ਹੈਦਰਾਬਾਦ ਨੂੰ ਨੱਥ ਪਾਉਣ ਉੱਤਰੇਗਾ ਪੰਜਾਬ

ਮੋਹਾਲੀ (ਏਜੰਸੀ)। ਆਪਣੀ ਲੈਅ ‘ਚ ਪਰਤ ਚੁੱਕੀ ਕਿੰਗਜ਼ ਇਲੈਵਨ ਪੰਜਾਬ ਦੀ ਟੀਮ ਆਈ.ਪੀ.ਐਲ. 11 ‘ਚ ਅਜੇਤੂ ਚੱਲ ਰਹੀ ਸਨਰਾਈਜ਼ਰਸ ਹੈਦਰਾਬਾਦ ਦਾ ਜੇਤੂ ਰੱਥ ਰੋਕਣ ਦੇ ਇਰਾਦੇ ਨਾਲ ਅੱਜ ਆਪਣੇ ਘਰੇਲੂ ਮੈਦਾਨ ‘ਤੇ ਉੱਤਰੇਗੀ। ਟੂਰਨਾਮੈਂਟ ‘ਚ ਹੈਦਰਾਬਾਦ ਹੀ ਇੱਕੋ ਇੱਕ ਅਜਿਹੀ ਟੀਮ ਹੈ ਜਿਸਨੇ ਹੁਣ ਤੱਕ ਕੋਈ ਮੈਚ ਨਹੀਂ ਗੁਆਇਆ ਹੈ ਅਤੇ ਆਪਣੇ ਤਿੰਨੇ ਮੈਚ ਜਿੱਤੇ ਹਨ । ਦੂਸਰੇ ਪਾਸੇ ਪੰਜਾਬ ਨੇ ਤਿੰਨਾਂ ਵਿੱਚੋਂ ਦੋ ਮੈਚ ਜਿੱਤੇ ਹਨ ਅਤੇ ਇਹ ਟੀਮ ਇਸ ਵਾਰ ਨਵੇਂ ਕਪਤਾਨ ਰਵਿਚੰਦਰਨ ਅਸ਼ਵਿਨ ਦੀ ਅਗਵਾਈ ਵਿੱਚ ਨਵੇਂ ਆਤਮਵਿਸ਼ਵਾਸ ‘ਚ ਦਿਸ ਰਹੀ ਹੈ। (Cricket News)

ਪੰਜਾਬ ਨੇ ਮੋਹਾਲੀ ‘ਚ ਜਿਸ ਅੰਦਾਜ਼ ‘ ਮਹਿੰਦਰ ਸਿੰਘ ਧੋਨੀ ਦੀ ਮਜ਼ਬੂਤ ਟੀਮ ਚੇਨਈ ਸੁਪਰ ਕਿੰਗਜ਼ ਨੂੰ ਵੱਡੇ ਸਕੋਰ ਵਾਲੇ ਮੁਕਾਬਲੇ ਵਿੱਚ ਚਾਰ ਦੌੜਾਂ ਨਾਲ ਹਰਾਇਆ ਸੀ। ਉਸਨੂੰ ਦੇਖਦੇ ਹੋਏ ਮੰਨਿਆ ਜਾ ਸਕਦਾ ਹੈ ਕਿ ਹੈਦਰਾਬਾਦ ਨੂੰ ਜਿੱਤ ਦਾ ਚੌਕਾ ਲਗਾਉਣ ਲਈ ਪੰਜਾਬ ਦੀ ਸਖ਼ਤ ਚੁਣੌਤੀ ਨਾਲ ਜੂਝਣਾ ਪਵੇਗਾ। ਹੈਦਰਾਬਾਦ ਦੀ ਟੀਮ ਇਸ ਬੱਲੇਬਾਜ਼ੀ ਅਤੇ ਗੇਂਦਬਾਜ਼ੀ ਦੋਵੇਂ ਲਿਹਾਜ਼ ਨਾਲ ਹੋਰ ਟੀਮਾਂ ਦੇ ਮੁਕਾਬਲੇ ਕਾਫ਼ੀ ਸੰਤੁਲਿਤ ਨਜ਼ਰ ਆ ਰਹੀ ਹੈ। ਹੈਦਰਾਬਾਦ ਨੇ ਆਪਣੇ ਪਹਿਲੇ ਮੁਕਾਬਲੇ ਵਿੱਚ ਰਾਜਸਥਾਨ ਰਾਇਲਜ਼ ਨੂੰ ਨੌਂ ਵਿਕਟਾਂ ਨਾਲ, ਪਿਛਲੀ ਚੈਂਪੀਅਨ ਮੁੰਬਈ ਇੰਡੀਅਨਜ਼ ਨੂੰ ਇੱਕ ਵਿਕਟ ਅਤੇ ਕੋਲਕਾਤਾ ਨਾਈਟ ਰਾਈਡਰਜ਼ ਨੂੰ ਪੰਜ ਵਿਕਟਾਂ ਨਾਲ ਹਰਾਇਆ ਹੈ। (Cricket News)

ਇਹ ਵੀ ਪੜ੍ਹੋ : ਪੰਜਾਬ ਦੇ ਡੀਆਈਜੀ ਇੰਦਰਬੀਰ ਸਿੰਘ ਰਿਸ਼ਵਤ ਮਾਮਲੇ ’ਚ ਫਸੇ, 10 ਲੱਖ ਦੀ ਵੱਢੀ ਲੈਣ ਦੇ ਮਾਮਲੇ ’ਚ ਨਾਮਜ਼ਦ

ਪੰਜਾਬ ਦੀ ਇੱਕ ਹੋਰ ਜਿੱਤ ਦਿੱਲੀ ਡੇਅਰਡੇਵਿਲਜ਼ ਵਿਰੁੱਧ ਛੇ ਵਿਕਟਾਂ ਨਾਲ ਰਹੀ ਸੀ ਦੋਵੇਂ ਟੀਮਾਂ ਚੰਗੀ ਲੈਅ’ਚ ਦਿਸ ਰਹੀਆਂ ਹਨ ਜਿਸ ਕਾਰਨ ਇੱਕ ਦਿਲਚਸਪ ਮੁਕਾਬਲਾ ਹੋਣ ਦੀ ਆਸ ਹੈ। ਪੰਜਾਬ ਦੇ ਟੀਮ ਪ੍ਰਬੰਧਨ ਅਤੇ ਕਪਤਾਨ ਅਸ਼ਵਿਨ ਨੇ ਚੇਨਈ ਵਿਰੁੱਧ ਪਿਛਲੇ ਮੁਕਾਬਲੇ’ਚ ਕੈਰੇਬਿਆਈ ਧੂਰੰਦਰ ਕ੍ਰਿਸ ਗੇਲ ਨੂੰ ਉਤਾਰਨ ਦਾ ਸਹੀ ਫ਼ੈਸਲਾ ਕੀਤਾ ਜੋ ਟੀਮ ਲਈ ਜੈਕਪਾੱਟ ਸਾਬਤ ਹੋਇਆ। ਗੇਲ ਨੇ ਮੈਦਾਨ ‘ਤੇ ਪਹਿਲੀ ਵਾਰ ਉੱਤਰ ਕੇ ਧਮਾਕੇਦਾਰ ਅਰਧ ਸੈਂਕੜਾ ਠੋਕਦੇ ਹੋਏ ਦਿਖਾਇਆਕਿ ਨੀਲਾਮੀ ‘ਚ ਤੀਸਰੇ ਦੌਰ ਵਿੱਚ ਪੰਜਾਬ ਨੇ ਉਸਨੂੰ ਖ਼ਰੀਦ ਕੇ ਕਿੰਨਾ ਸਹੀ ਕੰਮ ਕੀਤਾ ਸੀ। (Cricket News)

ਪੰਜਾਬ ਨੇ ਪਹਿਲੇ ਦੋ ਮੈਚਾਂ ‘ਚ ਗੇਲ ਨੂੰ ਨਹੀਂ ਖਿਡਾਇਆ ਪਰ ਤੀਸਰੇ ਮੈਚ ਵਿੱਚ ਮੌਕਾ ਮਿਲਦੇ ਹੀ ਗੇਲ ਨੇ ਸਿਰਫ਼ 33 ਗੇਂਦਾਂ ‘ਚ ਸੱਤ ਚੌਕੇ ਅਤੇ ਚਾਰ ਛੱਕੇ ਉਡਾਉਂਦੇ ਹੋਏ 63 ਦੌੜਾਂ ਠੋਕ ਦਿੱਤੀਆਂ ਗੇਲ ਨੇ ਲੋਕੇਸ਼ ਰਾਹੁਲ ਦੇ ਨਾਲ ਪਹਿਲੀ ਵਿਕਟ ਲਈ ਅੱਠ ਓਵਰਾਂ ‘ਚ 96 ਦੌੜਾਂ ਦੀ ਜ਼ੋਰਦਾਰ ਭਾਈਵਾਲੀ ਕਰਕੇ ਟੀਮ ਲਈ ਵੱਡੇ ਸਕੋਰ ਦਾ ਆਧਾਰ ਤਿਆਰ ਕਰ ਦਿੱਤਾ ਗੇਲ ਦਾ ਖ਼ੌਫਨਾਕ ਰੂਪ ਹੈਦਰਾਬਾਦ ਲਈ ਖ਼ਤਰਨਾਕ ਹੋ ਸਕਦਾ ਹੈ ਅਤੇ ਹੈਦਰਾਬਾਦ ਦੇ ਗੇਂਦਬਾਜ਼ਾਂ ਨੂੰ ਗੇਲ ਦੇ ਤੂਫ਼ਾਨ ਤੋਂ ਚੌਕਸ ਰਹਿਣਾ ਹੋਵੇਗਾ। (Cricket News)

ਹੈਦਰਾਬਾਦ ਦੇ ਮੁੱਖ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਨੂੰ ਗੇਲ ਨੂੰ ਰੋਕਣ ਲਈ ਖ਼ਾਸ ਰਣਨੀਤੀ ਬਣਾਉਣੀ ਪਵੇਗੀ ਭੁਵਨੇਸ਼ਵਰ ਨੇ ਕੋਲਕਾਤਾ ਵਿਰੁੱਧ ਪਿਛਲੇ ਮੁਕਾਬਲੇ’ਚ ਈਡਨ ਗਾਰਡਨ ‘ਤੇ 26 ਦੌੜਾਂ ‘ਤੇ ਤਿੰਨ ਵਿਕਟਾਂ ਲੈ ਕੇ ਹੈਦਰਾਬਾਦ ਨੂੰ ਜਿੱਤ ਦਿਵਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਇਸ ਤੋਂ ਇਲਾਵਾ ਕਪਤਾਨ ਕੇਨ ਵਿਲਿਅਮਸਨ ਨੇ 50 ਦੌੜਾਂ ਦੀ ਕਪਤਾਨੀ ਪਾਰੀ ਖੇਡੀ ਸੀ ਰਿਦਮਾਨ ਸਾਹਾ ਵੀ ਚੰਗੇ ਰੰਗ ‘ਚ ਦਿਸ ਰਿਹਾ ਹੈ ਸ਼ਿਖਰ ਧਵਨ ਪਿਛਲੇ ਮੈਚ ਵਿੱਚ ਸਸਤੇ ‘ਚ ਆਊਟ ਹੋਇਆ ਸੀ ਪਰ ਜੇਕਰ ਉਹ ਵੀ ਚੱਲਦਾ ਹੈ ਤਾਂ ਪੰਜਾਬ ਲਈ ਮੁਸ਼ਕਲਾਂ ਖੜੀਆਂ ਹੋ ਜਾਣਗੀਆਂ। ਇਸ ਸਭ ਤੋਂ ਮਤਲਬ ਸਾਫ਼ ਹੈ ਕਿ ਇੱਕ ਵਿਸਫੋਟਕ ਮੁਕਾਬਲੇ ਦੀ ਜਮੀਨ ਤਿਆਰ ਹੋ ਚੁੱਕੀ ਹੈ ਅਤੇ ਦੋਵਾਂ ਟੀਮਾਂ ਦੇ ਧੁਰੰਦਰਾਂ ਨੂੰ ਮੈਦਾਨ ਵਿੱਚ ਆਪਣੇ ਕੰਮ ਨੂੰ ਸਹੀ ਤਰ੍ਹਾਂ ਅੰਜਾਮ ਦੇਣਾ ਹੋਵੇਗਾ। (Cricket News)

LEAVE A REPLY

Please enter your comment!
Please enter your name here