ਇਸ ਦਿਨ ਦੀ ਉਡੀਕ ਕਰ ਰਹੀ ਸੀ। ਆਖ਼ਰਕਾਰ ਮਿਸਟਰ ਤੇ ਮਿਸੇਜ਼ ਬਨਣ ਦਾ ਮੌਕਾ ਆ ਹੀ ਗਿਆ।

ਦੱਸਿਆ ਜਾ ਰਿਹਾ ਹੈ ਕਿ ਵਿਆਹ ਤੋਂ ਬਾਅਦ ਉਦੈਪੁਰ ਏਅਰਪੋਰਟ ’ਤੇ ਪਹੁੰਚੀ ਪਿ੍ਰਯੰਕਾ ਚੋਪੜਾ ਦੀ ਮਾਂ ਮਧੂ ਚੋਪੜਾ ਨੇ ਕੰਮ ’ਚ ਰੁੱਝੇ ਹੋਣ ਕਰਕੇ ਪਿ੍ਰਯੰਕਾ ਚੋਪੜਾ ਦੇ ਵਿਆਹ ’ਚ ਨਾ ਆਉਣ ਦਾ ਕਾਰਨ ਦੱਸਿਆ। ਇਸ ਦੌਰਾਨ ਮਧੂ ਚੋਪੜਾ ਨੇ ਜੋੜੇ ਨੂੰ ਆਪਣਾ ਆਸ਼ੀਰਵਾਦ ਦਿੱਤਾ। ਇਸ ਤੋਂ ਪਹਿਲਾਂ ਐਤਵਾਰ ਦੁਪਹਿਰ 3 ਵਜੇ ਰਾਘਵ ਚੁੱਢਾ ਆਪਣੇ ਪਰਿਵਾਰ ਤੇ ਦੋਸਤਾਂ ਨਾਲ ਕਿਸ਼ਤੀ ’ਚ ਬਰਾਤ ਲੈ ਕੇ ਵਿਆਹ ਸਥਾਨ ’ਤੇ ਪਹੁੰਚੇ ਸਨ। 18 ਬੋਟਸ ’ਚ ਬੈਂਡ ਵਾਜ਼ਿਆਂ ਨਾਲ ਬਰਾਤ ਪਹੁੰਚੀ ਤੇ ਪਰਿਣੀਤੀ ਦੇ ਘਰ ਵਾਲਿਆਂ ਨੇ ਵੀ ਬਰਾਤ ਦਾ ਭਰਵਾਂ ਸਵਾਗਤ ਕੀਤਾ ਅਤੇ ਉਨ੍ਹਾਂ ’ਤੇ ਫੁੱਲਾਂ ਦੀ ਵਰਖਾ ਕੀਤੀ।

ਇਹ ਵੀ ਪੜ੍ਹੋ : ਆਖਰੀ ਗਿਆਰਾਂ ’ਚ ਥਾਂ ਨਾ ਮਿਲਣ ‘ਤੇ ਨਿਰਾਸ਼ ਨਹੀਂ ਹੋਣਾ ਚਾਹੀਦਾ : ਸ਼ਮੀ

ਰਾਘਵ ਦੀ ਬਰਾਤ ਦੀ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਇਸ ’ਚ ਉਹ ਕ੍ਰੀਮ ਕਲਰ ਦੀ ਸ਼ੇਰਵਾਨੀ ਪਹਿਨੇ ਹੋਏ ਹਨ ਅਤੇ ਨਾਲ ਹੀ ਕਾਲਾ ਚਸ਼ਮਾ ਲਾਏ ਨਜ਼ਰ ਆ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਦੋਵਾਂ ਦੇ ਵੈਡਿੰਗ ਆਊਟਫਿੱਟ ਮਨੀਸ਼ ਮਲਹੋਤਰਾ ਨੇ ਡਿਜ਼ਾਈਨ ਕੀਤੇ। ਉਹ ਖੁਦ ਇਸ ਨੂੰ ਲੈ ਕੇ ਐਤਵਾਰ ਨੂੰ ਉਦੈਪੁਰ ਪਹੰੁਚੇ ਸਨ।

ਪੂਰੇ ਹੋਟਲ ਨੂੰ ਸਫ਼ੈਦ ਫੁੱਲਾਂ ਨਾਲ ਸਜ਼ਾਇਆ

ਦੋ ਦਿਨਾਂ ਤੱਕ ਚੱਲੇ ਰਾਘਵ ਚੱਢਾ ਦੇ ਵਿਆਹ ਦੇ ਪ੍ਰੋਗਰਾਮ ’ਚ ਪੂਰੇ ਹੋਟਲ ਨੂੰ ਸਫ਼ੈਦ ਫੁੱਲਾਂ ਨਾਲ ਸਜ਼ਾਇਆ ਗਿਆ ਸੀ। ਵੈਲਕਮ ਗੇਟ ਤੋਂ ਲੈ ਕੇ ਹੋਟਲ ਤੱਕ ਨੂੰ ਸਫ਼ੈਦ ਰੰਗ ਦੇ ਫੁੱਲਾਂ ਨਾਲ ਕਵਰ ਕੀਤਾ ਗਿਆ ਸੀ, ਜਿਸ ਵਿਟੇਂਜ ਕਾਰ ’ਚ ਰਾਘਵ ਗਏ ਸਨ, ਉਸ ’ਤੇ ਵੀ ਸਫ਼ੈਦ ਰੰਗ ਦੇ ਫੁੱਲ ਸਨ। ਜਦੋਂ ਬਰਾਤ ਦੀ ਐਂਟਰੀ ਹੋਈ ਤਾਂ ਰਾਘਵ ਲਈ ਲਾੜੇ ਦਾ ਸਿਹਰਾ ਗਾਣਾ ਚਲਾਇਆ ਗਿਆ।

LEAVE A REPLY

Please enter your comment!
Please enter your name here