ਪੇਪਰ ਤਕਨਾਲੋਜੀ ਵਿੱਚ ਕਰੀਅਰ ਸੰਭਾਵਨਾਵਾਂ

Career, Paper Technology, Technologist, Article

ਜਿਵੇਂ ਵਧਣ ਲਈ ਖਾਣਾ ਜ਼ਰੂਰੀ ਹੈ, ਉਵੇਂ ਹੀ ਲਿਖਣ ਲਈ ਕਾਗਜ਼ ਜ਼ਰੂਰੀ ਹੈ ਚਾਹੇ ਲਿਖਣ ਲਈ ਆਮ ਕਾਗਜ਼ ਹੋਵੇ, ਡਰਾਇੰਗ ਪੇਪਰ ਹੋਵੇ, ਅਖ਼ਬਾਰ ਹੋਵੇ, ਵਿਜ਼ਟਿੰਗ ਕਾਰਡ ਹੋਵੇ ਜਾਂ ਸਾਮਾਨ ਰੱਖਣ ਲਈ ਪੇਪਰ ਬੈਗਸ ਹੋਣ, ਰੋਜ਼ਮਰ੍ਹਾ ਦੀ ਜ਼ਿੰਦਗੀ ਵਿਚ ਕਿਸੇ ਨਾ ਕਿਸੇ ਤਰੀਕੇ ਨਾਲ ਅਸੀਂ ਕਾਗਜ਼ ਦਾ ਇਸਤੇਮਾਲ ਕਰਦੇ ਹੀ ਹਾਂ

ਅੱਜ-ਕੱਲ੍ਹ ਪੋਲੀਥੀਨ ਦੀ ਵਰਤੋਂ ਘੱਟ ਹੋਣ ਨਾਲ ਕਾਗਜ਼ ਦੀ ਵਰਤੋਂ ਹੋਰ ਵੀ ਜ਼ਿਆਦਾ ਵਧ ਗਈ ਹੈ ਅਜਿਹਾ ਵੀ ਨਹੀਂ ਹੈ ਕਿ ਪੇਪਰ ਸਿਰਫ਼ ਕਾਪੀ, ਅਖ਼ਬਾਰ ਜਾਂ ਮੈਗਜ਼ੀਨ ਲਈ ਹੀ ਰਹਿ ਗਿਆ ਹੈ, ਹੁਣ ਇਸ ਨਾਲ ਕਈ ਨਵੀਂ ਤਰ੍ਹਾਂ ਦੀ ਸਜਾਵਟ ਵੀ ਹੋਣ ਲੱਗੀ ਹੈ ਅਤੇ ਕਈ ਤਰ੍ਹਾਂ ਦਾ ਸਜਾਵਟੀ ਕਾਗਜ਼ ਬਣਾਇਆ ਜਾਣ ਲੱਗਾ ਹੈ

ਇਸਦੀ ਵਜ੍ਹਾ ਨਾਲ ਇਸ ਵਿਚ ਕਈ ਤਰ੍ਹਾਂ ਦੀ ਤਕਨੀਕ ਵੀ ਜੁੜ ਗਈ ਹੈ ਅਸੀਂ ਇਹ ਤਾਂ ਜਾਣਦੇ ਹਾਂ ਕਿ ਕਾਗਜ਼ ਪੇਪਰ ਮਿੱਲ ਵਿਚ ਬਣਦੇ ਹਨ ਪਰ ਇਸ ਦੇ ਪਿੱਛੇ ਵੀ ਕਈ ਤਰ੍ਹਾਂ ਦੀ ਤਕਨੀਕ ਜੁੜੀ ਹੁੰਦੀ ਹੈ ਜਿਸਦੀ ਮੈਨੇਜ਼ਮੈਂਟ ਪੇਪਰ ਟੈਕਨਾਲੋਜਿਸਟ ਕਰਦੇ ਹਨ

paper technology

ਪੇਪਰ ਟੈਕਨਾਲੋਜਿਸਟ  ਚੰਗਾ ਬਦਲ

ਇਸ ਲਈ ਅੱਜ-ਕੱਲ੍ਹ ਪੇਪਰ ਟੈਕਨਾਲੋਜਿਸਟ ਕੈਰੀਅਰ ਦਾ ਚੰਗਾ ਬਦਲ ਹੈ ਇਨ੍ਹਾਂ ਦਾ ਕੰਮ ਵੱਖ-ਵੱਖ ਉਪਕਰਨਾਂ ਦੇ ਇਸਤੇਮਾਲ ਨਾਲ ਕਾਗਜ਼ ਬਣਾਉਣਾ ਅਤੇ ਡਿਜ਼ਾਇਨ ਕਰਨਾ ਹੁੰਦਾ ਹੈ

ਨਾਲ ਹੀ ਕੱਚਾ ਮਾਲ ਜਿਵੇਂ ਵੇਸਟ ਪੇਪਰ, ਵੁਡ ਪਲਪ ਆਦਿ ਦੀ ਜਾਣਕਾਰੀ ਹੋਣੀ ਵੀ ਜ਼ਰੂਰੀ ਹੈ ਇੰਨਾ ਹੀ ਨਹੀਂ ਪੇਪਰ ਟੈਕਨਾਲੋਜਿਸਟ ਨੂੰ ਸਾਮਾਨ ਦੀ ਕੁਆਲਿਟੀ ਦੀ ਵੀ ਪੂਰੀ ਪਰਖ਼ ਹੋਣੀ ਚਾਹੀਦੀ ਹੈ ਕਿਉਂਕਿ ਕਾਗਜ਼ ਬਣਾਉਣ ਦੀ ਪ੍ਰਕਿਰਿਆ ਵਿਚ ਕਈ ਤਰ੍ਹਾਂ ਦੇ ਰੰਗ, ਰਸਾਇਣ, ਐਡੀਟਿਵ ਅਤੇ ਫ਼ਿਨਿਸ਼ ਦਾ ਇਸਤੇਮਾਲ ਕੀਤਾ ਜਾਂਦਾ ਹੈ ਅਤੇ ਵੱਖ-ਵੱਖ ਤਾਪਮਾਨ ਅਤੇ ਪ੍ਰੈਸ਼ਰ ‘ਤੇ ਵੀ ਕੰਟਰੋਲ ਰੱਖਣਾ ਹੁੰਦਾ ਹੈ

ਪੇਪਰ ਤਕਨੀਕ ਮਾਹਿਰ ਨੂੰ ਨਵੇਂ ਉਤਪਾਦਾਂ ਦੀ ਜਾਣਕਾਰੀ, ਗ੍ਰਾਹਕਾਂ ਦੀਆਂ ਤਕਨੀਕੀ ਸਮੱਸਿਆਵਾਂ ਦਾ ਹੱਲ ਅਤੇ ਟੈਕਨੀਕਲ ਰਿਪੋਰਟ ਵੀ ਲਿਖਣੀ ਹੁੰਦੀ ਹੈ ਕਈ ਵਾਰ ਟੈਕਨਾਲੋਜਿਸਟ ‘ਤੇ ਪ੍ਰੋਡਕਸ਼ਨ ਮੈਨੇਜ਼ਮੈਂਟ ਦੀ ਜਿੰਮੇਵਾਰੀ ਵੀ ਹੁੰਦੀ ਹੈ, ਇਸ ਲਈ ਇਨ੍ਹਾਂ ਨੂੰ ਆਪਣੇ ਆਫ਼ਿਸ ਅਤੇ ਪ੍ਰੋਡਕਸ਼ਨ ਏਰੀਆ ਵਿਚਾਲੇ ਤਾਲਮੇਲ ਬਿਠਾਉਣਾ ਹੁੰਦਾ ਹੈ

ਤਕਨੀਕ ਨਾਲ ਸਬੰਧਿਤ ਹੈ ਇਹ ਕੈਰੀਅਰ

ਉਂਜ ਇਹ ਕੈਰੀਅਰ ਤਕਨੀਕ ਨਾਲ ਸਬੰਧਿਤ ਹੈ, ਇਸ ਲਈ ਇਸ ਵਿਚ ਵਿਗਿਆਨ ਦੀ ਪੜ੍ਹਾਈ ਹੋਣ ਦੇ ਨਾਲ-ਨਾਲ ਲੋਕਾਂ ਨਾਲ ਗੱਲਬਾਤ ਕਰਨਾ ਅਤੇ ਸਹੀ ਕਾਰਜ ਸਮਰੱਥਾ ਹੋਣਾ ਵੀ ਬਹੁਤ ਜ਼ਰੂਰੀ ਹੈ ਪੇਪਰ ਤਕਨੀਕ ਮਾਹਿਰ ਨੂੰ ਜ਼ਿਆਦਾਤਰ ਪੇਪਰ ਮਿੱਲ ਵਿਚ ਨੌਕਰੀ ਮਿਲਦੀ ਹੈ ਨਾਲ ਹੀ, ਇਹ ਅਜਿਹੀਆਂ ਕੰਪਨੀਆਂ ਵਿਚ ਵੀ ਕੰਮ ਕਰ ਸਕਦੇ ਹਨ, ਜੋ ਕੈਮੀਕਲ ਅਤੇ ਮਸ਼ੀਨਰੀ ਪੇਪਰ ਮਿੱਲ ਵਿਚ ਨਿਰਯਾਤ ਕਰਦੇ ਹਨ

ਇਸ ਤੋਂ ਇਲਾਵਾ, ਕਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸਿੱਖਿਆ ਸੰਸਥਾਵਾਂ ਵਿਚ ਵੀ ਰਿਸਰਚਰ ਦੀ ਪੋਸਟ ਮਿਲ ਸਕਦੀ ਹੈ ਉਂਜ ਪੇਪਰ ਤਕਨੀਕ ਮਾਹਿਰ ਨੂੰ ਮੈਕੇਨੀਕਲ ਅਤੇ ਕੈਮੀਕਲ ਦੋਵੇਂ ਹੀ ਇੰਜੀਨੀਅਰਿੰਗ ਲਈ ਖਾਸ ਖੇਤਰ ਦੀ ਜਾਣਕਾਰੀ ਹੁੰਦੀ ਹੈ

ਇੱਥੇ ਤੁਸੀਂ ਪਲਪਿੰਗ ਅਤੇ ਪ੍ਰੋਸੈੱਸ, ਕੈਮੀਕਲ ਸਪਲਾਈ, ਪੇਪਰ ਮਸ਼ੀਨ ਡਿਜ਼ਾਇਨ, ਪੇਪਰ ਅਤੇ ਬੋਰਡ ਮੇਕਿੰਗ, ਕਨਵਰਟਿੰਗ ਅਤੇ ਕੋਟਿੰਗ, ਰਿਸਰਚ ਐਂਡ ਡਿਵੈਲਪਮੈਂਟ ਅਤੇ ਪ੍ਰਿੰਟਿੰਗ ਇੰਡਸਟ੍ਰੀ ਵਿਚ ਵੀ ਕੰਮ ਕਰ ਸਕਦੇ ਹੋ

ਇਸ ਕੰਮ ਦਾ ਜੇਕਰ ਥੋੜ੍ਹਾ ਜਿਹਾ ਤਜ਼ੁਰਬਾ ਹੋਵੇ ਤਾਂ ਆਪਣਾ ਕਾਰੋਬਾਰ ਵੀ ਖੋਲ੍ਹਿਆ ਜਾ ਸਕਦਾ ਹੈ ਇਸ ਵਿਚ ਘੱਟੋ-ਘੱਟ ਯੋਗਤਾ ਬਾਰਵ੍ਹੀਂ ਕਲਾਸ ਹੈ, ਕਈ ਸੰਸਥਾਨਾਂ ਵਿਚ ਡਿਗਰੀ ਕੋਰਸ ਦੇ ਨਾਲ-ਨਾਲ ਡਿਪਲੋਮਾ ਕੋਰਸ ਵੀ ਮੌਜ਼ੂਦ ਹਨ ਹਾਲਾਂਕਿ, ਪੇਪਰ ਟੈਕਨਾਲੋਜੀ ਚੰਗੇ ਕੈਰੀਅਰ ਦੇ ਰੂਪ ਵਿਚ ਉੱਭਰ ਰਿਹਾ ਹੈ, ਫਿਰ ਵੀ ਇਸ ਵਿਚ ਬਹੁਤ ਜ਼ਿਆਦਾ ਇੰਸਟੀਚਿਊਟ ਨਹੀਂ ਹਨ, ਜੋ ਇਸ ਵਿਸ਼ੇ ਵਿਚ ਗ੍ਰੈਜ਼ੂਏਟ ਜਾਂ ਪੋਸਟ ਗ੍ਰੈਜ਼ੂਏਟ ਡਿਗਰੀ ਦਿੰਦੇ ਹਨ

ਇੱਥੋਂ ਕਰੋ ਕੋਰਸ

  • ਰੁੜਕੀ ਯੂਨੀਵਰਸਿਟੀ, ਇੰਸਟੀਚਿਊਟ ਆਫ਼ ਪੇਪਰ ਟੈਕਨਾਲੋਜੀ
  • ਇੰਡੀਅਨ ਪਲਪ ਐਂਡ ਪੇਪਰ ਟੈਕਨੀਕਲ ਐਸੋਸੀਏਸ਼ਨ, ਸਹਾਰਨਪੁਰ
  • ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ, ਕਾਨ੍ਹਪੁਰ
  • ਇੰਡੀਅਨ ਇੰਸਟੀਚਿਊਟ ਆਫ਼ ਫਾਰੈਸਟ ਮੈਨੇਜ਼ਮੈਂਟ, ਭੁਪਾਲ

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।