ਪਾਣੀ ‘ਤੇ ਨਹੀਂ ਸਿਰਫ਼ ਪੰਜਾਬ ਦਾ ਹੱਕ, ਰਾਇਲਟੀ ਦੀ ਮੰਗ ਕਰਨਾ ਸਿਰਫ਼ ‘ਸਿਆਸੀ ਦਾਅ’

Punjab, Demands, Water, Royalty, Political Stake

ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਪੰਜਾਬ ਦੀ ਮੰਗ ਨੂੰ ਦੱਸਿਆ ‘ਸਿਆਸੀ ਜੁਮਲਾ, ਚੋਣਾਂ ਸਮੇਂ ਲੱਗਦਾ ਐ ਚੰਗਾ

ਕਿਹਾ, ਪੰਜਾਬ ਨੇ ਕਦੇ ਵੀ ਨਹੀਂ ਕੀਤੀ ਪਾਣੀ ‘ਤੇ ਰਾਇਲਟੀ ਦੇਣ ਦੀ ਮੰਗ,

ਫਿਰੋਜ਼ਪੁਰ ਫੀਡਰ ਦੀ ਲਾਈਨਿੰਗ ਕਰਨ ਤੇ ਹਰੀਕੇ ਤੋਂ ਜ਼ਿਆਦਾ ਪਾਣੀ ਦੇਣ ਦੀ ਕੀਤੀ ਮੰਗ

ਅਸ਼ਵਨੀ ਚਾਵਲਾ, ਚੰਡੀਗੜ੍ਹ

ਪਾਣੀ ਪੰਜਾਬ ਦੀ ਜਗੀਰ ਨਹੀਂ ਹੈ, ਜਿਹੜਾ ਕਿ ਉਸ ‘ਤੇ ਸਿਰਫ਼ ਪੰਜਾਬ ਦਾ ਹੀ ਹੱਕ ਹੋਏਗਾ। ਇਹ ਕੁਦਰਤੀ ਸੋਮਾ ਹੈ, ਜਿਸ ‘ਤੇ ਕੌਮੀ ਜਲ ਸਮਝੌਤੇ ਦੇ ਤਹਿਤ ਰਾਜਸਥਾਨ ਦਾ ਪੂਰਾ ਹੱਕ ਹੈ। ਇਸ ਲਈ ਪਿਛਲੀ ਅਕਾਲੀ-ਭਾਜਪਾ ਸਰਕਾਰ ਦੌਰਾਨ ਤੇ ਹੁਣ ਕਾਂਗਰਸ ਸਰਕਾਰ ਦੌਰਾਨ ਰਾਜਸਥਾਨ ਦਾ ਨਾ ਹੀ ਪਾਣੀ ਰੋਕਿਆ ਗਿਆ ਹੈ ਤੇ ਨਾ ਹੀ ਪਾਣੀ ਵਿੱਚ ਕੋਈ ਕਟੌਤੀ ਕੀਤੀ ਗਈ ਹੈ। ਜਿੱਥੇ ਤੱਕ ਪਾਣੀ ‘ਤੇ ਸਿਰਫ਼ ਆਪਣਾ ਹੱਕ ਜਤਾਉਣਾ ਤੇ ਰਾਇਲਟੀ ਦੀ ਮੰਗ ਕਰਨਾ ਇਹ ਤਾਂ ਸਿਰਫ਼ ਸਿਆਸੀ ਦਾਅ ਜਾਂ ਫਿਰ ਸਿਆਸੀ ਜੁਮਲਾ ਹੀ ਹੋ ਸਕਦਾ ਹੈ, ਜਿਹੜਾ ਕਿ ਸਿਰਫ਼ ਚੋਣਾਂ ਸਮੇਂ ਹੀ ਵਰਤੋਂ ਵਿੱਚ ਲਿਆਇਆ ਜਾ ਸਕਦਾ ਹੈ।

ਇਹ ਸਖ਼ਤ ਪ੍ਰਤੀਕਿਰਿਆ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਚੰਡੀਗੜ੍ਹ ਵਿਖੇ ਪੰਜਾਬ ਦੀਆਂ ਉਨ੍ਹਾਂ ਸਾਰੀਆਂ ਮੰਗਾਂ ਖ਼ਿਲਾਫ਼ ਦਿੱਤੀ ਹੈ, ਜਿਹੜੀ ਕਿ ਕਾਂਗਰਸ ਸਰਕਾਰ ਵੱਲੋਂ ਪਿਛਲੇ ਕੁਝ ਮਹੀਨਿਆਂ ਤੋਂ ਕੀਤੀਆਂ ਜਾ ਰਹੀਆਂ ਹਨ। ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਚੰਡੀਗੜ੍ਹ ਵਿਖੇ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨਾਲ ਦੋਵਾਂ ਸੂਬਿਆਂ ਵਿਚਕਾਰ ਪਾਣੀ ਦੇ ਮੁੱਦੇ ‘ਤੇ ਮੀਟਿੰਗ ਕਰਨ ਲਈ ਆਏ ਹੋਏ ਸਨ। ਸਰਕਾਰ ਨੇ ਰਾਜਸਥਾਨ ਦੀ ਸਰਕਾਰ ਤੋਂ ਪਾਣੀ ਦੀ ਰਾਇਲਟੀ ਦੇਣ ਦੀ ਮੰਗ ਕਰਦੇ ਹੋਏ ਬਕਾਇਦਾ ਇੱਕ ਹਜ਼ਾਰ ਕਰੋੜ ਰੁਪਏ ਤੱਕ ਦਾ ਬਿੱਲ ਵੀ ਭੇਜਿਆ ਹੈ ਪਰ ਇਸ ਪਾਣੀ ਦੇ ਬਿੱਲ ਭੇਜਣ ਦੇ ਮਾਮਲੇ ਵਿੱਚ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਕਿਹਾ ਕਿ ਉਨ੍ਹਾਂ ਨੂੰ ਪੰਜਾਬ ਵੱਲੋਂ ਭੇਜੇ ਗਏ ਇਸ ਬਿੱਲ ਬਾਰੇ ਕੋਈ ਜਾਣਕਾਰੀ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਨੇ ਇਹੋ ਜਿਹਾ ਕੋਈ ਚਿੱਠੀ ਪੱਤਰ ਭੇਜਿਆ ਹੁੰਦਾ ਤਾਂ ਉਨ੍ਹਾਂ ਦੇ ਧਿਆਨ ‘ਚ ਜਰੂਰ ਹੁੰਦਾ ਪਰ ਅਜਿਹਾ ਕੁਝ ਵੀ ਨਹੀਂ ਹੈ।

ਸ੍ਰੀ ਗਹਿਲੋਤ ਨੇ ਕਿਹਾ ਕਿ ਪੰਜਾਬ ਦਾ ਰਾਇਲਟੀ ਮੰਗਣ ਦਾ ਕੋਈ ਹੱਕ ਵੀ ਨਹੀਂ ਬਣਦਾ ਹੈ, ਕਿਉਂਕਿ ਇਹ ਕੁਦਰਤੀ ਸੋਮਾ ਹੈ, ਜਿਹੜਾ ਕਿ ਹਿਮਾਚਲ ਤੋਂ ਪੰਜਾਬ ਦੀ ਧਰਤੀ ਤੋਂ ਹੁੰਦਾ ਹੋਂਿÂਆ ਰਾਜਸਥਾਨ ਤੱਕ ਪੁੱਜ ਰਿਹਾ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਜਲ ਸਮਝੌਤੇ ਦੇ ਤਹਿਤ ਪਾਣੀ ਦੀ ਵੰਡ ਪਹਿਲਾਂ ਤੋਂ ਹੀ ਹੋ ਚੁੱਕੀ ਹੈ, ਇਸ ਲਈ ਹੁਣ ਇਸ ਤਰ੍ਹਾਂ ਦੇ ਸਵਾਲ ਕਰਨ ਹੀ ਗਲਤ ਹੈ। ਉਨ੍ਹਾਂ ਕਿਹਾ ਕਿ ਇਹ ਸਿਆਸੀ ਦਾਅ ਜਾਂ ਫਿਰ ਜੁਮਲਾ ਤਾਂ ਜ਼ਰੂਰ ਹੋ ਸਕਦਾ ਹੈ।

ਇੱਥੇ ਹੀ ਉਨ੍ਹਾਂ ਦੱਸਿਆ ਕਿ ਰਾਜਸਥਾਨ ਨੂੰ ਆਉਣ ਵਾਲੇ ਪਾਣੀ ਵਿੱਚ ਕੁਝ ਦਿੱਕਤਾਂ ਆ ਰਹੀਆਂ ਸਨ, ਜਿਸ ਨੂੰ ਲੈ ਕੇ ਉਨ੍ਹਾਂ ਨੇ ਅਮਰਿੰਦਰ ਸਿੰਘ ਕੋਲ ਮੁੱਦਾ ਚੁੱਕਿਆ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਵਾਲੇ ਪਾਸੇ ਤੋਂ ਆਉਣ ਵਾਲਾ ਪਾਣੀ ਪਿਛਲੇ ਕੁਝ ਸਮੇਂ ਤੋਂ ਦੂਸ਼ਿਤ ਹੋ ਕੇ ਆ ਰਿਹਾ ਹੈ, ਜਿਹੜਾ ਕਿ ਵਰਤੋਂ ਲਈ ਠੀਕ ਨਹੀਂ ਹੈ। ਇੱਥੇ ਹੀ ਫਿਰੋਜ਼ਪੁਰ ਫੀਡਰ ਦੀ ਲਾਈਨਿੰਗ ਕਰਨ ਦਾ ਕੰਮ ਪੈਂਡਿੰਗ ਪਿਆ ਹੈ, ਜਿਸ ਨੂੰ ਕਰਨ ਨਾਲ ਰਾਜਸਥਾਨ ਨੂੰ ਉਨ੍ਹਾਂ ਦੇ ਹੱਕ ਦਾ ਪੂਰਾ ਪਾਣੀ ਮਿਲ ਜਾਏਗਾ। ਇੱਥੇ ਹੀ ਹਰੀਕੇ ਪੱਤਣ ਤੋਂ ਮਿਲ ਰਹੇ ਪਾਣੀ ਵਿੱਚ ਕਮੀ ਆਈ ਹੈ, ਇਸ ਫੀਡਰ ਤੋਂ ਜ਼ਿਆਦਾ ਪਾਣੀ ਛੱਡਣ ਬਾਰੇ ਵੀ ਉਨ੍ਹਾਂ ਨੇ ਮੁੱਖ ਮੰਤਰੀ ਅਮਰਿੰਦਰ ਸਿੰਘ ਨਾਲ ਗੱਲਬਾਤ ਕੀਤੀ ਹੈ। ਉਨ੍ਹਾਂ ਕਿਹਾ ਅਮਰਿੰਦਰ ਸਿੰਘ ਵੱਲੋਂ ਵਿਸ਼ਵਾਸ ਦਿੱਤਾ ਗਿਆ ਹੈ ਕਿ ਉਹ ਇਸ ਮਾਮਲੇ ‘ਚ ਜਲਦ ਹੀ ਕਾਰਵਾਈ ਕਰਦੇ ਹੋਏ ਫਿਰੋਜ਼ਪੁਰ ਫੀਡਰ ਦੀ ਲਾਈਨਿੰਗ ਕਰਵਾਉਣਗੇ ਤੇ ਹਰੀਕੇ ਤੋਂ ਜਾਣ ਵਾਲੇ ਪਾਣੀ ਦੀ ਚੈਕਿੰਗ ਵੀ ਕਰਵਾਈ ਜਾਏਗੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।