ਜਨ ਕਲਿਆਣ ਹੀ ਅਸਲੀ ਰਾਸ਼ਟਰਵਾਦ

ਜਨ ਕਲਿਆਣ ਹੀ ਅਸਲੀ ਰਾਸ਼ਟਰਵਾਦ

ਦੇਸ਼ ਦੇ ਮਾਣਯੋਗ ਉਪ ਰਾਸ਼ਟਰਪਤੀ ਵੈਂਕੱਈਆ ਨਾਇਡੂ ਨੇ ਰਾਸ਼ਟਰਵਾਦ ਦੀ ਜੋ ਪਰਿਭਾਸ਼ਾ ਦੱਸੀ ਹੈ, ਉਹ ਸਭ ਤੋਂ ਵੱਡੀ ਜ਼ਰੂਰਤ ਹੈ ਨਾਇਡੂ ਦਾ ਕਹਿਣਾ ਹੈ ਕਿ ਸਿਰਫ਼ ‘ਜੈ ਹਿੰਦ’ ਕਹਿਣਾ ਜਾਂ ‘ਵੰਦੇ ਮਾਤਰਮ’ ਗਾਉਣਾ ਜਾਂ ‘ਜਨ-ਗਨ-ਮਨ’ ਗਾਉਣਾ ਦੇਸ਼ ਭਗਤੀ ਨਹੀਂ ਹੈ ਉਨ੍ਹਾਂ ਅਨੁਸਾਰ ਹਰ ਦੇਸ਼ ਵਾਸੀ ਦਾ ਭਲਾ ਹੋਵੇ ਕਿਸੇ ਨੂੰ ਕੋਈ ਸਮੱਸਿਆ ਨਾ ਹੋਵੇ, ਇਹੀ ਰਾਸ਼ਟਰਵਾਦ ਹੈ ਕਿਸੇ ਦੇਸ਼ ਦਾ ਉਪ ਰਾਸ਼ਟਰਪਤੀ ਰਾਸ਼ਟਰਵਾਦ ਦੇ ਅਰਥ ਦੱਸੇ ਤਾਂ ਕਿਸੇ ਭੁਲੇਖੇ ਦੀ ਗੁੰਜਾਇਸ਼ ਨਹੀਂ ਰਹਿਣੀ ਚਾਹੀਦੀ ਉਪ ਰਾਸ਼ਟਰਪਤੀ ਦੇ ਇਹ ਵਿਚਾਰ ਉਸ ਵੇਲੇ ਸਾਹਮਣੇ ਆਏ ਹਨ ਜਦੋਂ ਅਸੀਂ ਇੱਕ ਦਿਨ ਬਾਅਦ ਗਣਤੰਤਰ ਦਿਵਸ ਮਨਾ ਰਹੇ ਹਾਂ ਅਸਲ ’ਚ ਗਣਤੰਤਰ ਦਿਵਸ ਦਾ ਸੰਕਲਪ ਵੀ ਜਨ ਕਲਿਆਣ ਹੈ ਸਾਡਾ ਦੇਸ਼ ਧਰਮ ਸੰਸਕ੍ਰਿਤੀ ਵਾਲਾ ਦੇਸ਼ ਹੈ

ਧਰਮਾਂ ਦੀ ਪਹਿਲੀ ਸ਼ਰਤ ਹੀ ਭਾਈਚਾਰਾ, ਆਪਸੀ ਸਾਂਝ ਤੇ ਭਲਾਈ ਹੈ ਧਰਮ ਦੇ ਆਧਾਰ ’ਤੇ ਜੇਕਰ ਰਾਸ਼ਟਰਵਾਦ ਦੀ ਗੱਲ ਕਰੀਏ ਤਾਂ ਇਹ ਕਿਸੇ ਪਹਿਰਾਵੇ, ਪੂਜਾ ਵਿਧੀ ਜਾਂ ਭਾਸ਼ਾ ਤੱਕ ਸੀਮਤ ਨਹੀਂ ਹੈ ਸਗੋਂ ਨੇਕ ਕਰਮ ਕਰਨ ਤੇ ਦੂਜਿਆਂ ਦੀ ਬਿਹਤਰੀ ਲਈ ਤਿਆਗ ਦਾ ਨਾਂਅ ਹੀ ਹੈ ਸਭ ਤੋਂ ਉੱਚੀ ਜੀਵਨਸ਼ੈਲੀ ਦੀ ਨਿਸ਼ਾਨੀ ਹੈ ਧਰਮ ਮਨੁੱਖ ਨੂੰ ਰਹਿਣ-ਸਹਿਣ, ਬੋਲਣ, ਕਮਾਈ ਕਰਨ ਦਾ ਢੰਗ ਦੱਸਦੇ ਹਨ ਪਿਆਰ ਨਾਲ ਬੋਲਣਾ, ਇਮਾਨਦਾਰੀ ਭਰਿਆ ਵਿਹਾਰ ਕਰਨਾ ਤੇ ਹੱਕ ਹਲਾਲ ਦੀ ਕਮਾਈ ਕਰਕੇ ਖਾਣਾ ਤੇ ਕਮਾਈ ’ਚੋਂ ਦੂਜਿਆਂ ਦੀ ਭਲਾਈ ’ਚ ਖਰਚ ਕਰਨਾ ਹੀ ਧਰਮ ਹੈ

ਧਰਮਾਂ ਦੀ ਸਿੱਖਿਆ ਦੇ ਮੱਦੇਨਜ਼ਰ ਰਾਸ਼ਟਰਵਾਦ ਦੀ ਨਿਸ਼ਾਨੀ ਭਲਾਈ ਤੇ ਭਾਈਚਾਰਾ ਹੀ ਹੈ ਦਰਅਸਲ ਅਜ਼ਾਦੀ ਤੋਂ ਪਹਿਲਾਂ ਤੇ ਬਾਅਦ ਵੀ ਅੱਜ ਤੱਕ ਰਾਸ਼ਟਰਵਾਦ ਸ਼ਬਦ ਦੀ ਸਿਆਸੀ ਤੇ ਗੈਰ-ਸਿਆਸੀ ਹਲਕਿਆਂ ’ਚ ਦੁਰਵਰਤੋਂ ਹੀ ਹੋਈ ਹੈ ਰਾਸ਼ਟਰ ਨੂੰ ਕਦੇ ਕਿਸੇ ਸੰਪ੍ਰਦਾਇ ਵਿਸ਼ੇਸ਼ ਨਾਲ ਜੋੜਿਆ ਗਿਆ ਕਦੇ ਕਿਸੇ ਧਾਰਮਿਕ ਕਰਮ ਕਾਂਡ ਤੱਕ ਸੀਮਤ ਕੀਤਾ ਗਿਆ ਸੱਚਾਈ ਇਹ ਹੈ ਕਿ ਹਿੰਦੂ, ਸਿੱਖ, ਈਸਾਈ, ਮੁਸਲਮਾਨ ਜਾਂ ਦੇਸ਼ ਦਾ ਕੋਈ ਧਰਮ ਮਨੁੱਖ ਦੇ ਆਦਰਸ਼ ਵੈਰ ਰਹਿਤ, ਭਾਈਚਾਰਕ ਤੇ ਕਲਿਆਣਕਾਰੀ ਕੰਮਾਂ ਨੂੰ ਹੀ ਮੰਨਦਾ ਹੈ

ਧਰਮ ਦਿਲ ਜਿੱਤਣ ਦੀ ਗੱਲ ਕਰਦਾ ਹੈ, ਦੁੁੱਖ ਦੂਰ ਕਰਨ ਦੀ ਗੱਲ ਕਰਦਾ ਹੈ ਲੜਾਈਆਂ- ਝਗੜੇ, ਦੰਗੇ ਉਸ ਰਾਸ਼ਟਰਵਾਦ ਦਾ ਹਿੱਸਾ ਨਹੀਂ ਹੋ ਸਕਦੇ ਜਿਸ ਦਾ ਆਧਾਰ ਧਰਮ ਹੋਵੇ ਉਸ ਰਾਸ਼ਟਰਵਾਦ ਨੂੰ ਫੈਲਣ ਤੋਂ ਕੋਈ ਨਹੀਂ ਰੋਕ ਸਕਦਾ ਜਿਸ ਦੀ ਬੁਨਿਆਦ ਭਾਈਚਾਰਾ, ਸਮਾਨਤਾ ਤੇ ਸਨਮਾਨ ਹੋਵੇ ਬਿਨਾਂ ਸ਼ੱਕ ਮੌਜ਼ੂਦ ਹਾਲਾਤਾਂ ’ਚ ਭਾਈਚਾਰਕ ਸਾਂਝ ਤੇ ਪ੍ਰੇਮ ਪਿਆਰ ਦੇਸ਼ ਦੀ ਸਭ ਤੋਂ ਵੱਡੀ ਜ਼ਰੂਰਤ ਹੈ ਕਿਸੇ ਵੀ ਵਰਗ ਦਾ ਬੱਚਾ ਸਿੱਖਿਆ ਰੁਜ਼ਗਾਰ, ਸਿਹਤ ਸਹੂਲਤਾਂ ਤੋਂ ਵਾਂਝਾ ਨਾ ਰਹੇ ਇਸ ਤੋਂ ਵੱਡੀ ਸਾਡੇ ਰਾਸ਼ਟਰ ਦੀ ਕੋਈ ਪ੍ਰਾਪਤੀ ਨਹੀਂ ਹੋਵੇਗੀ ਸੰਤੁਸ਼ਟ ਤੇ ਸਨਮਾਨ ਪ੍ਰਾਪਤ ਇਨਸਾਨ ’ਚ ਰਾਸ਼ਟਰ ਲਈ ਪਿਆਰ ਆਪਣੇ-ਆਪ ਹੀ ਪੈਦਾ ਹੋਵੇਗਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.