4 ਨੌਜਵਾਨਾਂ ਵੱਲੋਂ ਪੁਲਿਸ ਕਰਮਚਾਰੀ ਦੀ ਕਾਰ ਖੋਹ ਕੇ ਫਰਾਰ

4 youths abducted by police officer's car

ਡਿਊਟੀ ਤੋਂ ਬਾਅਦ ਘਰ ਜਾਂਦੇ ਹੋਏ ਵਾਪਰੀ ਘਟਨਾ | police

ਨਵਾਂਸ਼ਹਿਰ। ਸਕਾਰਪੀਓ ਸਵਾਰ 4 ਨੌਜਵਾਨਾਂ ਨੇ ਪੁਲਿਸ ਕਰਮਚਾਰੀ ਨੂੰ ਚਕਮਾ ਦੇ ਕੇ ਉਸਦੀ ਸਵਿਫਟ ਕਾਰ ਲੈ ਕੇ ਭੱਜਣ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਸਦਰ ਬੰਗਾ ਦੀ ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਰਸ਼ਾਦ ਮੁਹੰਮਦ (46) ਪੁੱਤਰ ਮੰਜੂਰ ਹੁਸੈਨ ਵਾਸੀ ਮੂਸਾਪੁਰ ਨੇ ਦੱਸਿਆ ਕਿ ਉਹ ਪੰਜਾਬ ਪੁਲਿਸ ਦਾ ਕਰਮਚਾਰੀ ਹੈ। ਸੋਮਵਾਰ ਨੂੰ ਆਪਣੀ ਡਿਊਟੀ ਤੋਂ ਫਾਰਗ ਹੋ ਕੇ ਚੰਡੀਗੜ੍ਹ ਤੋਂ ਆਪਣੇ ਪਿੰਡ ਮੂਸਾਪੁਰ ਆਪਣੀ ਸਵਿਫਟ ਕਾਰ ‘ਚ ਆ ਰਿਹਾ ਸੀ। ਉਸਨੇ ਦੱਸਿਆ ਕਿ ਰਾਤ ਕਰੀਬ ਸਾਡੇ 8 ਵਜੇ ਬੰਗਾ ਰੋਡ ‘ਤੇ ਕਾਹਮਾ ਦੇ ਨਜ਼ਦੀਕ ਅਤੇ ਪੈਟਰੋਲ ਪੰਪ ਦੇ ਸਾਹਮਣੇ ਉਸਨੇ ਆਪਣੀ ਸਵਿਫਟ ਕਾਰ ਨੂੰ ਬਾਥਰੂਮ ਜਾਣ ਲਈ ਰੋਕਿਆ। ਉਸਨੇ ਦੱਸਿਆ ਕਿ ਇਸ ਦੌਰਾਨ ਇਕ ਸਕਾਰਪੀਓ ਗੱਡੀ ਆਈ ਜਿਸ ‘ਚ 4 ਅਣਪਛਾਤੇ ਨੌਜਵਾਨ ਬੈਠੇ ਹੋਏ ਸਨ। police

ਜਿਨ੍ਹਾਂ ‘ਚੋਂ 2 ਨੌਜਵਾਨ ਹੇਠਾਂ ਉਤਰੇ ਅਤੇ ਉਨ੍ਹਾਂ ‘ਚੋਂ 1 ਨੇ ਉਸਨੂੰ ਧੱਕਾ ਦਿੱਤਾ ਅਤੇ ਦੂਸਰਾ ਉਸਦੀ ਸਵਿਫਟ ਗੱਡੀ ‘ਚ ਬੈਠ ਗਿਆ ਅਤੇ ਆਪਣੇ ਸਾਥੀ ਸਣੇ ਉਸਦੀ ਸਵਿਫਟ ਬੰਗਾ ਵੱਲ ਭਜਾ ਕੇ ਲੈ ਗਏ। ਉਸਨੇ ਦੱਸਿਆ ਕਿ ਉਕਤ ਨੌਜਵਾਨਾਂ ਨੂੰ ਉਹ ਸਾਹਮਣੇ ਆਉਣ ‘ਤੇ ਪਛਾਣ ਸਕਦਾ ਹੈ। ਉਸਨੇ ਦੱਸਿਆ ਕਿ ਉਸਦੀ ਗੱਡੀ ‘ਚ ਉਸਦੀ ਆਈ.ਡੀ. ਕਾਰਡ ਅਤੇ ਹੋਰ ਜ਼ਰੂਰੀ ਦਸਤਾਵੇਜ਼ ਵੀ ਪਏ ਸਨ। ਉਸਨੇ ਦੱਸਿਆ ਕਿ ਉਸਨੇ ਇਸ ਸਬੰਧੀ ਤੁਰੰਤ ਪੁਲਿਸ ਕੰਟਰੋਲ ਰੂਮ ਨੂੰ ਵੀ ਸੂਚਨਾ ਦਿੱਤੀ। ਪੁਲਿਸ ਨੇ ਉਕਤ ਸ਼ਿਕਾਇਤ ਦੇ ਅਧਾਰ ‘ਤੇ ਅਣਪਛਾਤੇ ਮੁਲਜ਼ਮਾਂ ਖਿਲਾਫ਼ ਮਾਮਲਾ ਦਰਜ ਕਰਕੇ ਅੱਗਲੇਰੀ ਦਾ ਕਾਰਵਾਈ ਸ਼ੁਰੂ ਕਰ ਦਿੱਤੀ ਹੈ

  • ਪੁਲਿਸ ਕਰਮਚਾਰੀ ਨੂੰ ਚਕਮਾ ਦੇ ਕੇ ਉਸਦੀ ਸਵਿਫਟ ਕਾਰ ਲੈ ਕੇ ਭੱਜਣ ਦਾ ਮਾਮਲਾ ਸਾਹਮਣੇ ਆਇਆ
  • ਡਿਊਟੀ ਤੋਂ ਫਾਰਗ ਹੋ ਕੇ ਚੰਡੀਗੜ੍ਹ ਤੋਂ ਆਪਣੇ ਪਿੰਡ ਮੂਸਾਪੁਰ ਆਪਣੀ ਸਵਿਫਟ ਕਾਰ ‘ਚ ਆ ਰਿਹਾ ਸੀ
  • 2 ਨੌਜਵਾਨ ਹੇਠਾਂ ਉਤਰੇ ਅਤੇ ਉਨ੍ਹਾਂ ‘ਚੋਂ 1 ਨੇ ਉਸਨੂੰ ਧੱਕਾ ਦਿੱਤਾ
  • ਦੂਸਰਾ ਉਸਦੀ ਸਵਿਫਟ ਗੱਡੀ ‘ਚ ਬੈਠ ਗਿਆ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।