ਸਾਡੇ ਨਾਲ ਸ਼ਾਮਲ

Follow us

15.3 C
Chandigarh
Tuesday, February 10, 2026
More
    Home ਸੂਬੇ ਪੰਜਾਬ ਇਟਲੀ ‘ਚ...

    ਇਟਲੀ ‘ਚ ਪੰਜਾਬੀ ਮੁੰਡੇ ਦਾ ਹੋਇਆ ਕਤਲ

    italy

    murder | ਘਰ ‘ਚ ਇੱਕਲਾ ਕਮਾਉਣ ਵਾਲਾ ਸੀ ਮ੍ਰਿਤਕ

    ਲੁਧਿਆਣਾ। ਚੰਗੇ ਭਵਿੱਖ ਦਾ ਸੁਪਨਾ ਲੈ ਕੇ ਰੋਜ਼ੀ-ਰੋਟੀ ਕਮਾਉਣ ਇਟਲੀ ਗਏ ਹੁਸ਼ਿਆਰ ਸਿੰਘ ਦੀ ਮੌਤ ਦੀ ਖਬਰ ਨੇ ਪੂਰੇ ਪਰਿਵਾਰ ਨੂੰ ਸਦਮੇ ‘ਚ ਪਾ ਦਿੱਤਾ ਹੈ। ਹਲਕਾ ਪਾਇਲ ਦੇ ਪਿੰਡ ਜੈਪੂਰਾ ‘ਚ ਰਹਿ ਰਹੇ ਹੁਸ਼ਿਆਰ ਸਿੰਘ ਦੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਦੱਸਿਆ ਜਾ ਰਿਹਾ ਹੈ ਕਿ ਹੁਸ਼ਿਆਰ ਸਿੰਘ 11 ਸਾਲ ਪਹਿਲਾਂ ਸਾਲ 2008 ਚ ਇਟਲੀ ਗਿਆ ਸੀ ਅਤੇ ਉਸ ਸਮੇਂ ਤੋਂ ਉੱਥੇ ਹੀ ਰਹਿ ਰਿਹਾ ਸੀ। ਮ੍ਰਿਤਕ ਦੀ ਪਤਨੀ ਨੇ ਦੱਸਿਆ ਕਿ 10 ਫਰਵਰੀ ਨੂੰ ਉਸ ਦੀ ਹੁਸ਼ਿਆਰ ਸਿੰਘ ਨਾਲ ਗੱਲ ਹੋਈ ਸੀ ਤੇ ਉਸ ਤੋਂ ਬਾਅਦ ਉਸ ਨਾਲ ਕੋਈ ਸੰਪਰਕ ਨਹੀਂ ਹੋ ਸਕਿਆ। murder

    ਕੁਝ ਦਿਨ ਪਹਿਲਾਂ ਹੀ ਇਕ ਚਿੱਠੀ ਮਿਲੀ, ਜਿਸ ‘ਚ ਉਸ ਦੇ ਪਤੀ ਦੇ ਕਤਲ ਬਾਰੇ ਜਾਣਕਾਰੀ ਮਿਲੀ। ਹੁਸ਼ਿਆਰ ਸਿੰਘ ਦੇ ਪਰਿਵਾਰ ਨੇ ਇਟਲੀ ਸਰਕਾਰ ਤੋਂ ਇਸ ਮਾਮਲੇ ‘ਚ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਦੱਸਣਯੋਗ ਹੈ ਕਿ ਮ੍ਰਿਤਕ ਘਰ ‘ਚ ਇਕੱਲਾ ਕਮਾਉਣ ਵਾਲਾ ਸੀ ਅਤੇ ਉਹ ਆਪਣੇ ਪਿੱਛੇ ਪਤਨੀ, 3 ਧੀਆਂ ਤੇ ਇਕ ਬੇਟਾ ਛੱਡ ਗਿਆ ਹੈ।

    • ਚੰਗੇ ਭਵਿੱਖ ਦਾ ਸੁਪਨਾ ਲੈ ਕੇ ਰੋਜ਼ੀ-ਰੋਟੀ ਕਮਾਉਣ ਇਟਲੀ ਗਿਆ ਸੀ
    • 11 ਸਾਲ ਪਹਿਲਾਂ ਸਾਲ 2008 ਚ ਇਟਲੀ ਗਿਆ ਸੀ
    • ਪਤਨੀ ਨੇ ਦੱਸਿਆ ਕਿ 10 ਫਰਵਰੀ ਨੂੰ ਉਸ ਦੀ ਹੁਸ਼ਿਆਰ ਸਿੰਘ ਨਾਲ ਗੱਲ ਹੋਈ ਸੀ
    • ਕੁਝ ਦਿਨ ਪਹਿਲਾਂ ਹੀ ਇਕ ਚਿੱਠੀ ਮਿਲੀ
    • ਕਤਲ ਬਾਰੇ ਜਾਣਕਾਰੀ ਮਿਲੀ

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here