ਲੀਬੀਆ ’ਚ ਹੜ੍ਹ ਕਾਰਨ 64 ਫਿਲੀਸਤੀਨੀਆਂ ਦੀ ਮੌਤ

Flood in Libya

ਰਾਮੱਲਾਹ (ਏਜੰਸੀ)। ਪੂਰਬੀ ਲੀਬੀਆ ’ਚ ਵਿਨਾਸ਼ਕਾਰੀ ਹੜ੍ਹ ਕਾਰਨ ਘੱਟ ਤੋਂ ਘੱਟ 64 ਫਿਲੀਸਤੀਨੀਆਂ ਦੀ ਮੌਤ ਹੋ ਗਈ, ਜਦੋਂਕਿ 10 ਹੋਰ ਵੀ ਲਾਪਤਾ ਹਨ। ਫਿਲੀਸਤੀਨ ਦੇ ਵਿਦੇਸ਼ ਮੰਤਰਾਲੇ ਨੇ ਐਤਵਾਰ ਨੂੰ ਜਾਣਕਾਰੀ ਦਿੱਤੀ। ਮੰਤਰਾਲੇ ਦੇ ਰਾਜਨੀਤਿਕ ਸਲਾਹਕਾਰ ਅਹਿਮਦ ਅਲ ਦੀਕ ਨੇ ਕਿਹਾ ਕਿ ਅਸੀਂ ਲੀਬੀਆ ’ਚ ਹੜ੍ਹ ਪ੍ਰਭਾਵਿਤ ਖੇਤਰਾਂ ’ਚ ਫਿਲੀਸਤੀਨੀ ਭਾਈਚਾਰੇ ਦੀਆਂ ਸਥਿਤੀਆਂ ’ਤੇ ਨਜ਼ਰ ਰੱਖ ਰਹੇ ਹਨ, ਤਾਂ ਕਿ ਇਸ ਨਾਲ ਹੋਣ ਵਾਲੇ ਵੱਡੇ ਨੁਕਸਾਨ ਦਾ ਪਤਾ ਲਾਇਆ ਜਾ ਸਕੇ। (Flood in Libya)

ਉਨ੍ਹਾਂ ਕਿਹਾ ਕਿ ਅਸੀਂ ਉਨ੍ਹਾਂ ਦੇ (ਪੀੜਤਾਂ) ਪਰਿਵਾਰਾਂ ਤੇ ਰਿਸ਼ਤੇਦਾਰਾਂ ਦੇ ਪ੍ਰਤੀ ਆਪਣੀ ਡੂੰਘੀ ਸੰਵੇਦਨਾ ਪ੍ਰਗਟ ਕਰਦੇ ਹਨ। ਉਮੀਦ ਹੈ ਕਿ ਲਾਪਤਾ ਲੋਕ ਜਿਉਂਦੇ ਹੋਣ। ਜ਼ਿਕਰਯੋਗ ਹੈ ਕਿ ਵਿਨਾਸ਼ਕਾਰੀ ਭੂਮੱਧਸਾਗਰੀ ਤੂਫ਼ਾਨ ਡੈਨੀਅਲ ਨੇ 10 ਸਤੰਬਰ ਨੂੰ ਪੂਰਬੀ ਲੀਬੀਆ ’ਚ ਤਬਾਹੀ ਮਚਾਈ ਸੀ, ਜਿਸ ਨਾਲ ਭਿਆਨ ਹੜ੍ਹ ਆਇਆ। ਇਸ ਦੇ ਕਾਰਨ ਹਜ਼ਾਰਾਂ ਲੋਕਾਂ ਦੀ ਜਾਨ ਚਲੀ ਗਈ ਅਤੇ ਖੇਤਰ ’ਚ ਬੁਨਿਆਦੀ ਢਾਂਚੇ ਨੂੰ ਵੱਡੇ ਪੱਧਰ ’ਤੇ ਨੁਕਸਾਨ ਪਹੁੰਚਿਆ। (Flood in Libya)

ਇਹ ਵੀ ਪੜ੍ਹੋ : ਆਖਰੀ ਗਿਆਰਾਂ ’ਚ ਥਾਂ ਨਾ ਮਿਲਣ ‘ਤੇ ਨਿਰਾਸ਼ ਨਹੀਂ ਹੋਣਾ ਚਾਹੀਦਾ : ਸ਼ਮੀ