ਪੰਜਾਬ ‘ਚੋਂ ਗੈਂਗਸਟਰਾਂ ਦਾ ਜਲਦੀ ਹੋਵੇਗਾ ਖਾਤਮਾ : ਆਈ ਜੀ ਮੁਖਵਿੰਦਰ ਛੀਨਾ

Punjab will soon be eliminated by gangsters: IG Mukwinder Chhina

ਗੋਗਾ ਕਤਲ ਮਾਮਲੇ ਨੂੰ ਲੈ ਕੇ ਆਈ.ਜੀ.ਨੇ ਕੀਤਾ ਘਟਨਾ ਸਥਾਨ ਦਾ ਦੌਰਾ

ਨਿਹਾਲ ਸਿੰਘ ਵਾਲਾ | ਥਾਣਾ ਨਿਹਾਲ ਸਿੰਘ ਵਾਲਾ ਦੇ ਪਿੰਡ ਮਾਣੂੰਕੇ ਗਿੱਲ ਵਿਖੇ ਬੀਤੇ ਦਿਨੀ ਰਾਤ ਸਮੇਂ ਮੋਟਰ ਸਾਇਕਲ ਸਵਾਰ ਅਣਪਛਾਤੇ ਵਿਅਕਤੀਆਂ ਵੱਲੋਂ ਪਿਸਤੌਲ ਨਾਲ ਗੋਲੀਆਂ ਮਾਰ ਕੇ ਆਪਣੀ ਦੁਕਾਨ ਤੋਂ ਆਪਣੇ ਘਰ ਜਾ ਰਹੇ ਇੱਕ ਵਿਅਕਤੀ ਦਾ ਕਤਲ ਕੀਤਾ ਗਿਆ ਸੀ । ਜਿਸ ਨੂੰ ਲੈ ਕੇ ਅੱਜ ਫਿਰੋਜ਼ਪੁਰ ਰੇਂਜ ਦੇ ਆਈ.ਜੀ. ਮੁਖਵਿੰਦਰ ਸਿੰਘ ਛੀਨਾ ਨੇ ਪਿੰਡ ਮਾਣੂੰਕੇ ਗਿੱਲ ਪੁੱਜ ਕੇ ਘਟਨਾ ਸਥਾਨ ਦਾ ਦੌਰਾ ਕੀਤਾ ਅਤੇ ਮ੍ਰਿਤਕ ਰਾਜਿੰਦਰ ਕੁਮਾਰ ਗੋਗਾ ਦੇ ਪਰਿਵਾਰਿਕ ਮੈਂਬਰਾਂ ਨੂੰ ਵੀ ਮਿਲੇ। ਇਸ ਮੌਕੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਆਈ ਜੀ ਛੀਨਾ ਨੇ ਕਿਹਾ ਕਿ ਪੁਲਿਸ ਇਸ ਮਾਮਲੇ ਨੂੰ ਲੈ ਕੇ ਹਰ ਪਹਿਲੂ ਤੇ ਜਾਂਚ ਕਰ ਰਹੀ ਹੈ ਅਤੇ ੍ਿਰਮਤਕ ਰਾਜਿੰਦਰ ਕੁਮਾਰ ਗੋਗਾ ਦੇ ਕਾਤਿਲਾਂ ਨੂੰ ਜਲਦੀ ਹੀ ਗਿਰਫਤਾਰ ਕਰ ਲਿਆ ਜਾਵੇਗਾ। ਇਸ ਮੋਕੇ ਜਦ ਉਹਨਾ ਤੋਂ ਗੈਂਗਸਟਰ ਬੰਬੀਹਾ ਗਰੁੱਪ ਦੇ ਸੁਖਪ੍ਰੀਤ ਬੁੱਢਾ ਵੱਲੋਂ ਸ਼ੋਸ਼ਲ ਮੀਡੀਏ ਤੇ ਇਸ ਕਤਲ ਦੀ ਜਿੰਮੇਵਾਰੀ ਲੈਣ ਸਬੰਧੀ ਪੁੱਛਿਆ ਤਾਂ ਉਹਨਾ ਕਿਹਾ ਕਿ ਇਸ ਬਾਰੇ ਅਜੇ ਕੁੱਝ ਨਹੀਂ ਕਿਹਾ ਜਾ ਸਕਦਾ ਕਿਉਂਕਿ ਕਈ ਵਾਰ ਸਾਤਿਰ ਦਿਮਾਗ ਵਿਅਕਤੀਆਂ ਵੱਲੋਂ ਪੁਲਿਸ ਪ੍ਰਸਾਸਨ ਦਾ ਧਿਆਨ ਚੱਲ ਰਹੀ ਜਾਂਚ ਤੋਂ ਪਾਸੇ ਕਰਨਾ ਹੁੰਦਾ ਹੈ। ਉਹਨਾ ਦੱਸਿਆ ਕਿ ਇਸ ਕਤਲ ਦੇ ਕਾਤਿਲਾਂ ਨੂੰ ਲੱਭਣ ਵਿੱਚ ਪੁਲਿਸ ਬਹੁਤ ਤੇਜੀ ਨਾਲ ਕੰਮ ਕਰ ਰਹੀ ਹੈ ਅਤੇ ਜਲਦੀ ਹੀ ਕਾਤਿਲ ਜੇਲ ਦੀਆਂ ਸਲਾਖਾਂ ਪਿੱਛੇ ਹੋਣਗੇ। ਜਦ ਉਹਨਾ ਤੋਂ ਗੈਂਗਸਟਰ ਸੁਖਪ੍ਰੀਤ ਬੁੱਢਾ ਵੱਲੋਂ ਸਰਪੰਚੀ ਦੇ ਉਮੀਦਵਾਰਾਂ ਅਤੇ ਹਲਕੇ ਦੇ ਹਿੰਦੂ ਰਾਜਨੀਤਿਕ ਆਗੂਆਂ ਨੂੰ ਦਿੱਤੀਆਂ ਜਾ ਧਮਕੀਆਂ ਵੱਲ ਧਿਆਨ ਦਿਵਾਇਆ ਤਾਂ ਉਹਨਾ ਕਿਹਾ ਕਿ ਇਹਨਾਂ ਲੋਕਾਂ ਬਾਰੇ ਸ਼ੋਸ਼ਲ ਮੀਡੀਏ ਦੇ ਕੁੱਝ ਹਿੱਸੇ ਵੱਲੋਂ ਐਂਵੇਂ ਹੀ ਇਹਨਾ ਨੂੰ ਉਛਾਲਿਆ ਜਾ ਰਿਹਾ ਹੈ ਜਦਕਿ ਕਿਸੇ ਸਰਾਰਤੀ ਅਨਸਰ ਦੀ ਜੁਰਅਤ ਨਹੀਂ ਕਿ ਉਹ ਕਿਸੇ ਆਮ ਵਿਅਕਤੀ ਨੂੰ ਤੰਗ ਪਰੇਸਾਨ ਕਰ ਸਕਣ।ਉਹਨਾ ਕਿਹਾ ਕਿ ਪੰਚਾਇਤੀ ਚੋਣਾਂ ਪੁਲਿਸ ਪ੍ਰਸਾਸਨ ਵੱਲੋਂ ਸਾਂਤੀ ਪੂਰਵਕ ਨਾਲ ਨੇਪਰੇ ਚਾੜੀਆਂ ਜਾਣਗੀਆਂ ।ਇਸ ਮੌਕੇ ਉਹ ੍ਿਰਮਤਕ ਰਾਜਿੰਦਰ ਕੁਮਾਰ ਗੋਗਾ ਦੇ ਘਰ ਪਹੁੰਚੇ ਅਤੇ ਪਰਿਵਾਰਿਕ ਮੈਂਬਰਾਂ ਨੂੰ ਵਿਸਵਾਸ ਦਿਵਾਇਆ ਕਿ ਪੁਲਿਸ ਵੱਲੋਂ ਉਹਨਾ ਦੇ ਪਰਿਵਾਰ ਦੀ ਹਰ ਮੱਦਦ ਕੀਤੀ ਜਾਵੇਗੀ।  ਇਸ ਮੌਕੇ ਜਿਲਾ ਪੁਲਿਸ ਮੁਖੀ ਗੁਰਲੀਨ ਸਿੰਘ ਖੁਰਾਣਾ ,ਐਸ ਪੀ ਡੀ ਵਜੀਰ ਸਿੰਘ ਖੈਹਰਾ,  ਡੀ ਐਸ ਪੀ ਨਿਹਾਲ ਸਿੰਘ ਵਾਲਾ  ਸੁਬੇਗ ਸਿੰਘ ,ਡੀ ਐਸ ਪੀ ਹਰਿੰਦਰ ਸਿੰਘ ਡੋਡ, ਸੀ ਆਈ ਏ ਇੰਨਚਾਰਜ ਇੰਸਪੈਕਟਰ ਕਿੱਕਰ ਸਿੰਘ, ਥਾਣਾ ਮੁਖੀ ਇੰਸਪੈਕਟਰ ਸੁਰਜੀਤ ਸਿੰਘ ਤੋਂ ਇਲਾਵਾ ਪੁਲਿਸ ਅਧਿਕਾਰੀ ਅਤੇ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਹਾਜਰ ਸੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।