ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਚੋਣਾਂ ਤੋਂ ਪਹਿਲਾਂ 4 ਹਫ਼ਤਿਆਂ ‘ਚ ਨਸ਼ਾ ਖ਼ਤਮ ਕਰਨ ਦਾ ਵਾਅਦਾ ਕੀਤਾ ਸੀ ਇਹ ਐਲਾਨ ਉਹਨਾਂ ਹੱਥ ‘ਚ ਇੱਕ ਪਵਿੱਤਰ ਗ੍ਰੰਥ ਲੈ ਕੇ ਸਹੁੰ ਖਾਂਦਿਆਂ ਕੀਤਾ ਸੀ ਚੋਣਾਂ ਜਿੱਤਣ ਤੋਂ ਬਾਦ ਨਸ਼ੇ ਦੀ ਰੋਕਥਾਮ ਲਈ ਇੱਕ ਸਪੈਸ਼ਲ ਟਾਸਕ ਫੋਰਸ ਦਾ ਗਠਨ ਵੀ ਕੀਤਾ ਗਿਆ ਜਿਸ ਨੇ ਧੜਾਧੜ ਛਾਪੇਮਾਰੀ ਕਰਦਿਆਂ, ਮੁਕੱਦਮੇ ਗ੍ਰਿਫ਼ਤਾਰੀਆਂ ਕੀਤੀਆਂ ਹੁਣ ਕਾਂਗਰਸ ਦੇ ਵਿਧਾਇਕ ਸੁਰਜੀਤ ਸਿੰਘ ਧੀਮਾਨ ਨੇ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ‘ਤੇ ਸਵਾਲ ਖੜ੍ਹੇ ਕੀਤੇ ਹਨ
ਵਿਧਾਇਕ ਨੇ ਦਾਅਵਾ ਕਰਦਿਆਂ ਦੋਸ਼ ਲਾਏ ਹਨ ਕਿ ਸਰਕਾਰ ਬਣਨ ਤੋਂ ਬਾਦ ਸਿਰਫ਼ 15 ਦਿਨ ਪੁਲਿਸ ਨੇ ਨਸ਼ਾ ਰੋਕਣ ਲਈ ਕਾਰਵਾਈ ਕੀਤੀ ਪਰ ਮਗਰੋਂ ਅਫ਼ਸਰਸ਼ਾਹੀ ਤੇ ਨਸ਼ਾ ਤਸਕਰ ਫ਼ਿਰ ਮਿਲ ਗਏ ਤੇ ਨਸ਼ਾ ਨਹੀਂ ਰੁਕ ਸਕਿਆ ਜਿਸ ਤਰ੍ਹਾਂ ਉਮੀਦ ਕੀਤੀ ਗਈ ਉਸੇ ਮੁਤਾਬਕ ਮੁੱਖ ਮੰਤਰੀ ਨੇ ਵਿਧਾਇਕ ਦੀ ਕਲਾਸ ਲਾਈ ਤੇ ਰੱਜ ਕੇ ਖਿਚਾਈ ਕੀਤੀ ਫਿਰ ਵੀ ਵਿਧਾਇਕ ਆਪਣੀ ਗੱਲ ‘ਤੇ ਅਜੇ ਵੀ ਕਾਇਮ ਹੈ ਜਿੱਥੋਂ ਤੱਕ ਧੀਮਾਨ ਦੀ ਵਿਚਾਰਧਾਰਾ ਤੇ ਦ੍ਰਿੜਤਾ ਦਾ ਸਬੰਧ ਹੈ ਉਹ ਸਮਾਜ ਦੀ ਬਿਹਤਰੀ ਲਈ ਡਟਣ ਵਾਲੇ ਆਗੂਆਂ ‘ਚ ਗਿਣੇ ਜਾਂਦੇ ਰਹੇ ਹਨ
ਖਾਸਕਰ ਅਸੱਭਿਅਕ ਗੀਤਾਂ ਦੇ ਖਿਲਾਫ਼ ਉਹਨਾਂ ਦਮਦਾਰ ਅਵਾਜ਼ ਉਠਾਦਿਆਂ ਇੱਕ ਸਮਾਰੋਹ ਦਾ ਬਾਈਕਾਟ ਕਰ ਦਿੱਤਾ ਕਿਉਂਕਿ ਉੱਥੇ ਗਾਇਕ ਅਸ਼ਲੀਲ ਗੀਤ ਗਾ ਰਹੇ ਸਨ ਧੀਮਾਨ ਉਸ ਸਮਾਰੋਹ ‘ਚ ਮੁੱਖ ਮਹਿਮਾਨ ਵਜੋਂ ਪੁੱਜੇ ਸਨ ਰਸੋਈ ਗੈਸ ਸਿਲੰਡਰਾਂ ਦੀ ਸਬਸਿਡੀ ਵਾਪਸ ਕਰਨ ‘ਚ ਵੀ ਧੀਮਾਨ ਪਹਿਲੇ ਆਗੂਆਂ ‘ਚ ਸਨ ਜਿੱਥੋਂ ਤੱਕ ਨਸ਼ਾ ਤਸਕਰੀ ਦਾ ਸਬੰਧ ਹੈ, ਧੀਮਾਨ ਦੀ ਗੱਲ ਜੇਕਰ ਪੂਰੀ ਤਰ੍ਹਾਂ ਸੱਚੀ ਨਹੀਂ ਤੇ ਇਹ ਝੂਠੀ ਵੀ ਨਹੀਂ ਹੈ ਸਰਕਾਰ ਬਣਨ ਦੇ ਤਿੰਨ ਮਹੀਨਿਆਂ ਮਗਰੋਂ ਵੀ ਪੰਜਾਬ ‘ਚ ਨਸ਼ਾ ਖਾਸਕਰ ‘ਚਿੱਟਾ’ ਵਿਕ ਰਿਹਾ ਹੈ
ਸਪੈਸ਼ਲ ਟਾਸਕ ਫੋਰਸ ਨੇ ਕਾਰਵਾਈ ਵੀ ਕੀਤੀ ਹੈ ਪਰ ਨਸ਼ਾ ਖਾਣ ਵਾਲੇ ਹੀ ਜ਼ਿਆਦਾ ਫੜੇ ਗਏ ਜਾਂ ਪਿੰਡਾਂ ‘ਚ ਥੋੜ੍ਹਾ-ਬਹੁਤ ਨਸ਼ਾ ਵੇਚਣ ਵਾਲੇ ਹਨ ਨਸ਼ੇ ਦੀ ਸਪਲਾਈ ਲਾਈਨ ਨਹੀਂ ਟੁੱਟ ਸਕੀ ਪਿਛਲੇ ਮਹੀਨੇ ਜ਼ਿਲ੍ਹਾ ਬਠਿੰਡਾ ‘ਚ ਇੱਕ ਕਥਿਤ ਨਸ਼ਾ ਤਸਕਰ ਨੂੰ ਪਿੰਡ ਵਾਲਿਆਂ ਵੱਲੋਂ ਕਤਲ ਕਰ ਦਿੱਤਾ ਗਿਆ ਰੋਜ਼ਾਨਾ ਹੀ ਨਸ਼ਾ ਤਸਕਰਾਂ ਦਾ ਫੜਿਆ ਜਾਣਾ ਵੀ ਸਾਬਤ ਕਰਦਾ ਹੈ ਕਿ ਛੋਟੇ-ਛੋਟੇ ਤਸਕਰਾਂ ਨੂੰ ਸਪਲਾਈ ਦੇਣ ਵਾਲੇ ਵੱਡੇ ਤਸਕਰਾਂ ਨੂੰ ਹੱਥ ਕਿਉਂ ਨਹੀਂ ਪਾਇਆ ਜਾ ਰਿਹਾ ਆਖ਼ਰ ਨਸ਼ਾ ਪੰਜਾਬ ‘ਚ ਪੈਦਾ ਨਹੀਂ ਹੁੰਦਾ, ਬਾਹਰੋਂ ਆਉਂਦਾ ਹੈ
ਵੱਡੀਆਂ ਮੱਛੀਆਂ ਬਾਰੇ ਸਰਕਾਰ ਚੁੱਪ ਜਿਹੀ ਨਜ਼ਰ ਆ ਰਹੀ ਹੈ ਧੀਮਾਨ ਦੀ ਗੱਲ ਵਜ਼ਨਦਾਰ ਜਾਪਦੀ ਹੈ ਕਿਉਂਕਿ ਕਈ ਪੁਲਿਸ ਮੁਲਾਜ਼ਮ ਤੇ ਅਫ਼ਸਰ ਨਸ਼ਾ ਤਸਕਰੀ ‘ਚ ਗ੍ਰਿਫ਼ਤਾਰ ਹੋਏ ਅਜੇ ਤਾਂ ਇਹ ਹਾਲਾਤ ਵੀ ਹਨ ਕਿ ਕਾਂਗਰਸੀ ਆਗੂ ਅਜਿਹੇ ਅਕਾਲੀ ਆਗੂਆਂ ਨੂੰ ਵੀ ਪਾਰਟੀ ‘ਚ ਸ਼ਾਮਲ ਕਰਨ ਤੋਂ ਗੁਰੇਜ਼ ਨਹੀਂ ਕਰ ਰਹੇ ਜਿਨ੍ਹਾਂ ਦਾ ਪਿਛੋਕੜ ਨਸ਼ਾ ਤਸਕਰੀ ਨਾਲ ਜੁੜਿਆ ਹੋਇਆ ਹੈ ਪਿਛਲੇ ਮਹੀਨਿਆਂ ‘ਚ ਜ਼ਿਲ੍ਹਾ ਬਰਨਾਲਾ ‘ਚ ਇੱਕ ਅਕਾਲੀ ਕੌਂਸਲਰ ਨੂੰ ਕਾਂਗਰਸ ‘ਚ ਸ਼ਾਮਲ ਕਰਕੇ ਉਸ ਨੂੰ ਨਗਰ ਕੌਂਸਲ ਦਾ ਵਾਈਸ ਚੇਅਰਮੈਨ ਬਣਾਇਆ ਗਿਆ ਕੁਝ ਦਿਨਾਂ ਬਾਦ ਉਹੀ ਕੌਂਸਲਰ ਅਫ਼ੀਮ ਸਮੇਤ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਜੇਕਰ ਹੁਣ ਧੀਮਾਨ ਵਰਗੇ ਵਿਧਾਇਕ ਨੇ ਸੱਚ ਕਹਿਣ ਦੀ ਹਿੰਮਤ ਕੀਤੀ ਹੈ ਤਾਂ ਸਰਕਾਰ ਨੂੰ ਇਸ ਗੱਲ ‘ਤੇ ਗੌਰ ਕਰਨ ਦੀ ਜਰੂਰਤ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।