ਨਵੀਂ ਦਿੱਲੀ: ਪ੍ਰਣਬ ਮੁਖ਼ਰਜੀ ਨੇ ਕਿਹਾ ਕਿ ਜਦੋਂ ਬੇਕਾਬੂ ਭੀੜ ਖੁਦ ਹੀ ਸਜ਼ਾ ਦੇਣ ‘ਤੇ ਉਤਾਰੂ ਹੋ ਜਾਵੇ ਅਤੇ ਅਜਿਹੇ ਮਾਮਲੇ ਬਹੁਤ ਵਧ ਜਾਣ ਤਾਂ ਸਾਨੂੰ ਉਸ ਨੂੰ ਰੋਕਣਾ ਚਾਹੀਦਾ ਹੈ, ਕੀ ਅਸੀਂ ਇਸ ਲਈ ਤਿਆਰ ਹਾਂ। ਸਮਾਂ ਆ ਗਿਆ ਹੈ ਜਦੋਂਕਿ ਅਸੀਂ ਵੇਖਦੇ ਹਾਂ ਕਿ ਕੀ ਅਸੀਂ ਇਸ ਨੂੰ ਲੈ ਕੇ ਪੂਰੀ ਤਰ੍ਹਾਂ ਚੌਕਸ ਹਾਂ। ਮੁਖ਼ਰਜੀ ਦੇ ਇਸ ਬਿਆਨ ਨੂੰ ਦੇਸ਼ ਵਿੱਚ ਕਈ ਜਗ੍ਹਾ ਕਥਿਤ ਗਊ ਰੱਖਿਆਕਾਂ ਵੱਲੋਂ ਲੋਕਾਂ ਦੀ ਬੇਰਹਿਮੀ ਨਾਲ ਕੁੱਟਮਾਰ ਦੇ ਮਾਮਲਿਆਂ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ। ਰਾਸ਼ਟਰਪਤੀ ਮੁਖ਼ਰਜੀ ਨੇ ਕਿਹਾ ਕਿ ਮੈਂ ਜਾਗਰੂਕਤਾ ਦੀ ਗੱਲ ਹੀਂ ਕਰ ਰਿਹਾ, ਮੈਂ ਇਹ ਕਹਿ ਰਿਹਾ ਹਾਂ ਕਿ ਕੀ ਅਸੀਂ ਦੇਸ਼ ਦੇ ਮੂਲ ਸਿਧਾਂਤਾਂ ਨੂੰ ਬਚਾਉਣ ਲਈ ਪੂਰੀ ਤਰ੍ਹਾਂ ਚੌਕਸ ਹਾਂ।
ਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ ਰਾਜਸਥਾਨ, ਯੂਪੀ, ਝਾਰਖੰਡ, ਗੁਜਰਾਤ ਅਤੇ ਮੱਧ ਪ੍ਰਦੇਸ਼ ਸਮੇਤ ਕਈ ਰਾਜਾਂ ਵਿੱਚ ਕਥਿਤ ਗਊ ਰੱਖਿਅਕਾਂ ਵੱਲੋਂ ਲੋਕਾਂ ਨੂੰ ਬੁਰੀ ਤਰ੍ਹਾਂ ਕੁੱਟੇ ਜਾਣ ਦੀਆਂ ਖ਼ਬਰਾਂ ਆਈਆਂ ਸਨ। ਰਾਜਸਥਾਨ ਅਤੇ ਝਾਰਖੰਡ ਵਿੱਚ ਤਾਂ ਅਜਿਹੀਆਂ ਘਟਨਾਵਾਂ ਵਿੱਚ ਇੱਕ-ਸ਼ਖਸ ਦੀ ਮੌਤ ਵੀ ਹੋ ਚੁੱਕੀ ਹੈ। ਇਨ੍ਹਾਂ ਵਿੱਚੋਂ ਕੁਝ ਮਾਮਲੇ ਸੰਸਦ ਵਿੱਚ ਵੀ ਉੱਠ ਚੁੱਕੇ ਹਨ।
ਮੁਖ਼ਰਜੀ ਨੇ ਕੀਤੀ ਅੰਕ ਦੀ ਲਾਂਚਿੰਗ
ਪ੍ਰਣਬ ਮੁਖ਼ਰਜੀ ਨੇ ਅਜ਼ਾਦੀ ਦੇ 70ਵੇਂ ਸਾਲ ਦੇ ਮੌਕੇ ਨੈਸ਼ਨਲ ਹੇਰਾਲਡ ਦੇ ਕੰਮੇਮੋਰਟਿਵ ਐਡੀਸ਼ਨ ਦੀ ਲਾਂਚਿੰਗ ਕੀਤੀ। ਮੁਖ਼ਰਜੀ ਨੇ ਇਸ ਦੀ ਵੈਬਸਾਈਟ ਦੀ ਵੀ ਸ਼ੁਰੂਆਤ ਕੀਤੀ। ਪ੍ਰੋਗਰਾਮ ਦੌਰਾਨ ਅਜ਼ਾਦ ਭਾਰਤ ਦੇ 70 ਸਾਲ ਦੀ ਯਾਤਰਾ ‘ਤੇ ਇੱਕ ਫਿਲਮ ਵੀ ਵਿਖਾਈ ਗਈ।