ਅਨਮੋਲਪ੍ਰੀਤ ਦੇ ਆਤਿਸ਼ੀ ਸੈਂਕੜੇ ਨਾਲ ਜਿੱਤਿਆ ਪੰਜਾਬ

 to 
 

ਗਿੱਲ ਨੇ 77, ਯੁਵਰਾਜ ਸਿੰਘ ਨੇ 38 ਦੌੜਾਂ ਦਾ ਦਿੱਤਾ ਸਹਿਯੋਗ

ਬੰਗਲੁਰੂ, 8 ਅਕਤੂਬਰ
ਅਨਮੋਲਪ੍ਰੀਤ ਸਿੰਘ ਵੱਲੋਂ ਸਿਰਫ਼ 106 ਗੇਂਦਾਂ ‘ਚ 12 ਚੌਕਿਆਂ ਅਤੇ ਪੰਜ ਛੱਕਿਆਂ ਦੀ ਮੱਦਦ ਨਾਲ ਬਣਾਈਆਂ ਆਤਿਸ਼ੀ 138 ਦੌੜਾਂ ਦੇ ਦਮ ‘ਤੇ ਪੰਜਾਬ ਨੇ ਕਰਨਾਟਕ ਨੂੰ ਵਿਜੇ ਹਜਾਰੇ ਟਰਾਫ਼ੀ ਦੇ ਅਲੀਟ ਗਰੁੱਪ ਏ ਮੈਚ ‘ਚ ਛੇ ਵਿਕਟਾਂ ਨਾਲ ਹਰਾ ਦਿੱਤਾ ਕਰਨਾਟਕ ਨੇ ਸ਼ਰਤ ਬੀਆਰ ਦੀਆਂ 70 ਅਤੇ ਕਪਤਾਨ ਮਨੀਸ਼ ਪਾਂਡੇ ਦੀਆਂ 67 ਦੌੜਾਂ ਨਾਲ 48.2 ਓਵਰਾਂ ‘ਚ 296 ਦੌੜਾਂ ਦਾ ਮਜ਼ਬੂਤ ਸਕੋਰ ਕੀਤਾ ਪਰ ਪੰਜਾਬ ਨੇ 48.5 ਓਵਰਾਂ ‘ਚ 4 ਵਿਕਟਾਂ ਦੇ ਨੁਕਸਾਨ ‘ਤੇ 297 ਦੌੜਾਂ ਬਣਾ ਕੇ ਜਿੱਤ ਹਾਸਲ ਕਰ ਲਈ
ਪੰਜਾਬ ਦੀ ਜਿੱਤ ‘ਚ ਸ਼ੁਭਮਨ ਗਿੱਲ ਨੇ 77, ਯੁਵਰਾਜ ਸਿੰਘ ਨੇ 38 ਅਤੇ ਕਪਤਾਨ ਮਨਦੀਪ ਸਿੰਘ ਨੇ 30 ਦੌੜਾਂ ਦਾ ਯੋਗਦਾਨ ਦਿੱਤਾ ਪੰਜਾਬ ਨੇ ਅੱਠ ਮੈਚਾਂ ‘ਚ ਚੌਥੀ ਜਿੱਤ ਅਤੇ 20 ਅੰਕਾਂ ਨਾਲ ਆਪਣੀ ਮੁਹਿੰਮ ਸਮਾਪਤ ਕੀਤੀ ਕਰਨਾਟਕ ਦੀ ਅੱਠ ਮੈਚਾਂ ‘ਚ ਇਹ ਚੌਥੀ ਹਾਰ ਰਹੀ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।