ਕਾਮਨਵੈਲਥ ‘ਚ ਜ਼ੌਹਰ ਦਿਖਾਏਗੀ ਪੂਜਾ ਢਾਂਡਾ ਇੰਸਾਂ

Puja Dhanda Insan, Selected,Commonwealth, Games, Sports

ਲਖਨਾਊ ‘ਚ ਹੋਏ ਟਰਾਇਲ ‘ਚ ਹਰਿਆਣਾ ਦੀ ਸਰਿਤਾ ਨੂੰ ਹਰਾ ਕੇ ਹੋਈ ਚੋਣ

ਹਿਸਾਰ (ਸੱਚ ਕਹੂੰ ਨਿਊਜ਼) ਹਿਸਾਰ ਦੀ ਅੰਤਰਰਾਸ਼ਟਰੀ ਕੁਸ਼ਤੀ ਪਹਿਲਵਾਨ ਅਤੇ ਯੂਥ ਓਲੰਪਿਕ ਪੂਜਾ ਢਾਂਡਾ ਇੰਸਾਂ ਨੇ ਇੱਕ ਵਾਰ ਫਿਰ ਆਪਣੀ ਪ੍ਰਤਿਭਾ ਦਾ ਬੇਜੋੜ ਪ੍ਰਦਰਸ਼ਨ ਕਰਦੇ ਹੋਏ ਅਪਰੈਲ 2018 ‘ਚ ਆਸਟਰੇਲੀਆ ‘ਚ ਹੋਣ ਵਾਲੀਆਂ ਕਾਮਨਵੈਲਥ ਖੇਡਾਂ ਲਈ ਆਪਣਾ ਸਥਾਨ ਪੱਕਾ ਕਰ ਲਿਆ ਹੈ ਲਖਨਊ ‘ਚ ਸ਼ਨੀਵਾਰ ਨੂੰ ਹੋਏ ਟਰਾਇਲ ‘ਚ ਪੂਜਾ ਢਾਂਡਾ ਨੇ ਆਪਣੇ ਫਾਈਨਲ ਮੁਕਾਬਲੇ ‘ਚ ਹਰਿਆਣਾ  ਦੀ ਹੀ ਸਰਿਤਾ ਨੂੰ ਚਿੱਤ ਕਰਦੇ ਹੋਏ ਕਾਮਨਵੈਲਥ ਲਈ ਆਪਣੀ ਦਾਅਵੇਦਾਰੀ ਮਜ਼ਬੂਤ ਕੀਤੀ

ਪੂਜਾ ਢਾਂਡਾ ਇੰਸਾਂ 57 ਕਿਲੋਗ੍ਰਾਮ ਭਾਰ ਵਰਗ ‘ਚ ਭਾਰਤ ਦੀ ਅਗਵਾਈ ਕਰੇਗੀ ਟਰਾਇਲ ਮੁਕਾਬਲੇ ਦੇ ਸੈਮੀਫਾਈਨਲ ‘ਚ ਪੂਜਾ ਨੇ ਫੋਗਾਟ ਨੂੰ ਹਰਾਉਂਦੇ ਹੋਏ ਫਾਈਨਲ ‘ਚ ਪ੍ਰਵੇਸ਼ ਕੀਤਾ, ਜਿੱਥੇ ਸਰਿਤਾ ਨੂੰ ਹਰਾਉਂਦੇ ਹੋਏ ਕਾਮਨਵੈਲਥ ਖੇਡਾਂ ਲਈ ਆਪਣੀ ਥਾਂ ਪੱਕੀ ਕੀਤੀ ਜ਼ਿਕਰਯੋਗ ਹੈ ਕਿ ਹੁਣ ਇੱਕ ਪੰਦਰਵਾੜਾ ਪਹਿਲਾਂ ਸਾਊਥ ਅਫਰੀਕਾ ‘ਚ ਹੋਈ ਕਾਮਨਵੈਲਥ ਰੈਸਲਿੰਗ ਵੋਮੈਨ ਚੈਂਪੀਅਨਸ਼ਿਪ ‘ਚ ਵੀ ਪੂਜਾ ਨੇ ਦੇਸ਼ ਦੀ ਅਗਵਾਈ ਕਰਦੇ ਹੋਏ 57 ਕਿਲੋਗ੍ਰਾਮ ਭਾਰ ਵਰਗ ‘ਚ ਸੋਨ ਤਮਗਾ ਪ੍ਰਾਪਤ ਕਰਕੇ ਹਿਸਾਰ ਜ਼ਿਲ੍ਹੇ ਦਾ ਨਾਂਅ ਰੌਸ਼ਨ ਕੀਤਾ ਸੀ

ਇਸ ਤੋਂ ਪਹਿਲਾਂ ਪੂਜਾ ਢਾਂਡਾ ਨੇ ਪਿਛਲੇ ਮਹੀਨੇ ਤੁਰਕਮੇਨਿਸਤਾਨ ‘ਚ ਐਲਾਨ ਪੰਜਵੀਂ ਏਸ਼ੀਆ ਇੰਡੋਰ ਐਡ ਮੈਟੇਰੀਅਲਾਰਟਸ ਖੇਡਾਂ ‘ਚ ਵਧੀਆ ਪ੍ਰਦਰਸ਼ਨ ਕਰਦੇ ਹੋਏ ਕਾਂਸੀ ਤਮਗਾ ਪ੍ਰਾਪਤ ਕੀਤਾ ਸੀ ਖੇਡ ਵਿਭਾਗ ਹਿਸਾਰ ‘ਚ ਬਤੌਰ ਕੁਸ਼ਤੀ ਟ੍ਰੇਨਰ ਅਤੇ ਕੁਸ਼ਤੀ ਦੀ ਅੰਤਰਰਾਸ਼ਟਰੀ ਪਹਿਲਵਾਨ ਪੂਜਾ ਢਾਂਡਾ ਮੁੱਖ ਰੂਪ ਨਾਲ ਪਿੰਡ ਬੁਡਾਨਾ ਨਿਵਾਸੀ ਅਜਮੇਰ ਢਾਂਡਾ ਦੀ ਪੁੱਤਰੀ ਹੈ, ਜੋ ਪਸ਼ੂ ਪਾਲਣ ਵਿਭਾਗ ‘ਚ ਜੀਐਲਐਡ ‘ਚ ਕੰਮ ਕਰਦੇ ਹਨ ਪੂਜਾ ਢਾਂਡਾ ਪਹਿਲਾਂ ਵੀ ਕਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੁਕਾਬਲਿਆਂ ‘ਚ ਤਮਗਾ ਹਾਸਲ ਕਰਕੇ ਆਪਣੇ ਪਿੰਡ, ਸ਼ਹਿਰ ਅਤੇ ਦੇਸ਼ ਦਾ ਨਾਂਅ ਰੌਸ਼ਨ ਕਰ ਚੁੱਕੀ ਹੈ ਸਾਬਕਾ ਜ਼ਿਲ੍ਹਾ ਖੇਡ ਅਧਿਕਾਰੀ ਸੁਭਾਸ਼ ਚੰਦਰ ਸੋਨੀ ਨੇ ਪੂਜਾ ਢਾਂਡਾ ਦੇ ਇਸ ਪ੍ਰਦਰਸ਼ਨ ਲਈ ਵਧਾਈ ਦਿੱਤੀ

ਇਹ ਹਨ ਪੂਜਾ ਢਾਂਡਾ ਦੀਆਂ ਮਹੱਤਵਪੂਰਨ ਖੇਡ ਉਪਲੱਬਧੀਆਂ

  • ਸਿੰਗਾਪੁਰ ‘ਚ 2010 ‘ਚ ਕਰਵਾਏ ਯੂਥ ਓਲੰਪਿਕ ‘ਚ ਸਿਲਵਰ ਮੈਡਲ
  • 2011 ‘ਚ ਥਾਈਲੈਂਡ ‘ਚ ਕਰਵਾਈ ਕੈਡਟ ਏਸ਼ੀਆ ਰੈਸਲਿੰਗ ਚੈਪੀਅਨਸ਼ਿਪ ‘ਚ ਗੋਲਡ ਮੈਡਲ
  • 2011 ‘ਚ ਹੰਗਰੀ ‘ਚ ਕਰਵਾਈ ਵਰਲਡ ਕੈਡਟ ਰੈਸਲਿੰਗ ਚੈਂਪੀਅਨਸ਼ਿਪ ‘ਚ ਚਾਂਦੀ ਤਮਗਾ
  • 2012 ‘ਚ ਤਾਸ਼ਕੰਦ ‘ਚ ਕਰਵਾਈ ਜੂਨੀਅਰ ਏਸ਼ੀਆ ਰੈਸਲਿੰਗ ਚੈਪੀਅਨਸ਼ਿਪ ‘ਚ ਸਿਲਵਰ ਮੈਡਲ
  • 2013 ‘ਚ ਸਾਊਥ ਅਫਰੀਕਾ ‘ਚ ਕਰਵਾਈ ਕਾਮਨਵੈਲਥ ਰੈਸਲਿੰਗ ‘ਚ ਗੋਲਡ ਮੈਡਲ
  • 2014 ‘ਚ ਸੀਨੀਅਰ ਏਸ਼ੀਆ ਰੈਸਲਿੰਗ ਚੈਪੀਅਨਸ਼ਿਪ ‘ਚ ਕਾਂਸੀ ਤਮਗਾ
  • 2017 ‘ਚ ਸਾਊਥ ਅਫਰੀਕਾ ‘ਚ ਕਰਵਾਈ ਕਾਮਨਵੈਲਥ ਰੈਸਲਿੰਗ ਚੈਂਪੀਅਨਸ਼ਿਪ ‘ਚ ਸੋਨ ਤਮਗਾ