ਕੁਦਰਤ ਦਾ ਕਾਨੂੰਨ

ਕੁਦਰਤ ਦਾ ਕਾਨੂੰਨ

ਮਨੁੱਖ ਨੂੰ ਜੀਵਨ ’ਚ ਕਈ ਤਰ੍ਹਾਂ ਦੇ ਦੁੱਖ – ਦਰਦ ਆਉਂਦੇ ਰਹਿੰਦੇ ਹਨ ਜਿਨ੍ਹਾਂ ਕਾਰਨ ਇਨਸਾਨ ਦੁਖੀ ਰਹਿੰਦਾ ਹੈ ਦੁੱਖਾਂ ਦੇ ਸਬੰਧ ’ਚ ਅਚਾਰਿਆ ਚਾਣੱਕਿਆ ਕਹਿੰਦੇ ਹਨ ਕਿ ਵੱਖ-ਵੱਖ ਰੰਗ ਵਾਲੇ ਪੰਛੀ ਇਕੱਠੇ ਹੀ ਦਰੱਖਤ ’ਤੇ ਰਹਿੰਦੇ ਹਨ, ਹਰ ਰੋਜ਼ ਸਵੇਰੇ ਵੱਖ-ਵੱਖ ਦਿਸ਼ਾ ’ਚ ਉੱਡ ਜਾਂਦੇ ਹਨ ਤੇ ਫਿਰ ਸ਼ਾਮ ਨੂੰ ਵਾਪਸ ਉਸ ਦਰੱਖਤ ’ਤੇ ਆ ਜਾਂਦੇ ਹਨ ਠੀਕ ਉਸੇ ਤਰ੍ਹਾਂ ਦਾ ਜੀਵਨ ਮਨੁੱਖ ਦਾ ਵੀ ਹੁੰਦਾ ਹੈ ਇਸ ਲਈ ਕਿਸੇ ਵੀ ਤਰ੍ਹਾਂ ਦਾ ਦੁੱਖ ਨਹੀਂ ਕਰਨਾ ਚਾਹੀਦਾ ਹੈ

ਅਚਾਰਿਆ ਚਾਣੱਕਿਆ ਕਹਿੰਦੇ ਹਨ ਕਿ ਇੱਕ ਦਰੱਖਤ ’ਤੇ ਕਈ ਪ੍ਰਕਾਰ ਦੇ ਪੰਛੀ ਰਹਿੰਦੇ ਹਨ, ਉਨ੍ਹਾਂ ਦੇ ਰੰਗ ਵੱਖ-ਵੱਖ ਹੁੰਦੇ ਹਨ ਤੇ ਕਿਸਮਾਂ ਵੀ ਇਹ ਸਾਰੇ ਪੰਛੀ ਹਰ ਸ਼ਾਮ ਇੱਕ ਦਰੱਖਤ ’ਤੇ ਮਿਲਦੇ ਹਨ ਤੇ ਸਵੇਰੇ ਇੱਕ-ਦੂਜੇ ਤੋਂ ਵਿਛੜ ਜਾਂਦੇ ਹਨ ਇਸ ਸੰਸਾਰ ’ਚ ਜਦੋਂ ਇਨਸਾਨ ਆਉਂਦਾ ਹੈ ਤਾਂ ਉਸ ਨੂੰ ਕਈ ਰਿਸ਼ਤੇਦਾਰ, ਮਿੱਤਰ ਆਦਿ ਮਿਲਦੇ ਹਨ ਪਰੰਤੂ ਸਮਾਂ ਆਉਣ ’ਤੇ ਇਹ ਸਾਰੇ ਇੱਕ-ਦੂਜੇ ਤੋਂ ਦੂਰ ਹੋ ਜਾਂਦੇ ਹਨ

ਇਹੀ ਪ੍ਰਕਿਰਿਆ ਲਗਾਤਾਰ ਜਾਰੀ ਰਹਿੰਦੀ ਹੈ ਇਨਸਾਨ ਹਰ ਜਨਮ ’ਚ ਨਵੇਂ-ਨਵੇਂ ਰਿਸ਼ਤੇ ਬਣਾਉਂਦਾ ਹੈ ਤੇ ਫਿਰ ਮੌਤ ਨਾਲ ਹੀ ਉਨ੍ਹਾਂ ਰਿਸ਼ਤਿਆਂ ਤੋਂ ਆਜ਼ਾਦ ਵੀ ਹੋ ਜਾਂਦਾ ਹੈ ਇਸ ਲਈ ਸਾਨੂੰ ਕਿਸੇ ਵੀ ਰਿਸ਼ਤੇਦਾਰ ਜਾਂ ਮਿੱਤਰ ਆਦਿ ਦੇ ਵਿੱਛੜਨ ’ਤੇ ਦੁਖੀ ਨਹੀਂ
ਹੋਣਾ ਚਾਹੀਦਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.