ਪ੍ਰੇਮ, ਸਾਦਗੀ ਅਤੇ ਬਲਿਦਾਨ ਦੀ ਮੂਰਤ ਸਨ ਪੂਜਨੀਕ ਬਾਪੂ ਨੰਬਰਦਾਰ ਮੱਘਰ ਸਿੰਘ ਜੀ

Sardar Maghar Singh Ji

ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਜਨਮ ਦਾਤਾ ਸੱਚ ਦੀ ਮੂਰਤ, ਪ੍ਰੇਮ ਦੇ ਪੁਜਾਰੀ, ਗਰੀਬਾਂ ਦੇ ਹਮਦਰਦ, ਪਹਾੜਾਂ ਤੋਂ ਉੱਚੇ ਅਤੇ ਸਮੁੰਦਰ ਤੋਂ ਵੀ ਡੂੰਘੇ ਗੁਣਾਂ ਨਾਲ ਭਰਪੂਰ ਸ਼ਖਸੀਅਤ ਪੂਜਨੀਕ ਬਾਪੂ ਨੰਬਰਦਾਰ ਮੱਘਰ ਸਿੰਘ ਜੀ ਦੇ ਜੀਵਨ ਨੂੰ ਸ਼ਬਦਾਂ ਵਿੱਚ ਪੂਰੀ ਤਰ੍ਹਾਂ ਬੰਨ੍ਹਣਾ ਅਸੰਭਵ ਹੈ। ਉਨ੍ਹਾਂ ਦਾ ਸਮੁੱਚਾ ਜੀਵਨ ਮਾਨਵਤਾ ਨੂੰ ਅਜਿਹਾ ਸਮਰਪਿਤ ਹੋਇਆ ਕਿ ਜੋ ਆਪਣੇ ਆਪ ਦੇ ਵਿੱਚ ਇੱਕ ਇਤਿਹਾਸ ਬਣ ਗਿਆ। ਪੂਜਨੀਕ ਬਾਪੂ ਜੀ ਦਾ ਜਨਮ ਸੰਨ 1929 ਨੂੰ ਰਾਜਸਥਾਨ ਦੇ ਜ਼ਿਲ੍ਹਾ ਸ੍ਰੀ ਗੰਗਾਨਗਰ ਦੀ ਪਵਿੱਤਰ ਧਰਤੀ ਪਿੰਡ ਸ੍ਰੀ ਗੁਰੂਸਰ ਮੋਡੀਆ ਵਿਖੇ ਪੂਜਨੀਕ ਪਿਤਾ ਚਿੱਤਾ ਸਿੰਘ ਜੀ ਦੇ ਘਰ ਪੂਜਨੀਕ ਮਾਤਾ ਸੰਤ ਕੌਰ ਜੀ ਦੀ ਕੁੱਖੋਂ ਹੋਇਆ। ਆਪ ਜੀ ਦੇ ਪੂਜਨੀਕ ਤਾਇਆ ਜੀ ਸ. ਸੰਤਾ ਸਿੰਘ ਅਤੇ ਪੂਜਨੀਕ ਮਾਤਾ ਚੰਦ ਕੌਰ ਜੀ ਨੇ ਆਪ ਜੀ ਨੂੰ ਬਚਪਨ ਵਿੱਚ ਹੀ ਗੋਦ ਲੈ ਲਿਆ ਸੀ, ਇਸ ਕਰਕੇ ਆਪ ਜੀ ਇਨ੍ਹਾਂ ਨੂੰ ਹੀ ਆਪਣੇ ਜਨਮ ਦਾਤਾ ਮੰਨਦੇ ਸਨ। (Bapu Maghar Singh Ji)

ਪੂਜਨੀਕ ਬਾਪੂ ਨੰਬਰਦਾਰ ਮੱਘਰ ਸਿੰਘ ਜੀ ਪਰਮਾਤਮਾ ਦੀ ਮਿਹਰ ਨਾਲ ਭਰਪੂਰ ਮਹਾਨ ਆਤਮਾ ਸਨ, ਜਿਨ੍ਹਾਂ ਨੂੰ ਪਰਮਾਤਮਾ ਨੇ ਆਪਣੇ ਰੂਪ ਸੰਤ-ਅਵਤਾਰ ਨੂੰ ਸੰਸਾਰ ’ਚ ਭੇਜਣ ਲਈ ਚੁਣਿਆ ਇਸ ਤੋਂ ਵੱਡੀ ਕੁਰਬਾਨੀ ਅਤੇ ਮਹਾਨ ਤਿਆਗ ਕੋਈ ਹੋਰ ਨਹੀਂ ਹੋ ਸਕਦਾ ਕਿ ਅਠਾਰਾਂ ਸਾਲ ਦੇ ਲੰਮੇ ਸਮੇਂ ਦੇ ਇੰਤਜ਼ਾਰ ਤੋਂ ਬਾਅਦ ਜਨਮੇਂ ਆਪਣੇ ਇਕਲੌਤੇ ਅਤੇ ਅਤੀ ਲਾਡਲੇ ਲਾਲ ਨੂੰ ਆਪਣੇ ਪਿਆਰੇ ਮੁਰਸ਼ਿਦ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਸਿਰਫ ਇੱਕ ਇਸ਼ਾਰੇ ’ਤੇ ਹੱਸਦੇ-ਹੱਸਦੇ ਸਮੁੱਚੀ ਮਾਨਵਤਾ ਦੀ ਸੇਵਾ ਹਿੱਤ ਉਨ੍ਹਾਂ ਨੂੰ ਅਰਪਣ ਕਰ ਦਿੱਤਾ। ਕਹਿਣ ਵਾਸਤੇ ਜਾਂ ਪੜ੍ਹਨ ਵਾਸਤੇ ਗੱਲ ਚਾਹੇ ਆਮ ਲੱਗਦੀ ਹੋਵੇ ਪਰ ਸੋਚ ਕੇ ਵੇਖੋ ਕਿ ਐਡਾ ਵੱਡਾ ਘਰਾਣਾ, ਖੁੱਲ੍ਹੀ ਜ਼ਮੀਨ ਜਾਇਦਾਦ ਹੁੰਦਿਆਂ ਹੋਇਆਂ ਆਪਣੇ ਇਕਲੌਤੇ ਵਾਰਸ ਨੂੰ ਮਹਿਜ ਤੇਈ ਸਾਲ ਦੀ ਉਮਰ ’ਚ ਹੀ ਆਪਣੇ ਕਾਮਿਲ-ਏ-ਮੁਰਸ਼ਿਦ ਦੇ ਚਰਨਾਂ ’ਚ ਸਮਰਪਿਤ ਕਰ ਦੇਣਾ ਕੀ ਆਮ ਆਦਮੀ ਦਾ ਕੰਮ ਹੈ। (Bapu Maghar Singh Ji)

ਇਹ ਵੀ ਪੜ੍ਹੋ : ਮਨ ਮਾਇਆ ਦੇ ਪਰਦੇ ਨੂੰ ਹਟਾਉਣ ਲਈ ਰਾਮ ਨਾਮ ਜ਼ਰੂਰੀ : ਪੂਜਨੀਕ ਗੁਰੂ ਜੀ

ਆਪ ਜੀ ਦਾ ਸਮੁੱਚਾ ਜੀਵਨ ਮਨੁੱਖੀ ਚੇਤਨਾ ਦਾ ਪ੍ਰਕਾਸ਼ ਸਤੰਭ ਹੈ। ਬਾਪੂ ਜੀ ਦਾ ਆਪਣੇ ਲਾਡਲੇ ਨਾਲ ਬੇਹੱਦ ਪਿਆਰ ਸੀ ਤੇ ਇਹ ਪਿਆਰ ਸਾਰੇ ਪਿੰਡ ’ਚ ਮਸ਼ਹੂਰ ਸੀ ਬਾਪੂ ਜੀ ਆਪਣੇ ਲਾਡਲੇ ਨੂੰ ਵੱਡੇ ਹੋਣ ਦੇ ਬਾਵਜੂਦ ਕੁੱਛੜ ਚੁੱਕੀ ਰੱਖਦੇ ਤਾਂ ਕਿ ਉਨ੍ਹਾਂ ਦੇ ਸਪੁੱਤਰ ਨੂੰ ਤੁਰਨਾ ਨਾ ਪਵੇ ਆਪ ਜੀ ਦੀ ਜੀਵਨ ਸ਼ੈਲੀ ਸਾਦਗੀ ਦੀ ਪ੍ਰਤੱਖ ਉਦਾਹਰਨ ਹੈ। ਜਿਹੜੇ ਲੋਕ ਇਹ ਸੋਚ ਕੇ ਆਉਂਦੇ ਕਿ ਪੂਜਨੀਕ ਗੁਰੂ ਜੀ ਦੇ ਪਿਤਾ ਜੀ ਨੂੰ ਮਿਲ ਕੇ ਆਉਣਾ ਹੈ ਤਾਂ ਮਿਲਣ ਵਾਲੇ ਬਾਪੂ ਜੀ ਦੀ ਸਾਦਗੀ ਨੂੰ ਵੇਖ ਕੇ ਹੈਰਾਨ ਹੋ ਜਾਂਦੇ ਤੇ ਸਾਦਗੀ ਨੂੰ ਨਮਨ ਕਰਦੇ ਬਹੁਤ ਵੱਡੀ ਜ਼ਮੀਨ ਜਾਇਦਾਦ ਦੇ ਮਾਲਕ ਅਤੇ ਪਿੰਡ ਦੇ ਨੰਬਰਦਾਰ ਹੋਣ ਦੇ ਬਾਵਜੂਦ ਹੰਕਾਰ ਦੀ ਭਾਵਨਾ ਉਨ੍ਹਾਂ ਦੇ ਸੁਭਾਅ ਤੋਂ ਹਮੇਸ਼ਾ ਦੂਰ ਹੀ ਰਹੀ। ਆਪ ਜੀ ਦੀ ਨਜ਼ਰ ਵਿੱਚ ਛੋਟੇ ਵੱਡੇ ਵਾਲੀ ਕੋਈ ਗੱਲ ਨਹੀਂ ਸੀ।ਆਪ ਜੀ ਹਮੇਸ਼ਾ ਹੀ ਆਪਣੇ ਕਾਮਿਆਂ ਨੂੰ ਵੀ ਆਪਣੇ ਹੀ ਪਰਿਵਾਰ ਵਾਂਗ ਹੀ ਸਮਝਦੇ ਸਨ। ਆਪਣੇ ਘਰ ਆਏ ਕਿਸੇ ਜ਼ਰੂਰਤਮੰਦ ਨੂੰ ਉਨ੍ਹਾਂ ਕਦੇ ਖਾਲੀ ਹੱਥ ਵਾਪਸ ਨਹੀਂ ਸੀ ਜਾਣ ਦਿੱਤਾ।

ਇੱਕ ਬਾਪ ਜਿਸਨੂੰ ਆਪਣੇ ਇਕਲੌਤੇ ਪੁੱਤਰ ਨਾਲ ਐਨਾ ਪਿਆਰ ਹੋਵੇ ਕਿ ਉਸਦੇ ਬਿਨਾਂ ਇੱਕ ਪਲ ਵੀ ਨਾ ਰਹਿ ਸਕੇ। ਪਰ ਇੱਕ ਅਜਿਹਾ ਸਮਾਂ ਵੀ ਆਇਆ ਜਦੋਂ ਸ਼ਾਇਦ ਉਨ੍ਹਾਂ ਲਈ ਪ੍ਰੀਖਿਆ ਦੀ ਘੜੀ ਸੀ ਪਰ ਇਸ ਘੜੀ ਵੀ ਉਨ੍ਹਾਂ ਆਪਣੇ ਕਾਮਿਲ-ਏ-ਮੁਰਸ਼ਿਦ ਦੇ ਇੱਕ ਇਸ਼ਾਰੇ ’ਤੇ ਆਪਣੇ ਇਕਲੌਤੇ ਪੁੱਤਰ ਨੂੰ ਡੇਰਾ ਸੱਚਾ ਸੌਦਾ ਨੂੰ ਸਮਰਪਿਤ ਕਰ ਦਿੱਤਾ।23 ਸਤੰਬਰ 1990 ਦੀ ਉਹ ਘੜੀ ਜਦੋਂ ਗੱਦੀਨਸ਼ੀਨੀ ਦੀ ਰਸਮ ਹੋਈ ਤਾਂ ਬਾਪੂ ਨੰਬਰਦਾਰ ਮੱਘਰ ਸਿੰਘ ਜੀ ਨੇ ਆਪਣੇ ਸਤਿਗੁਰ ਜੀ ਦੇ ਬਚਨਾਂ ’ਤੇ ਫੁੱਲ ਚੜ੍ਹਾਏ ਪੂਜਨੀਕ ਬਾਪੂ ਜੀ ਨੇ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੂੰ ਅਰਜ਼ ਕੀਤੀ। (Bapu Maghar Singh Ji)

ਇਹ ਵੀ ਪੜ੍ਹੋ : ਸੰਤਾਂ ਤੋਂ ਆਪਣੇ ਗੁਨਾਹ ਨਹੀਂ ਲੁਕਾ ਸਕਦੇ: ਪੂਜਨੀਕ ਗੁਰੂ ਜੀ

ਕਿ ਸਾਡਾ ਸਾਰਾ ਕੁਝ ਜ਼ਮੀਨ-ਜਾਇਦਾਦ ਵੀ ਬੇਸ਼ੱਕ ਦੇ ਲਵੋ ਅਤੇ ਦਰਬਾਰ ਵਿੱਚ ਸਿਰਫ ਇੱਕ ਕਮਰਾ ਸਾਨੂੰ ਰਹਿਣ ਲਈ ਦੇ ਦਿਓ ਤਾਂ ਕਿ ਅਸੀਂ ਹਰ ਰੋਜ਼ ਦਰਸ਼ਨ ਕਰ ਲਿਆ ਕਰਾਂਗੇ। ਪੂਜਨੀਕ ਬਾਪੂ ਨੰਬਰਦਾਰ ਮੱਘਰ ਸਿੰਘ ਜੀ ਦਾ ਸਮੁੱਚਾ ਜੀਵਨ ਹੀ ਪਰਮਾਰਥ ਦੀ ਅਮਿੱਟ ਗਾਥਾ ਹੈ। ਆਪਣੇ ਜੀਵਨ ਦੀਆਂ ਸੁਨਹਿਰੀ ਪੈੜਾਂ ਛੱਡਦੇ ਹੋਏ 5 ਅਕਤੂਬਰ 2004 ਨੂੰ ਇਸ ਨਾਸ਼ਵਾਨ ਸੰਸਾਰ ਨੂੰ ਅਲਵਿਦਾ ਕਹਿੰਦੇ ਹੋਏ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੀ ਪਵਿੱਤਰ ਗੋਦ ਵਿੱਚ ਜਾ ਸਮਾਏ। ਅਜਿਹੀ ਮਹਾਨ ਹਸਤੀ ਨੂੰ ਵਾਰ-ਵਾਰ ਨਮਨ ਵਾਰ-ਵਾਰ ਸਿਜਦਾ। ਸਾਧ-ਸੰਗਤ ਪੂਜਨੀਕ ਬਾਪੁੂ ਜੀ ਦੀ ਬਰਸੀ 5 ਅਕਤੂਬਰ ਨੂੰ ਪਰਮਾਰਥੀ ਦਿਵਸ ਦੇ ਰੂਪ ’ਚ ਭਲਾਈ ਕਾਰਜ ਕਰਕੇ ਮਨਾਉਦੀ ਹੈ। (Bapu Maghar Singh Ji)