ਸਾਡੇ ਨਾਲ ਸ਼ਾਮਲ

Follow us

18.5 C
Chandigarh
Sunday, February 15, 2026
More
    Home Breaking News ਪੰਜਾਬੀ ਗਾਇਕ ਵ...

    ਪੰਜਾਬੀ ਗਾਇਕ ਵਿਰੁੱਧ ਸੱਭਿਆਚਾਰ ਨੂੰ ਠੇਸ ਪਹੁੰਚਾਉਣ ਦੇ ਮਾਮਲੇ ‘ਚ ਪਰਚਾ ਦਰਜ

    ਪੰਜਾਬੀ ਗਾਇਕ ਵਿਰੁੱਧ ਸੱਭਿਆਚਾਰ ਨੂੰ ਠੇਸ ਪਹੁੰਚਾਉਣ ਦੇ ਮਾਮਲੇ ‘ਚ ਪਰਚਾ ਦਰਜ

    ਗੋਨਿਆਣਾ, (ਜਗਤਾਰ ਜੱਗਾ) ਥਾਣਾ ਨੇਹੀਆਂ ਵਾਲਾ ਪੁਲਿਸ ਨੇ ਗੋਨਿਆਣਾ ਮੰਡੀ ਦੇ ਵਸਨੀਕ ਪੰਜਾਬੀ ਬਾਲੀਵੁੱਡ ਗਾਇਕ ਖ਼ਿਲਾਫ਼ ਹਿੰਸਾ ਅਤੇ ਸੱਭਿਆਚਾਰ ਠੇਸ ਪਹੁੰਚਾਉਣ ਵਾਲਾ ਗੀਤ ਗਾਉਣ ਦੇ ਜੁਰਮ ਤਹਿਤ ਕੇਸ ਦਰਜ ਕੀਤਾ ਹੈ । ਐਚ.ਸੀ.ਅਰੋੜਾ ਐਡਵੋਕੇਟ ਪੰਜਾਬ ਐਂਡ ਹਰਿਆਣਾ ਹਾਈਕੋਰਟ ਚੰਡੀਗੜ੍ਹ ਵੱਲੋਂ ਦਰਜ ਕਰਵਾਏ ਮੁਕੱਦਮੇ ਅਨੁਸਾਰ ਗੋਨਿਆਣਾ ਮੰਡੀ ਦੇ ਵਸਨੀਕ ਅਤੇ ਬਾਲੀਵੁੱਡ ਪੰਜਾਬੀ ਗਾਇਕ ਅਮ੍ਰਿੰਤ ਮਾਨ ਨੇ ਵੱਲੋਂ ਹਿੰਸਾ ਦਾ ਪ੍ਰਚਾਰ ਕਰਨ ਵਾਲਾ ਗੀਤ ਗਾਉਣ ਅਤੇ ਉਸ ਨੂੰ ਯੂ-ਟਿਊਬ ਅਤੇ ਇੰਟਰਨੈੱਟ ‘ਤੇ ਅਪਲੋਡ ਹੈ ਜੋ ਹਿੰਸਾ ਦੇ ਸੱਭਿਆਚਾਰ ਨੂੰ ਪ੍ਰਸ਼ਾਰਤ ਕਰਦਾ ਹੈ ਐਸ ਆਈ ਗੁਰਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਐਚ. ਸੀ ਅਰੋੜਾ ਦੇ ਬਿਆਨਾਂ ਅਧਾਰਿਤ ਉਕਤ ਗਾਇਕ ਖ਼ਿਲਾਫ਼ ਸੱਭਿਆਚਾਰ ਨੂੰ ਠੇਸ ਪਹੁੰਚਾਉਣ ਦੇ ਮਾਮਲੇ ਤਹਿਤ ਕੇਸ ਦਰਜ ਕਰ ਲਿਆ ਹੈ ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

     

    LEAVE A REPLY

    Please enter your comment!
    Please enter your name here