ਮੁੱਖ ਮੰਤਰੀ ਨੇ ਦੇ ਦਿੱਤਾ ਪੰਜਾਬੀਆਂ ਨੂੰ ਇੱਕ ਹੋਰ ਤੋਹਫ਼ਾ

Punjab News Today

ਮੁੱਖ ਮੰਤਰੀ ਦਿੱਲੀ ਤੇ ਮੁੱਖ ਮੰਤਰੀ ਪੰਜਾਬ ਵੱਲੋਂ ਤੀਜੇ ਫੇਜ ’ਚ ਨਵੇਂ 80 ਆਮ ਆਦਮੀ ਕਲੀਨਿਕ ਲੋਕ ਅਰਪਣ | Punjab News Today

  • ‘ਇਹ ਕੋਈ ਸ਼ਕਤੀ ਪ੍ਰਦਰਸ਼ਨ ਨਹੀਂ। ਇਹ ਗਰੰਟੀ ਪ੍ਰਦਰਸ਼ਨ ਹੈ’- ਮੁੱਖ ਮੰਤਰੀ ਮਾਨ

ਲੁਧਿਆਣਾ (ਜਸਵੀਰ ਸਿੰਘ ਗਹਿਲ)। ਤੀਜੇ ਫ਼ੇਜ ਤਹਿਤ ‘ਆਪ’ ਸਰਕਾਰ ਵੱਲੋਂ ਅੱਜ ਪੰਜਾਬ ’ਚ ਨਵੇਂ 80 ਆਮ ਆਦਮੀ ਕਲੀਨਿਕ ਲੋਕ ਅਰਪਣ ਕਰ ਦਿੱਤੇ ਹਨ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲਾ, ਰਾਘਵ ਚੱਢਾ, ਸੰਸਦ ਮੈਂਬਰ ਸੰਜੀਵ ਅਰੋੜਾ ਤੋਂ ਇਲਾਵਾ ਸਿਹਤ ਮੰਤਰੀ ਬਲਵੀਰ ਸਿੰਘ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। (Punjab News Today)

ਇਸ ਦੌਰਾਨ ਸਮਾਗਮ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ (Punjab News Today) ਨੇ ਹਾਜਰੀਨਾਂ ਨੂੰ ਮੁਖਾਤਿਬ ਹੰੁਦਿਆਂ ਕਿਹਾ ਕਿ ਉਨਾਂ ਕਿਹਾ ਕਿ ਇਹ ਕੋਈ ਸ਼ਕਤੀ ਪ੍ਰਦਰਸ਼ਨ ਨਹੀਂ। ਇਹ ਗਰੰਟੀ ਪ੍ਰਦਰਸ਼ਨ ਹੈ। ਉਨਾਂ ਕਿਹਾ ਕਿ ਉਨਾਂ ਸਮੇਤ ਅਰਵਿੰਦ ਕੇਜਰੀਵਾਲ ਵੱਲੋਂ ਚੋਣਾਂ ਮੌਕੇ ਪੰਜਾਬ ਦੇ ਲੋਕਾਂ ਨੂੰ ਮੁਫ਼ਤ ਤੇ ਉੱਚ ਕੁਆਲਿਟੀ ਦਾ ਇਲਾਜ਼ ਦੇਣ ਦੀ ਗਰੰਟੀ ਦਿੱਤੀ ਸੀ। ਤਾਂ ਵਿਰੋਧੀਆਂ ਨੇ ਸਵਾਲ ਚੁੱਕੇ ਸਨ ਕਿ ਪੈਸੇ ਕਿੱਥੋਂ ਆਉਣਗੇ। ਜਿਸ ਦਾ ਜਵਾਬ ਭਾਵੇਂ ਉਨਾਂ ਉਸ ਸਮੇਂ ਨਹੀਂ ਦਿੱਤਾ ਪਰ ਉਨਾਂ ਨੂੰ ਪਤਾ ਸੀ ਕਿ ਪੈਸੇ ਇੰਨਾਂ (ਵਿਰੋਧੀਆਂ) ’ਚੋਂ ਹੀ ਆਉਣਗੇ। ਉਨਾਂ ਅੱਗੇ ਕਿਹਾ ਕਿ ਜੇਕਰ ਨੀਅਤ ਸਾਫ਼ ਹੋਵੇ ਤਾਂ ਸਭ ਕੁੱਝ ਹੋ ਜਾਂਦਾ ਹੈ। ਇਸੇ ਲਈ ਮੁਹੱਲਾ ਕਲੀਨਿਕ ਖੋਲਣ ਸਮੇਂ ਦਿੱਕਤਾਂ ਅਨੇਕ ਆਈਆਂ ਪਰ ਮੁਹੱਲਾ ਕਲੀਨਿਕ ਖੁੱਲੇ ਵੀ ਅਤੇ ਲੋਕਾਂ ਨੂੰ ਉੱਚ ਪੱਧਰੀ ਇਲਾਜ ਦੀਆਂ ਸਹੂਲਤਾਂ ਵੀ ਦੇ ਰਹੇ ਹਨ।

ਇਹ ਵੀ ਪੜ੍ਹੋ: ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਮਾਨ ਨੇ ਕੀਤਾ 80 ਹੋਰ ਕਲੀਨਿਕਾਂ ਦਾ ਉਦਘਾਟਨ | Punjab News Today

ਸਿਹਤ ਮੰਤਰੀ ਬਲਵੀਰ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਆਪਣੇ ਇੱਕ ਹੋਰ ਗਰੰਟੀ ਪੂਰੀ ਕਰ ਦਿੱਤੀ ਹੈ। ਜਿਸ ਨਾਲ ਪੰਜਾਬ ਵਾਸੀਆਂ ਨੂੰ ਸਿਹਤ ਦੇ ਖੇਤਰ ’ਚ ਵੱਡੀ ਰਾਹਤ ਮਿਲੇਗੀ। ਉਨਾਂ ਕਿਹਾ ਕਿ ਆਮ ਆਦਮੀ ਕਲੀਨਿਕਾਂ ਦਾ ਲੋਕਾਂ ਨੂੰ ਵੱਡਾ ਲਾਭ ਮਿਲ ਰਿਹਾ ਹੈ। ਇਸ ਮੌਕੇ ਜ਼ਿਲੇ ਦੇ ਹਲਕਾ ਅਸੋਕ ਪਰਾਸਰ ਪੱਪੀ, ਵੀਪੀ ਸਿੰਘ ਪਿੰ੍ਰਸੀਪਲ ਸੈਕਟਰੀ, ਵਿਜੈ ਕੁਮਾਰ ਜੰਜੂਆ ਮੁੱਖ ਸਕੱਤਰ ਆਦਿ ਤੋਂ ਇਲਾਵਾ ਲੁਧਿਆਣਾ ਦਾ ਸਮੁੱਚਾ ਪ੍ਰਸ਼ਾਸਨ ਹਾਜ਼ਰ ਸੀ।

ਜਿਹੜੇ ਕੰਮ ਦੀ ਗਰੰਟੀ ਨਹੀਂ ਵੀ ਦਿੱਤੀ ਸੀ, ਉਹ ਵੀ ਕਰ ਦਿੱਤੇ | Punjab News Today

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਗਰੰਟੀਆਂ ਤਾਂ ਦਿੱਤੀਆਂ ਹੀ ਨੇ, ਜਿਹੜੇ ਕੰਮ ਦੀ ਗਰੰਟੀ ਨਹੀਂ ਵੀ ਦਿੱਤੀ ਸੀ, ਉਹ ਵੀ ਕਰ ਦਿੱਤੇ ਹਨ। ਉਨਾਂ ਕਿਹਾ ਕਿ ਵਿਧਾਇਕ 7-7 ਪੈਨਸ਼ਨਾਂ ਲੈਦੇ ਸਨ। ਜਿਸ ਨੂੰ ਘਟਾ ਕੇ ਸਿਰਫ਼ ਇੱਕ ਪੈਨਸ਼ਨ ਤੱਕ ਸੀਮਤ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਫਰੀਦਕੋਟ ’ਚ ਮਹਿਲਾ ਸਬ-ਇੰਸਪੈਕਟਰ ਦੇ ਵੱਜੀ ਗੋਲੀ, ਹਾਲਤ ਗੰਭੀਰ