ਵਿਰਾਟ-ਬੁਮਰਾਹ ਦੀ ਸਰਦਾਰੀ ਕਾਇਮ

ਟੀਮ ਰੈਂਕਿੰਗ ‘ਚ ਭਾਰਤ ਦੂਸਰੇ ਸਥਾਨ ‘ਤੇ

ਨਵੀਂ ਦਿੱਲੀ, 8 ਅਕਤੂਬਰ

ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਅਤੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਹਾਲ ਹੀ ‘ਚ ਸਮਾਪਤ ਹੋਏ ਏਸ਼ੀਆ ਕੱਪ ‘ਚ ਨਹੀਂ ਖੇਡੇ ਸਨ, ਪਰ ਉਹ ਸੋਮਵਾਰ ਨੂੰ ਜਾਰੀ ਹੋਈ ਆਈਸੀਸੀ ਇੱਕ ਰੋਜ਼ਾ ਰੈਂਕਿੰਗ ‘ਚ ਕ੍ਰਮਵਾਰ ਬੱਲੇਬਾਜ਼ੀ ਅਤੇ ਗੇਂਦਬਾਜ਼ੀ ‘ਚ ਪਹਿਲੇ ਸਥਾਨ ‘ਤੇ ਬਰਕਰਾਰ ਹਨ ਏਸ਼ੀਆ ਕੱਪ ‘ਚ ਕਪਤਾਨੀ ਕਰਨ ਵਾਲੇ ਰੋਹਿਤ ਸ਼ਰਮਾ 842 ਅੰਕਾਂ ਨਾਲ ਦੂਸਰੇ ਸਥਾਨ ‘ਤੇ ਕਾਇਮ ਹਨ ਅੱਵਲ ਦਸ ‘ਚ ਸ਼ਾਮਲ ਇੱਕ ਹੋਰ ਭਾਰਤੀ ਸ਼ਿਖਰ ਧਵਨ 802 ਅੰਕਾਂ ਨਾਲ ਰੈਂਕਿੰਗ ‘ਚ ਪੰਜਵੇਂ ਸਥਾਨ ‘ਤੇ ਹੈ

 
ਗੇਂਦਬਾਜ਼ਾਂ ‘ਚ ਡੈੱਥ ਓਵਰਾਂ ਦੇ ਮਾਹਿਰ ਜਸਪ੍ਰਤੀ ਬੁਮਰਾਹ 797 ਅੰਕਾਂ ਨਾਲ ਪਹਿਲੇ, ਜਦੋਂਕਿ ਖੱਬੇ ਹੱਥ ਦੇ ਗੁੱਟ ਦੇ ਸਪਿੱਨਰ ਕੁਲਦੀਪ ਯਾਦਵ 700 ਅੰਕਾਂ ਨਾਲ ਸੂਚੀ ‘ਚ ਤੀਸਰੇ ਸਥਾਨ ‘ਤੇ ਹਨ ਦੂਸਰੇ ਸਥਾਨ ‘ਤੇ ਅਫ਼ਗਾਨਿਸਤਾਨ ਦੇ ਸਪਿੱਨਰ ਰਾਸ਼ਿਦ ਖਾਨ (788) ਹਨ ਯੁਜਵਿੰਦਰ ਚਹਿਲ ਦਸ ‘ਚ ਸ਼ਾਮਲ ਹੋਣ ਦੀ ਦਹਿਲੀਜ਼ ‘ਤੇ ਹਨ ਉਹਨਾਂ ਦੀ ਮੌਜ਼ੂਦਾ ਰੈਂਕਿੰਗ 11ਵੀਂ ਹੈ

 
ਭਾਰਤ ਟੀਮ ਰੈਂਕਿੰਗ ‘ਚ 122 ਅੰਕਾਂ ਨਾਲ ਇੰਗਲੈਂਡ (127ਅੰਕ) ਤੋਂ ਬਾਅਦ ਦੂਸਰੇ ਸਥਾਨ ‘ਤੇ ਹੈ ਇੰਗਲੈਂਡ ਨੂੰ ਆਪਣਾ ਅੱਵਲ ਸਥਾਨ ਬਚਾਉਣ ਲਈ 10 ਅਕਤੂਬਰ ਤੋਂ ਸ਼੍ਰੀਲੰਕਾ ਵਿਰੁੱਧ ਸ਼ੁਰੂ ਹੋ ਰਹੀ ਪੰਜ ਮੈਚਾਂ ਦੀ ਇੱਕ ਰੋਜ਼ਾ ਲੜੀ ‘ਚ ਜਿੱਤ ਦਰਜ ਕਰਨੀ ਹੋਵੇਗੀ ਸ਼੍ਰੀਲੰਕਾ ਵਿਰੁੱਧ ਇੰਗਲੈਂਡ ਦੇ ਲੜੀ ਹਾਰਨ ਦੀ ਸਥਿਤੀ ‘ਚ ਭਾਰਤ ਕੋਲ 21 ਅਕਤੂਬਰ ਨੂੰ ਵੈਸਟਇੰਡੀਜ਼ ਵਿਰੁੱਧ ਪੰਜ ਮੈਚਾਂ ਦੀ ਲੜੀ 5-0 ਨਾਲ ਜਿੱਤ ਕੇ ਨੰਬਰ ਇੱਕ ਟੀਮ ਬਣਨ ਦਾ ਮੌਕਾ ਹੋਵੇਗਾ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।