Punjab Marriage Palace: ਧੀ ਦੀ ਰਿੰਗ ਸੈਰਾਮਨੀ ਪ੍ਰੋਗਰਾਮ ’ਚ ਮਾਂ ਨਾਲ ਵਾਪਰਿਆ ਭਾਣਾ, ਸਭ ਦੇ ਉੱਡੇ ਹੋਸ਼

Punjab Marriage Palace
Punjab Marriage Palace: ਧੀ ਦੀ ਰਿੰਗ ਸੈਰਾਮਨੀ ਪ੍ਰੋਗਰਾਮ ’ਚ ਮਾਂ ਨਾਲ ਵਾਪਰਿਆ ਭਾਣਾ, ਸਭ ਦੇ ਉੱਡੇ ਹੋਸ਼

ਪੈਲੇਸ ’ਚੋਂ ਡੇਢ ਲੱਖ ਦੀ ਨਗਦੀ ਤੇ ਸੋਨੇ ਦੇ ਗਹਿਣਿਆ ਵਾਲਾ ਪਰਸ ਚੋਰੀ | Punjab Marriage Palace

Punjab Marriage Palace: (ਜਸਵੀਰ ਸਿੰਘ ਗਹਿਲ) ਲੁਧਿਆਣਾ। ਚੋਰ ਹੁਣ ਦੁਕਾਨਾਂ ਤੇ ਘਰਾਂ ਦੇ ਨਾਲ ਨਾਲ ਮੈਰਿਜ ਪੈਲੇਸਾਂ ਨੂੰ ਵੀ ਆਪਣਾ ਨਿਸ਼ਾਨਾ ਬਣਾਉਣ ਲੱਗੇ ਹਨ। ਅਜਿਹਾ ਹੀ ਇੱਕ ਮਾਮਲਾ ਜਨਤਾ ਨਗਰ ਨਜ਼ਦੀਕ ਇੱਕ ਪੈਲੇਸ ’ਚੋਂ ਸਾਹਮਣੇ ਆਇਆ ਹੈ, ਜਿੱਥੇ ਧੀ ਦੀ ਰਿੰਗ- ਸੈਰਾਮਨੀ ਸਬੰਧੀ ਸਮਾਗਮ ’ਚ ਮਾਂ ਦਾ ਕਿਸੇ ਨਾਮਲੂਮ ਵਿਅਕਤੀ ਵੱਲੋਂ ਪਰਸ ਚੁਰਾ ਲਿਆ ਗਿਆ। ਪਰਿਵਾਰਕ ਮੈਂਬਰਾਂ ਮੁਤਾਬਕ ਪਰਸ ਵਿੱਚ ਡੇਢ ਲੱਖ ਰੁਪਏ ਦੀ ਨਕਦੀ ਤੋਂ ਇਲਾਵਾ ਸੋਨੇ ਦਾ ਮੰਗਲ ਸੂਤਰ, ਟੌਪਸ ਤੇ ਇੱਕ ਆਈ ਫੋਨ ਮੌਜੂਦ ਸੀ।

ਇਹ ਵੀ ਪੜ੍ਹੋ: Farmers March: ਕਿਸਾਨਾਂ ਦੇ ‘ਦਿੱਲੀ ਮਾਰਚ’ ਤੋਂ ਪਹਿਲਾਂ ਸਰਹੱਦ ‘ਤੇ ਵਧਾਈ ਸੁਰੱਖਿਆ

ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਵਿਕਾਸ ਸੱਗੜ ਪੁੱਤਰ ਲੇਟ ਵਾਸੂ ਦੇਵ ਸੱਗੜ ਵਾਸੀ ਸਾਊਥ ਸਿਟੀ ਲੁਧਿਆਣਾ ਨੇ ਦੱਸਿਆ ਕਿ 29 ਨਵੰਬਰ ਨੂੰ ਉਹ ਆਪਣੀ ਬੇਟੀ ਮੁਸਕਾਨ ਸੱਗੜ ਦੀ ਰਿੰਗ-ਸੈਰਾਮਨੀ ਸਬੰਧੀ ਅਰੋੜਾ ਕੱਟ ਜਨਤਾ ਨਗਰ ਗਿੱਲ ਰੋਡ ’ਤੇ ਅੰਟਲੀਨੀਆ ਪੈਲੇਸ ਵਿਖੇ ਸਮਾਗਮ ਰੱਖਿਆ ਹੋਇਆ ਸੀ। ਜਿੱਥੇ ਰਾਤ ਨੂੰ ਸਾਢੇ ਕੁ ਦਸ ਵਜੇ ਦੇ ਕਰੀਬ ਉਸਦੀ ਘਰਵਾਲੀ ਮੋਨਿਕਾ ਸੱਗੜ ਪੈਲੇਸ ’ਚ ਸਟੇਜ ਦੇ ਸਾਹਮਣੇ ਸੋਫ਼ੇ ’ਤੇ ਆਪਣਾ ਪਰਸ ਰੱਖ ਕੇ ਪ੍ਰੋਗਰਾਮ ਦੇਖਣ ਲੱਗ ਗਈ। Punjab Marriage Palace

ਇਸ ਦੌਰਾਨ ਹੀ ਕਿਸੇ ਨਾਮਲੂਮ ਵਿਅਕਤੀ ਨੇ ਉਸਦਾ ਪਰਸ ਚੋਰੀ ਕਰ ਲਿਆ। ਉਨ੍ਹਾਂ ਦੱਸਿਆ ਕਿ ਮੋਨਿਕਾ ਸੱਗੜ ਦੇ ਪਰਸ ਵਿੱਚ ਇੱਕ ਲੱਖ ਰੁਪਏ ਦੀ ਨਗਦੀ, ਇੱਕ ਸੋਨੇ ਦਾ ਮੰਗਲ ਸੂਤਰ, ਇੱਕ ਜੋੜੀ ਸੋਨੇ ਦੇ ਟੌਪਸ ਤੋਂ ਇਲਾਵਾ ਇੱਕ ਆਈ ਫੋਨ- 12 ਮੌਜੂਦ ਸੀ। ਤਫ਼ਤੀਸੀ ਅਫ਼ਸਰ ਜਸਵਿੰਦਰ ਸਿੰਘ ਮੁਤਾਬਕ ਥਾਣਾ ਸ਼ਿਮਲਾਪੁਰੀ ਦੀ ਪੁਲਿਸ ਨੇ ਵਿਕਾਸ ਸੱਗੜ ਦੀ ਸ਼ਿਕਾਇਤ ’ਤੇ ਮਾਮਲਾ ਦਰਜ਼ ਕਰਕੇ ਅਗਲੇਰੀ ਜਾਂਚ ਆਰੰਭ ਦਿੱਤੀ ਹੈ। ਉਨ੍ਹਾਂ ਕਿਹਾ ਕਿ ਚੋਰ ਦੀ ਸਨਾਖ਼ਤ ਲਈ ਪੁਲਿਸ ਸੀਸੀਟੀਵੀ ਕੈਮਰੇ ਖੰਗਾਲ ਰਹੀ ਹੈ।