ਵਿਰੋਧੀ ਸਿਆਸਤ ‘ਚ ਰੁਲ਼ ਰਹੇ ਜਨਤਕ ਮੁੱਦੇ

Public issues engaged in anti-politics

ਵਿਰੋਧੀ ਸਿਆਸਤ ‘ਚ ਰੁਲ਼ ਰਹੇ ਜਨਤਕ ਮੁੱਦੇ

ਐਨਆਰਸੀ, ਸੀਏਈ ਤੇ ਐਨਪੀਆਰ ਦੇ ਮਾਮਲੇ ‘ਚ ਦੇਸ਼ ਅੰਦਰ ਸਿਆਸੀ ਹਨ੍ਹੇਰੀ ਆਈ ਹੋਈ ਹੈ ਵਿਰੋਧੀ ਪਾਰਟੀਆਂ ਨੇ ਉਕਤ ਮਾਮਲਿਆਂ ‘ਚ ਤਾਂ ਵਿਰੋਧ ਕਰਨਾ ਹੀ ਸੀ, ਹੁਣ ਸੱਤਾਧਿਰ ਵੱਲੋਂ ਵੀ ਜਨਤਕ ਤੌਰ ‘ਤੇ ਨਾਗਰਿਕਤਾ ਸੋਧ ਬਿੱਲ ਦੇ ਹੱਕ ‘ਚ ਅੰਦੋਲਨ ਛੇੜਿਆ ਜਾ ਰਿਹਾ ਹੈ ਹਰ ਰੋਜ਼ ਕਿਤੇ ਨਾ ਕਿਤੇ ਦੋਵਾਂ ਧਿਰਾਂ ‘ਚ ਟਕਰਾਅ ਤੇ ਹਿੰਸਾ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ ਪਰ ਇਸ ਉਥਲ-ਪੁਥਲ ‘ਚ ਹੋਰ ਜ਼ਰੂਰੀ ਮੁੱਦੇ ਇਸ ਤਰ੍ਹਾਂ ਵਿਸਾਰ ਦਿੱਤੇ ਗਏ ਹਨ ਜਿਵੇਂ ਕਿ ਕੋਈ ਹੋਰ ਮੁੱਦਾ ਹੋਵੇ ਹੀ ਨਾ ਵਿਰੋਧੀਆਂ ਨੇ ਦੇਸ਼ ਦੀ ਆਰਥਿਕਤਾ, ਨਸ਼ਿਆਂ, ਮੈਡੀਕਲ ਸੇਵਾਵਾਂ ਦੀ ਘਾਟ ਬੇਰੁਜ਼ਗਾਰੀ ਨੂੰ ਸਮੱਸਿਆ ਸਮਝਣਾ ਹੀ ਛੱਡ ਦਿੱਤਾ ਹੈ ਨਹੀਂ ਤਾਂ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ (ਐਨਸੀਆਰਬੀ) ਦੀ ਰਿਪੋਰਟ ਦਾ ਕਿਧਰੇ ਤਾਂ ਜ਼ਿਕਰ ਹੁੰਦਾ ਸੀਏਏ ਦੀਆਂ ਕਾਪੀਆਂ ਤਾਂ ਪਾੜੀਆਂ ਜਾ ਰਹੀਆਂ ਹਨ ਪਰ ਬੇਰੁਜ਼ਗਾਰੀ ਤੇ ਖੇਤੀ ਸੰਕਟ ਕਾਰਨ ਹੋ ਰਹੀਆਂ ਖੁਦਕੁਸ਼ੀਆਂ ਦਾ ਕਿਸੇ ਵੀ ਪਾਰਟੀ ਨੇ ਨੋਟਿਸ ਨਹੀਂ ਲਿਆ

ਦਸ ਹਜ਼ਾਰ ਤੋਂ ਵੱਧ ਕਿਸਾਨਾਂ-ਮਜ਼ਦੂਰਾਂ ਨੇ ਖੁਦਕੁਸ਼ੀਆਂ ਕੀਤੀਆਂ

ਐਨਸੀਆਰਬੀ ਦੀ ਰਿਪੋਰਟ ਸੀਏਏ ਦੇ ਧਰਨੇ ਮੁਜਾਹਰਿਆਂ ‘ਚ ਹੀ ਰੁਲ਼ ਗਈ ਐਨਸੀਆਰਬੀ ਦੀ ਰਿਪੋਰਟ ਮੁਤਾਬਕ ਸਾਲ 2018 ‘ਚ ਬੇਰੁਜ਼ਗਾਰੀ ਕਾਰਨ ਔਸਤਨ 35 ਵਿਅਕਤੀਆਂ ਨੇ ਰੋਜਾਨਾ ਖੁਦਕੁਸ਼ੀ ਕੀਤੀ ਦੂਜੇ ਸ਼ਬਦਾਂ ‘ਚ ਹਰ ਦੋ ਘੰਟਿਆਂ ਬਾਦ 3 ਬੇਰੁਜ਼ਗਾਰ ਖੁਦਕੁਸ਼ੀਆਂ ਰਹੇ ਹਨ ਰਿਪੋਰਟ ਅਨੁਸਾਰ ਸਾਲ ਦਸ ਹਜ਼ਾਰ ਤੋਂ ਵੱਧ ਕਿਸਾਨਾਂ-ਮਜ਼ਦੂਰਾਂ ਨੇ ਖੁਦਕੁਸ਼ੀਆਂ ਕੀਤੀਆਂ ਸਿਆਸੀ ਤੂਫ਼ਾਨ ‘ਚ ਕਿਸੇ ਵੀ ਪਾਰਟੀ ਦੇ ਆਗੂ ਨੇ ਇਸ ਰਿਪੋਰਟ ਨੂੰ ਪੜ੍ਹਨ ਦੀ ਖੇਚਲ ਨਹੀਂ ਕੀਤੀ ਸਿਹਤ ਮੈਡੀਕਲ ਸੇਵਾਵਾਂ ਅਤੇ ਪ੍ਰਬੰਧਾਂ ਦੀ ਦੁਰਦਸ਼ਾ ਵੱਲ ਵੀ ਕਿਸੇ ਆਗੂ ਦਾ ਧਿਆਨ ਨਹੀਂ ਗਿਆ ਪੰਜਾਬ ਦੇ ਮੋਗਾ ‘ਚ ਪਿਛਲੇ ਦਿਨੀਂ ਇੱਕ ਔਰਤ ਨੇ ਹਸਪਤਾਲ ‘ਚ ਫਰਸ਼ ‘ਤੇ ਬੱਚੇ ਨੂੰ ਜਨਮ ਦੇ ਦਿੱਤਾ ਸਟਾਫ਼ ਨੇ ਉਸ ਔਰਤ ਨੂੰ ਦਾਖ਼ਲ ਕਰਨ ਦੀ ਹਿੰਮਤ ਨਹੀਂ ਕੀਤੀ

ਕਿਧਰੇ ਵੀ ਧਰਨੇ ‘ਚ ਕੋਈ ਸਿਆਸੀ ਆਗੂ ਨਹੀਂ ਪਹੁੰਚਦਾ

ਆਖ਼ਰ ਬੱਚਾ ਕੁਝ ਦਿਨਾਂ ਬਾਅਦ ਗੁਜ਼ਰ ਗਿਆ ਦੁਖੀ ਔਰਤ ਮ੍ਰਿਤਕ ਬੱਚੇ ਨੂੰ ਝੋਲੀ ‘ਚ ਲੈ ਕੇ ਬੈਠ ਗਈ ਪਰ ਕਿਸੇ ਵੀ ਪਾਰਟੀ ਦਾ ਕੋਈ ਆਗੂ ਤਾਂ ਕੀ ਇੱਕ ਵਰਕਰ ਵੀ ਸਰਕਾਰ ਦਾ ਪੁਤਲਾ ਫੂਕਣ ਜਾਂ ਧਰਨਾ ਦੇਣ ਨਹੀਂ ਆਇਆ ਪਤਾ ਨਹੀਂ ਅਜਿਹੀਆਂ ਕਿੰਨੀਆਂ ਹੀ ਘਟਨਾਵਾਂ ਦੇਸ਼ ਅੰਦਰ ਵਾਪਰਦੀਆਂ ਹਨ ਪਰ ਕਿਧਰੇ ਵੀ ਧਰਨੇ ‘ਚ ਕੋਈ ਸਿਆਸੀ ਆਗੂ ਨਹੀਂ ਪਹੁੰਚਦਾ ਪਰ ਪਾਰਟੀ ਹਿੱਤਾਂ ਲਈ ਆਪਣੇ-ਆਪ ਨੂੰ ਇੱਕ-ਦੋ ਮੁੱਦਿਆਂ ਤੱਕ ਸੀਮਿਤ ਕਰ ਲੈਣਾ ਵੀ ਜਨਤਾ ਨਾਲ ਅਨਿਆਂ ਹੈ  ਪਾਰਟੀਆਂ ਦਾ ਰੌਲਾ-ਰੱਪਾ ਵਧਿਆ ਪਰ ਆਮ ਆਦਮੀ ਦਾ ਦਮ ਭਰਨ ਵਾਲਾ ਕੋਈ ਨਜ਼ਰ ਨਹੀਂ ਆਉਂਦਾ ਜਨਤਾ ਦੇ ਹਿੱਤਾਂ ਦੀ ਅਣਦੇਖੀ ਕਰਕੇ ਪਾਰਟੀ ਹਿੱਤਾਂ ਨੂੰ ਪਹਿਲ ਦਿੱਤੀ ਜਾ ਰਹੀ ਹੈ ਗੱਲ ਸਿਆਸੀ ਨਫ਼ੇ-ਨੁਕਸਾਨ ਦੀ ਨਹੀਂ ਸਗੋਂ ਆਮ ਆਦਮੀ ਦੇ ਬੁਨਿਆਦੀ ਹੱਕਾਂ ਦੀ ਗੱਲ ਹੋਣੀ ਚਾਹੀਦੀ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।