ਪੰਜਾਬ ’ਚ ਡਿੱਗ ਰਹੇ ਪਾਣੀ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਮੁੱਖ ਮੰਤਰੀ ਭਗਵੰਤ ਮਾਨ ਤੇਲੰਗਾਨਾ ਪਹੁੰਚੇ

CM Bhagwant Mann

ਧਰਤੀ ਹੇਠਲੇ ਪਾਣੀ ਨੂੰ ਬਚਾਉਣ ਦੀ ਤਕਨੀਕ ਦੀ ਲਈ ਜਾਣਕਾਰੀ

(ਸੱਚ ਕਹੂੰ ਨਿਊਜ਼) ਤੇਲੰਗਾਨਾ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (CM Bhagwant Mann) ਧਰਤੀ ਹੇਠਲੇ ਪਾਣੀ ਨੂੰ ਬਚਾਉਣ ਦੀ ਤਕਨੀਕ ਦੀ ਜਾਣਕਾਰੀ ਲੈਣ ਲਈ ਅੱਜ ਤੇਲੰਗਾਨਾ ਪਹੁੰਚੇ। ਤੇਲੰਗਾਨਾ ਪਹੁੰਚਣ ’ਤੇ ਡੈਮ ਪ੍ਰੋਜੈਕਟ ਦਾ ਨਿਰੀਖਣ ਕੀਤਾ। ਉਨਾਂ ਡੈਮ ਪ੍ਰੋਜੈਕਟ ਦੇ ਸਿੰਚਾਈ ਵਿਭਾਗ ਦੇ ਅਧਿਕਾਰੀਆਂ ਨਾਲ ਨਿਰੀਖਣ ਕੀਤਾ।

ਮੁੱਖ ਮੰਤਰੀ ਮਾਨ ਪੰਜਾਬ ਦੇ ਸਿੰਚਾਈ ਵਿਭਾਗ ਦੇ ਅਫਸਰਾਂ ਵੀ ਮੌਜ਼ੂਦ ਸਨ। ਮੁੱਖ ਮੰਤਰੀ ਨੇ ਤੇਲੰਗਾਨਾ ਦਾ ਪਾਣੀ ਨੂੰ ਬਚਾਉਣ ਤੇ ਸਹੀ ਢੰਗ ਨਾਲ ਵਰਤੋਂ ਕਰਨ ਦੇ ਮਾਡਲ ਨੂੰ ਵੇਖਿਆ ਅਤੇ ਕਿਹਾ ਅਸੀਂ ਬਹੁਤ ਜਲਦ ਪੰਜਾਬ ‘ਚ ਵੀ ਇਸ ਨੂੰ ਲਾਗੂ ਕਰਾਂਗੇ। ਸਾਡਾ ਮਕਸਦ ਹੈ ਪੰਜਾਬ ਦੇ ਧਰਤੀ ਹੇਠਲੇ ਪਾਣੀ ਦੀ ਸਾਂਭ-ਸੰਭਾਲ ਕਰੀਏ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਪਾਣੀ ਬਚ ਸਕੇ। ਮਾਨ ਨੇ ਕਿਹਾ ਅਸੀਂ ਪੰਜਾਬ ਦੇ ਪਾਣੀ ਨੂੰ ਬਚਾਉਣ ਲਈ ਲੱਗੇ ਹੋਏ ਹਾਂ। ਇਸ ਲਈ ਨਵੀਂ ਤਕਨੀਕ ਦੀ ਜਾਣਕਾਰੀ ਲੈਣ ਲਈ ਸਿੰਚਾਈ ਵਿਭਾਗ ਦੇ ਅਫ਼ਸਰਾਂ ਨਾਲ ਤੇਲੰਗਾਨਾ ਵਿਖੇ ਡੈਮ ਦਾ ਨਿਰੀਖਣ ਕਰਨ ਆਏ ਹਾਂ।

ਇਹ ਤਕਨੀਕ ਜਲਦ ਪੰਜਾਬ ‘ਚ ਵੀ ਲਾਗੂ ਕਰਾਂਗੇ

ਮੁੱਖ ਮੰਤਰੀ ਮਾਨ (CM Bhagwant Mann) ਨੇ ਕਿਹਾ ਕਿ ਅੱਜ ਮੈਂ ਪੰਜਾਬ ਦੇ ਸਿੰਚਾਈ ਵਿਭਾਗ ਦੇ ਅਫਸਰਾਂ ਨਾਲ ਹੈਦਰਾਬਾਦ ਪੁਹੰਚੇ ਤੇ ਇੱਥੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਦੀ ਤਕਨੀਕ ਦੀ ਜਾਣਕਾਰੀ ਹਾਸਲ ਕੀਤਾ। ਤੇਲੰਗਾਨਾ ਸਰਕਾਰ ਵੱਲੋਂ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਪਿੰਡਾਂ ‘ਚ ਛੋਟੇ-ਛੋਟੇ ਡੈਮ ਬਣਾਏ ਗਏ ਹਨ, ਜਿਸ ਨਾਲ ਇੱਥੇ ਧਰਤੀ ਹੇਠਲੇ ਪਾਣੀ ਦਾ ਪੱਧਰ 2 ਮੀਟਰ ਤੱਕ ਉੱਤੇ ਆ ਗਿਆ ਹੈ ਅਤੇ ਇਹ ਤਕਨੀਕ ਪੰਜਾਬ ’ਚ ਵੀ ਲਾਗੂ ਕੀਤੀ ਜਾਵੇਗੀ ਤਾਂ ਜੋ ਪੰਜਾਬ ’ਚ ਡਿੱਗ ਰਹੇ ਪਾਣੀ ਦੇ ਪੱਧਰ ਨੂੰ ਉੱਚਾ ਚੁੱਕਿਆ ਜਾ ਸਕੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।