ਮਨ ਮਾਇਆ ਦੇ ਪਰਦੇ ਨੂੰ ਹਟਾਉਣ ਲਈ ਰਾਮ ਨਾਮ ਜ਼ਰੂਰੀ : ਪੂਜਨੀਕ ਗੁਰੂ ਜੀ

Saint Dr. MSG

ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Saint Dr MSG) ਫ਼ਰਮਾਉਂਦੇ ਹਨ ਕਿ ਸਤਿਸੰਗ ‘ਚ ਜਦੋਂ ਜੀਵ ਚੱਲ ਕੇ ਆਉਂਦਾ ਹੈ ਤਾਂ ਉਸ ਨੂੰ ਅਸਲੀਅਤ, ਅਮਲੀਅਤ ਤੇ ਜੀਵਨ ਬਾਰੇ ਸਮਝ ਆਉਂਦੀ ਹੈ ਇਹ ਪਤਾ ਲੱਗਦਾ ਹੈ ਕਿ ਅਸਲੀਅਤ ਕੀ ਹੈ, ਆਤਮਾ ਕਿੱਥੋਂ ਵਿੱਛੜ ਕੇ ਆਈ, ਕਿੱਥੇ ਉਸ ਨੇ ਵਾਪਸ ਜਾਣਾ  ਹੈ, ਕਿਹੜਾ ਦੇਸ਼ ਤੇ ਕਿਵੇਂ ਉਸ ਦੇਸ਼ ‘ਚ ਦਾਖਲ ਹੋਣ ਤੋਂ ਬਾਅਦ ਆਵਾਗਮਨ ਤੋਂ ਮੁਕਤੀ ਹੋ ਜਾਂਦੀ ਹੈ ਇਹ ਸਭ ਸਤਿਸੰਗ ‘ਚ ਸੁਣਨ ਨੂੰ ਮਿਲਦਾ ਹੈ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਓਮ, ਹਰੀ, ਅੱਲ੍ਹਾ, ਵਾਹਿਗੁਰੂ, ਖੁਦਾ, ਰੱਬ ਦਾ ਉਹ ਸੱਚਖੰਡ, ਜਿੱਥੇ ਆਤਮਾ ਨੇ ਜਾਣਾ ਹੈ,

ਇਨਸਾਨ ਸਿਮਰਨ ਕਰੇ, ਭਗਤੀ ਇਬਾਦਤ ਕਰੇ, ਤਾਂ Àੁੱਥੇ   ਜਾਇਆ  ਜਾ ਸਕਦਾ ਹੈ, ਫਿਰ ਆਵਾਗਮਨ ਤੋਂ ਮੁਕਤੀ ਹੁੰਦੀ ਹੈ, ਨਹੀਂ ਤਾਂ ਇਨਸਾਨ 84 ਲੱਖ ਜੂਨਾਂ ਦੇ ਜਨਮ-ਮਰਨ ਦੇ ਚੱਕਰ ‘ਚ ਉਲਝਿਆ ਰਹਿੰਦਾ ਹੈ, ਭਟਕਦਾ ਰਹਿੰਦਾ ਹੈ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਸਤਿਸੰਗ ਸੱਚ ਦਾ ਸੰਗ ਹੈ ਸੱਚ ਹੈ ਅੱਲ੍ਹਾ, ਵਾਹਿਗੁਰੂ, ਰਾਮ, ਖੁਦਾ, ਰੱਬ ਤੇ ਸੰਗ ਦਾ ਮਤਲਬ ਹੈ ਸਾਥ ਅੱਲ੍ਹਾ, ਵਾਹਿਗੁਰੂ, ਖੁਦਾ, ਰੱਬ ਸੱਚ ਸੀ, ਸੱਚ ਹੈ ਤੇ ਸੱਚ ਹੀ ਰਹੇਗਾ,

ਮਨ ਮਾਇਆ ਦੇ ਪਰਦੇ ਨੂੰ ਹਟਾਉਣ ਲਈ ਰਾਮ ਨਾਮ ਜ਼ਰੂਰੀ : Saint Dr MSG

ਉਸ ਦੀ ਭਗਤੀ- ਇਬਾਦਤ ਕਰਨਾ ਸੱਚ ਦੇ ਰਾਹ ‘ਤੇ ਚੱਲਣਾ ਹੈ ਜੋ ਸੱਚ ਦੇ ਰਾਹ ‘ਤੇ ਚੱਲਦੇ ਹਨ ,ਉਨ੍ਹਾਂ ਨੂੰ ਹਿਰਦੇ ਦੀਆਂ ਖੁਸ਼ੀਆਂ ਮਿਲਦੀਆਂ ਹਨ ਤੇ ਚਿਹਰੇ ‘ਤੇ ਨੂਰ ਰਹਿੰਦਾ ਹੈ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਈਸ਼ਵਰ ਨਾਲ ਨਾਤਾ ਜੋੜੋ, ਈਸ਼ਵਰ ਸਰਵਵਿਆਪਕ ਹੈ ਤੇ ਉਹ ਹਰ ਜਗ੍ਹਾ ਮੌਜ਼ੂਦ ਹੈ ਪਰ ਉਸ ਨੂੰ ਦੇਖਣ ਲਈ ਆਪਣੀਆਂ ਅੱਖਾਂ ਬਣਾਉਣੀਆਂ ਹੋਣਗੀਆਂ

ਉਹ ਮਾਲਕ ਹਰ ਜਗ੍ਹਾ ਹੈ, ਫਿਰ ਵੀ ਉਹ ਨਜ਼ਰ ਨਹੀਂ ਆਉਂਦਾ, ਕਿਉਂਕਿ ਅੱਖਾਂ ‘ਚ ਕਾਮ ਵਾਸਨਾ, ਕ੍ਰੋਧ, ਮੋਹ, ਲੋਭ, ਹੰਕਾਰ, ਮਨ ਤੇ ਮਾਇਆ ਦਾ ਮੋਤੀਆਬਿੰਦ ਪੈ ਗਿਆ ਹੈ ਇਸ ਲਈ ਪਰਮਾਤਮਾ ਕਣ-ਕਣ ‘ਚ ਹੁੰਦੇ ਹੋਏ ਵੀ ਨਜ਼ਰ ਨਹੀਂ ਆਉਂਦਾ ਜਿਸ ਤਰ੍ਹਾਂ ਡਾਕਟਰ ਮੋਤੀਆਬਿੰਦ ਨੂੰ ਆਪ੍ਰੇਸ਼ਨ ਕਰਕੇ ਕੱਢ ਦਿੰਦੇ ਹਨ, ਉਸੇ ਤਰ੍ਹਾਂ ਕਾਮ ਵਾਸਨਾ, ਕ੍ਰੋਧ, ਮੋਹ, ਲੋਭ, ਹੰਕਾਰ, ਮਨ ਤੇ ਮਾਇਆ ਦੇ ਪਰਦੇ ਨੂੰ ਹਟਾਉਣ ਲਈ ਰਾਮ-ਨਾਮ ਦੀ ਦਵਾਈ ਪਾਉਣੀ ਹੋਵੇਗੀ ਅੱਲ੍ਹਾ, ਵਾਹਿਗੁਰੂ, ਖੁਦਾ ਰੱਬ ਦੀ ਭਗਤੀ ਇਬਾਦਤ ਕਰਨੀ ਹੋਵੇਗੀ, ਜਿਸ ਨਾਲ ਇਹ ਪਰਦੇ ਹੌਲੀ-ਹੌਲੀ ਹਟਦੇ ਚਲੇ ਜਾਣਗੇ ਤੇ ਇਨਸਾਨ ਉਸ ਪਰਮ ਪਿਤਾ ਪਰਮਾਤਮਾ ਦੇ ਦਰਸ਼ਨਾਂ ਦੇ ਲਾਇਕ ਬਣ ਜਾਵੇਗਾ