‘ਆਊਟ ਆਫ਼ ਥੀਮ’ ਸੀ ਪੰਜਾਬ ਦੀ ਝਾਕੀ, ਪੰਜਾਬ ਨੇ ਥੀਮ ਅਨੁਸਾਰ ਨਹੀਂ ਬਣਾਏ ਡਿਜ਼ਾਈਨ

Republic Day

‘ਵਿਕਸਿਤ ਭਾਰਤ’ ਅਤੇ ‘ਭਾਰਤ-ਲੋਕਤੰਤਰ ਦੀ ਜਨਨੀ’ ਦਾ ਥੀਮ ਤਿਆਰ ਕਰਨਾ ਸੀ ਪੰਜਾਬ ਨੇ ਡਿਜਾਈਨ | Republic Day

ਚੰਡੀਗੜ੍ਹ (ਅਸ਼ਵਨੀ ਚਾਵਲਾ)। ਗਣਤੰਤਰ ਦਿਵਸ ਮੌਕੇ ਪਰੇਡ ਵਿੱਚੋਂ ਪੰਜਾਬ ਦੇ ਬਾਹਰ ਹੋਣ ਦੇ ਵਿਵਾਦ ਵਿੱਚ ਮੁੱਖ ਕਾਰਨ ‘ਆਊਟ ਆਫ਼ ਥੀਮ’ ਨਿਕਲ ਕੇ ਬਾਹਰ ਆ ਰਿਹਾ ਹੈ। ਪੰਜਾਬ ਜਿੱਥੇ ਕੇਂਦਰ ਸਰਕਾਰ ’ਤੇ ਰਾਜਨੀਤਕ ਵਿਤਕਰੇ ਦਾ ਦੋਸ਼ ਲਗਾ ਰਿਹਾ ਹੈ ਉੱਥੇ ਕੇਂਦਰ ਸਰਕਾਰ ਦੇ ਸੂਤਰ ਇਸ ਵਿੱਚ ਸਿੱਧੇ ਤੌਰ ’ਤੇ ਪੰਜਾਬ ਦੀ ਗਲਤੀ ਕੱਢ ਰਹੇ ਹਨ ਕਿ ਪੰਜਾਬ ਵੱਲੋਂ ਤੈਅ ਥੀਮ ’ਤੇ ਹੀ ਕੰਮ ਨਹੀਂ ਕੀਤਾ ਗਿਆ। ਜਿਸ ਕਾਰਨ ਹੀ ਪੰਜਾਬ ਨੂੰ ਇਸ ਤੋਂ ਬਾਹਰ ਕੀਤਾ ਗਿਆ ਹੈ। ਹਾਲਾਂਕਿ ਕੇਂਦਰ ਸਰਕਾਰ ਵੱਲੋਂ ਬਣਾਈ ਗਈ ਕਮੇਟੀ ਨੇ ਪੰਜਾਬ ਵੱਲੋਂ ਪੇਸ਼ ਕੀਤੇ ਗਏ ਇੱਕ ਡਿਜਾਈਨ ਨੂੰ ਲੈ ਕੇ ਪੰਜਾਬ ਤੋਂ ਕਾਫ਼ੀ ਜਾਣਕਾਰੀ ਇੱਕਠੀ ਕੀਤੀ ਸੀ ਪਰ ਆਖ਼ਰ ਵਿੱਚ ਪਰੇਡ ਵਿੱਚ ਸ਼ਾਮਲ ਹੋਣ ਵਾਲੇ ਨਿਯਮਾਂ ’ਤੇ ਪੰਜਾਬ ਦਾ ਕੋਈ ਵੀ ਥੀਮ ’ਤੇ ਡਿਜਾਈਨ ਖਰਾ ਨਹੀਂ ਉੱਤਰਿਆ। (Republic Day)

ਜਿਸ ਕਾਰਨ ਹੀ ਪੰਜਾਬ ਨੂੰ ਇੱਕ ਵਾਰ ਫਿਰ ਪਰੇਡ ਵਿੱਚ ਸ਼ਾਮਲ ਹੋਣ ਦੀ ਰੇਸ ਵਿੱਚੋਂ ਬਾਹਰ ਹੋਣਾ ਪਿਆ ਹੈ। ਕੇਂਦਰ ਸਰਕਾਰ ਦੇ ਸੂਤਰ ਪੰਜਾਬ ਦੇ ਇਸ ਵਾਅਦੇ ਨੂੰ ਵੀ ਨਕਾਰ ਰਹੇ ਹਨ ਕਿ ਇਹ ਸਾਰਾ ਕੁਝ ਰਾਜਨੀਤਕ ਕਾਰਨਾਂ ਕਰਕੇ ਕੀਤਾ ਗਿਆ ਹੈ, ਕਿਉਂਕਿ ਪੰਜਾਬ ਦਾ ਥੀਮ ਅਤੇ ਡਿਜਾਈਨ ਕਮੇਟੀ ਦੇ ਪੱੱਧਰ ’ਤੇ ਦੂਜੀ-ਤੀਜੀ ਮੀਟਿੰਗ ਵਿੱਚ ਹੀ ਨਕਾਰ ਦਿੱਤਾ ਗਿਆ, ਜਦੋਂ ਕਿ ਨਿਯਮਾਂ ’ਤੇ ਖਰੇ ਉੱਤਰਨ ਵਾਲੇ ਡਿਜਾਈਨ ਬਾਰੇ ਰੱਖਿਆ ਮੰਤਰਾਲੇ ਕੋਲ ਜਾਣਕਾਰੀ ਕਾਫ਼ੀ ਲੇਟ ਹੀ ਜਾਂਦੀ ਹੈ। ਜਾਣਕਾਰੀ ਅਨੁਸਾਰ ਕੇਂਦਰ ਸਰਕਾਰ ਵੱਲੋਂ ਗਣਤੰਤਰ ਦਿਵਸ ਮੌਕੇ ‘ਵਿਕਸਿਤ ਭਾਰਤ’ ਅਤੇ ’ਭਾਰਤ – ਲੋਕਤੰਤਰ ਦੀ ਜਨਨੀ’ ਥੀਮ ਨੂੰ ਰੱਖਿਆ ਗਿਆ ਸੀ। (Republic Day)

ਇਹ ਵੀ ਪੜ੍ਹੋ : ਲੱਖਾਂ ਰੁਪਏ ਵੀ ਨਹੀਂ ਡੁਲਾ ਸਕੇ, ਆਪਣੇ ਮੁਰਸ਼ਦੇ-ਕਾਮਲ ’ਤੇ ਰੱਖੇ ਦ੍ਰਿੜ ਵਿਸ਼ਵਾਸ ਨੂੰ

ਇਸੇ ਥੀਮ ਅਨੁਸਾਰ ਹੀ ਦੇਸ਼ ਭਰ ਵਿੱਚ ਦੀ ਸੂਬਾ ਸਰਕਾਰਾਂ ਨੂੰ ਆਪਣੇ ਆਪਣੇ ਡਿਜਾਇਨ ਬਣਾ ਕੇ ਭੇਜਣ ਲਈ ਕਿਹਾ ਗਿਆ ਸੀ। ਇਥੇ ਹੀ ਦੱਸਿਆ ਜਾ ਰਿਹਾ ਹੈ ਕਿ ਕੇਂਦਰ ਸਰਕਾਰ ਵੱਲੋਂ ਰੱਖੇ ਜਾਣ ਵਾਲੇ ਥੀਮ ਅਨੁਸਾਰ ਹੀ ਵੱਧ ਤੋਂ ਵੱਧ 3 ਡਿਜਾਈਨ ਹੀ ਬਣਾ ਕੇ ਭੇਜੇ ਜਾ ਸਕਦੇ ਹਨ ਪਰ ਪੰਜਾਬ ਸਰਕਾਰ ਨੇ ਸਾਰਾ ਕੁਝ ਹੀ ਇਸ ਤੋਂ ਉੱਲਟ ਕੀਤਾ ਹੋਇਆ ਸੀ। ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਵੱਲੋਂ ਤਿਆਰ ਕੀਤੀ ਗਈ ਥੀਮ ਅਨੁਸਾਰ ਇੱਕ ਡਿਜਾਇਨ ਤਿਆਰ ਕਰਕੇ ਨਹੀਂ ਭੇਜਿਆ ਗਿਆ। ਇਸ ਦੇ ਨਾਲ ਹੀ ਪੰਜਾਬ ਸਰਕਾਰ ਨੇ ਆਪਣੇ ਵੱਲੋਂ ਹੀ 3 ਥੀਮ ਤਿਆਰ ਕਰਦੇ ਹੋਏ ਕੇਂਦਰ ਸਰਕਾਰ ਨੂੰ ਭੇਜ ਦਿੱਤੇ। ਜਿਸ ਵਿੱਚ ਪਹਿਲੀ ਮੀਟਿੰਗ ਵਿੱਚ ਇਸ ਸਬੰਧੀ ਤਿਆਰ ਹੋਈ ਕਮੇਟੀ ਵੱਲੋਂ ਇਤਰਾਜ਼ ਜ਼ਾਹਿਰ ਕੀਤਾ ਗਿਆ ਕਿ ਤਿੰਨ ਥੀਮ ਕਿਉਂ ਤਿਆਰ ਕੀਤੇ ਗਏ ਹਨ ਅਤੇ ਕੇਂਦਰੀ ਥੀਮ ਅਨੁਸਾਰ ਹੀ ਕੰਮ ਕਿਉਂ ਨਹੀਂ ਕੀਤਾ ਜਾ ਰਿਹਾ ਹੈ। (Republic Day)

ਪੰਜਾਬ ਵੱਲੋਂ ਪੰਜਾਬੀਆਂ ਦੀਆਂ ਸ਼ਹਾਦਤਾਂ ਦਾ ਇਤਿਹਾਸ, ਮਾਈ ਭਾਗੋ ਜੀ ਦਾ ਇਤਿਹਾਸ ਅਤੇ ਪੰਜਾਬ ਦੀ ਅਣਮੁੱਲੀ ਵਿਰਾਸਤ ’ਤੇ 3 ਥੀਮ ਤਿਆਰ ਕਰਦੇ ਹੋਏ 7 ਡਿਜਾਇਨ ਤਿਆਰ ਕਰਦੇ ਹੋਏ ਇਸ ਸਬੰਧੀ ਬਣਾਈ ਕਮੇਟੀ ਕੋਲ ਭੇਜ ਦਿੱਤੇ ਗਏ। ਜਦੋਂ ਕਿ ਬੀਤੇ ਦਿਨੀਂ ਪੰਜਾਬ ਸਰਕਾਰ ਵੱਲੋਂ ਦਾਅਵਾ ਕੀਤਾ ਗਿਆ ਸੀ ਕਿ ਪੰਜਾਬ ਵੱਲੋਂ 3 ਥੀਮ ’ਤੇ 3 ਹੀ ਡਿਜਾਇਨ ਬਣਾ ਕੇ ਭੇਜੇ ਗਏ ਹਨ।ਕਮੇਟੀ ਵੱਲੋਂ ਪੰਜਾਬ ਦੇ 2 ਥੀਮ ਨੂੰ ਨਕਾਰਦੇ ਹੋਏ ਮਾਈ ਭਾਗੋ ਜੀ ਦਾ ਇਤਿਹਾਸ ਥੀਮ ਦੀ ਝਾਕੀ ਬਾਰੇ ਦਿਲਚਸਪੀ ਦਿਖਾਈ ਗਈ ਅਤੇ ਇਸ ਸਬੰਧੀ ਪੰਜਾਬ ਦੇ ਅਧਿਕਾਰੀਆਂ ਨਾਲ ਮੀਟਿੰਗ ਵੀ ਕੀਤੀ ਗਈ। ਕਮੇਟੀ ਵੱਲੋਂ ਮਾਈ ਭਾਗੋ ਜੀ ਦਾ ਇਤਿਹਾਸ ਥੀਮ ਦੀ ਝਾਕੀ ’ਤੇ ਕੰਮ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਨਿਯਮਾਂ ਅਨੁਸਾਰ ਇਹ ਵੀ ਇਤਿਹਾਸਕ ਝਾਕੀ ਵੱਲ ਹੀ ਇਸ਼ਾਰਾ ਕਰ ਰਹੀ ਸੀ। ਜਿਸ ਕਾਰਨ ਹੀ ਇਹ ਝਾਕੀ ਵੀ ਬਾਹਰ ਹੋਣ ਦਾ ਮੁੱਖ ਕਾਰਨ ਬਣੀ ਹੈ। (Republic Day)

ਜੇਕਰ ਆਊਟ ਆਫ਼ ਥੀਮ ਸੀ ਤਾਂ ਕਿਉਂ ਕੀਤੀਆਂ ਤਿੰਨ ਮੀਟਿੰਗਾਂ : ਪੰਜਾਬ ਸਰਕਾਰ | Republic Day

ਪੰਜਾਬ ਸਰਕਾਰ ਦੇ ਸੂਚਨਾ ਤੇ ਲੋਕ ਸੰਪਰਕ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਵੱਲੋਂ ਪੇਸ਼ ਕੀਤੇ ਗਏ ਤਿੰਨ ਥੀਮ ਵਿੱਚੋਂ ਤਿੰਨੇ ਹੀ ਆਊੁਟ ਆਫ਼ ਥੀਮ ਸੀ ਤਾਂ ਮਾਈ ਭਾਗੋ ਜੀ ਦਾ ਇਤਿਹਾਸ ਥੀਮ ’ਤੇ ਤਿੰਨ ਮੀਟਿੰਗਾਂ ਕਿਉਂ ਕੀਤੀ ਗਈਆਂ? ਸੂਚਨਾ ਤੇ ਲੋਕ ਸੰਪਰਕ ਵਿਭਾਗ ਨੇ ਮੰਨਿਆ ਕਿ ਉਨ੍ਹਾਂ ਵੱਲੋਂ ਪੇਸ਼ ਕੀਤੇ ਗਏ 2 ਥੀਮ (ਪੰਜਾਬੀਆਂ ਦੀਆਂ ਸ਼ਹਾਦਤਾਂ ਦਾ ਇਤਿਹਾਸ ਅਤੇ ਪੰਜਾਬ ਦੀ ਅਣਮੁੱਲੀ ਵਿਰਾਸਤ) ਪਹਿਲੇ ਦੌਰ ਵਿੱਚੋਂ ਹੀ ਬਾਹਰ ਹੋ ਗਏ ਸਨ ਅਤੇ ਸਿਰਫ਼ ਮਾਈ ਭਾਗੋ ਜੀ ਦੇ ਇਤਿਹਾਸ ਦੀ ਝਾਕੀ ਨੂੰ ਲੈ ਕੇ ਤਿੰਨ ਮੀਟਿੰਗਾਂ ਕੇਂਦਰ ਸਰਕਾਰ ਦੀ ਕਮੇਟੀ ਨਾਲ ਹੋਈ ਸੀ ਪਰ ਆਖਰ ਵਿੱਚ ਉਨ੍ਹਾਂ ਵੱਲੋਂ ਮਾਈ ਭਾਗੋ ਜੀ ਦਾ ਇਤਿਹਾਸ ਥੀਮ ਦੀ ਝਾਕੀ ਨੂੰ ਵੀ ਨਕਾਰ ਦਿੱਤਾ ਗਿਆ। ਇਸ ਸਬੰਧੀ ਉਨ੍ਹਾਂ ਕੋਲ ਲਿਖਤ ਵਿੱਚ ਕਾਰਨਾਂ ਦੀ ਸੂਚੀ ਜਾਂ ਫਿਰ ਜਾਣਕਾਰੀ ਨਹੀਂ ਆਈ ਹੈ। (Republic Day)