ਇੱਕ ਰੁੱਖ ਦੋ ਮਾਲਕ

Two owners of a tree

ਇੱਕ ਰੁੱਖ ਦੋ ਮਾਲਕ

ਅਕਬਰ ਬਾਦਸ਼ਾਹ ਦਰਬਾਰ ਲਾ ਕੇ ਬੈਠੇ ਸਨ ਉਦੋਂ ਰਾਘਵ ਅਤੇ ਕੇਸ਼ਵ ਨਾਂਅ ਦੇ ਦੋ ਵਿਅਕਤੀ ਆਪਣੇ ਨੇੜੇ ਸਥਿਤ ਅੰਬ ਦੇ ਦਰੱਖਤ ਦਾ ਮਾਮਲਾ ਲੈ ਕੇ ਆਏ ਦੋਵਾਂ ਵਿਅਕਤੀਆਂ ਦਾ ਕਹਿਣਾ ਸੀ ਕਿ ਉਹ ਅੰਬ ਦੇ ਦਰੱਖਤ ਦਾ ਅਸਲ ਮਾਲਕ ਹੈ ਅਤੇ ਦੂਜਾ ਵਿਅਕਤੀ ਝੂਠ ਬੋਲ ਰਿਹਾ ਹੈ ਕਿਉਂਕਿ ਅੰਬ ਦਾ ਦਰੱਖਤ ਫਲਾਂ ਨਾਲ ਲੱਦਿਆ ਹੁੰਦਾ ਹੈ, ਇਸ ਲਈ ਦੋਵਾਂ ‘ਚੋਂ ਕੋਈ ਉਸ ‘ਤੇ ਆਪਣਾ ਦਾਅਵਾ ਨਹੀਂ ਛੱਡਣਾ ਚਾਹੁੰਦਾ ਮਾਮਲੇ ਦੀ ਸੱਚਾਈ ਜਾਣਨ ਲਈ ਅਕਬਰ ਰਾਘਵ ਅਤੇ ਕੇਸ਼ਵ ਦੇ ਆਸ-ਪਾਸ ਰਹਿਣ ਵਾਲੇ ਲੋਕਾਂ ਦੇ ਬਿਆਨ ਸੁਣਦੇ ਹਨ ਪਰ ਕੋਈ ਫਾਇਦਾ ਨਹੀਂ ਹੁੰਦਾ

ਸਭ ਲੋਕ ਕਹਿੰਦੇ ਹਨ ਕਿ ਦੋਵੇਂ ਹੀ ਦਰੱਖਤ ਨੂੰ ਪਾਣੀ ਦਿੰਦੇ ਸਨ ਅਤੇ ਦੋਵੇਂ ਹੀ ਦਰੱਖਤ ਦੇ ਆਸ-ਪਾਸ ਕਈ ਵਾਰ ਵੇਖੇ ਜਾਂਦੇ ਸਨ ਦਰੱਖਤ ਦੀ ਨਿਗਰਾਨੀ ਕਰਨ ਵਾਲੇ ਚੌਂਕੀਦਾਰ ਦੇ ਬਿਆਨ ਤੋਂ ਵੀ ਸਾਫ ਨਹੀਂ ਹੋਇਆ ਕਿ ਦਰੱਖਤ ਦਾ ਅਸਲੀ ਮਾਲਕ ਰਾਘਵ ਹੈ ਜਾਂ ਕੇਸ਼ਵ, ਕਿਉਂਕਿ ਰਾਘਵ ਅਤੇ ਕੇਸ਼ਵ ਦੋਵੇਂ ਹੀ ਦਰੱਖਤ ਦੀ ਰੱਖਵਾਲੀ ਕਰਨ ਲਈ ਚੌਂਕੀਦਾਰ ਨੂੰ ਪੈਸੇ ਦਿੰਦੇ ਸਨ

ਆਖਰ ਅਕਬਰ ਥੱਕ-ਹਾਰ ਕੇ ਆਪਣੇ ਸਮਝਦਾਰ ਸਲਾਹਕਾਰ ਮੰਤਰੀ ਬੀਰਬਲ ਦੀ ਸਹਾਇਤਾ ਲੈਂਦੇ ਹਨ

ਬੀਰਬਲ ਤੁਰੰਤ ਹੀ ਮਾਮਲੇ ਦੀ ਜੜ੍ਹ ਫੜ ਲੈਂਦੇ ਹਨ ਪਰ ਉਨ੍ਹਾਂ ਨੇ ਸਬੂਤ ਨਾਲ ਮਾਮਲਾ ਸਾਬਤ ਕਰਨਾ ਹੁੰਦਾ ਹੈ ਕਿ ਕਿਹੜਾ ਪੱਖ ਸਹੀ ਹੈ ਅਤੇ ਕਿਹੜਾ ਝੂਠਾ ਇਸ ਲਈ ਉਹ ਇੱਕ ਨਾਟਕ ਰਚਦੇ ਹਨ ਬੀਰਬਲ ਅੰਬ ਦੇ ਦਰੱਖਤ ਦੀ ਚੌਂਕੀਦਾਰੀ ਕਰਨ ਵਾਲੇ ਚੌਂਕੀਦਾਰ ਨੂੰ ਇੱਕ ਰਾਤ ਆਪਣੇ ਕੋਲ ਰੋਕ ਲੈਂਦੇ ਹਨ ਉਸ ਤੋਂ ਬਾਅਦ ਬੀਰਬਲ ਉਸੇ ਰਾਤ ਆਪਣੇ ਦੋ ਭਰੋਸੇਮੰਦ ਵਿਅਕਤੀਆਂ ਨੂੰ ਵੱਖ-ਵੱਖ ਰਾਘਵ ਅਤੇ ਕੇਸ਼ਵ ਦੇ ਘਰ ਝੂਠੇ ਸਮਾਚਾਰ ਨਾਲ ਭੇਜ ਦਿੰਦੇ ਹਨ

ਅਤੇ ਸਮਾਚਾਰ ਦੇਣ ਤੋਂ ਬਾਅਦ ਲੁੱਕ ਕੇ ਘਰ ‘ਚ ਹੋਣ ਵਾਲੀ ਗੱਲਬਾਤ ਸੁਣਨ ਦਾ ਆਦੇਸ਼ ਦਿੰਦੇ ਹਨ ਕੇਸ਼ਵ ਦੇ ਘਰ ਪਹੁੰਚਿਆ ਵਿਅਕਤੀ ਦੱਸਦਾ ਹੈ ਕਿ ਅੰਬ ਦੇ ਦਰੱਖਤ ਕੋਲ ਕੁਝ ਅਣਪਛਾਤੇ ਵਿਅਕਤੀ ਪੱਕੇ ਹੋਏ ਅੰਬ ਚੋਰੀ ਕਰਨ ਦੀ ਤਾਕ ‘ਚ ਹਨ ਤੁਸੀਂ ਜਾ ਕੇ ਵੇਖ ਲਓ ਇਹ ਖਬਰ ਦਿੰਦੇ ਸਮੇਂ ਕੇਸ਼ ਘਰ ‘ਚ ਨਹੀਂ ਹੁੰਦਾ ਹੈ, ਪਰ ਕੇਸ਼ਵ ਦੇ ਘਰ ਆਉਂਦਿਆਂ ਹੀ ਉਸ ਦੀ ਪਤਨੀ ਇਹ ਖਬਰ ਕੇਸ਼ਵ ਨੂੰ ਸੁਣਾਉਂਦੀ ਹੈ ਕੇਸ਼ਵ ਕਹਿੰਦਾ ਹੈ, ‘ਹਾਂ-ਹਾਂ ਸੁਣ ਲਿਆ ਹੁਣ ਖਾਣਾ ਲਾ ਉਂਜ ਵੀ ਬਾਦਸ਼ਾਹ ਦੇ ਦਰਬਾਰ ‘ਚ ਹਾਲੇ ਫੈਸਲਾ ਹੋਣਾ ਬਾਕੀ ਹੈ, ਪਤਾ ਨਹੀਂ ਸਾਨੂੰ ਮਿਲੇਗਾ ਕਿ ਨਹੀਂ ਅਤੇ ਖਾਲੀ ਪੇਟ ਚੋਰਾਂ ਨਾਲ ਲੜਨ ਦੀ ਤਾਕਤ ਕਿੱਥੋਂ ਆਵੇਗੀ ਉਂਜ ਵੀ ਚੋਰਾਂ ਕੋਲ ਤਾਂ ਅੱਜ-ਕੱਲ੍ਹ ਹਥਿਆਰ ਵੀ ਹੁੰਦੇ ਹਨ

ਆਦੇਸ਼ ਅਨੁਸਾਰ ਝੂਠੀ ਖਬਰ ਦੇਣ ਵਾਲਾ ਵਿਅਕਤੀ ਕੇਸ਼ਵ ਦੀ ਇਹ ਗੱਲ ਸੁਣ ਕੇ ਬੀਰਬਲ ਨੂੰ ਦੱਸ ਦਿੰਦਾ ਹੈ ਰਾਘਵ ਦੇ ਘਰ ਪਹੁੰਚਿਆ ਵਿਅਕਤੀ ਦੱਸਦਾ ਹੈ

ਕਿ ‘ਤੁਹਾਡੇ ਅੰਬ ਦੇ ਦਰੱਖਤ ਕੋਲ ਕੁਝ ਅਣਪਛਾਤੇ ਵਿਅਕਤੀ ਪੱਕੇ ਹੋਏ ਅੰਬ ਚੋਰੀ ਕਰਨ ਦੀ ਤਾਕ ‘ਚ ਹਨ ਤੁਸੀਂ ਜਾ ਕੇ ਵੇਖ ਲਓ ਇਹ ਖਬਰ ਦਿੰਦੇ ਸਮੇਂ ਰਾਘਵ ਵੀ ਆਪਣੇ ਘਰ ਨਹੀਂ ਹੁੰਦਾ, ਪਰ ਰਾਘਵ ਦੇ ਘਰ ਆਉਂਦਿਆਂ ਹੀ ਉਸ ਦੀ ਪਤਨੀ ਇਹ ਖਬਰ ਰਾਘਵ ਨੂੰ ਸੁਣਾਉਂਦੀ ਹੈ ਰਾਘਵ ਆਰ ਵੇਖਦਾ ਹੈ ਨਾ ਪਾਰ, ਤੁਰੰਤ ਡਾਂਗ ਚੁੱਕਦਾ ਹੈ ਅਤੇ ਦਰੱਖਤ ਵੱਲ ਭੱਜਦਾ ਹੈ ਉਸ ਦੀ ਪਤਨੀ ਆਵਾਜ਼ ਮਾਰਦੀ ਹੈ, ਖਾਣਾ ਤਾਂ ਖਾ ਲਓ ਫਿਰ ਜਾਣਾ! ਰਾਘਵ ਜਵਾਬ ਦਿੰਦਾ ਹੈ ਕਿ ਖਾਣਾ ਭੱਜਿਆ ਨਹੀਂ ਜਾਵੇਗਾ ਪਰ ਸਾਡੇ ਅੰਬ ਦੇ ਫ਼ਲ ਚੋਰੀ ਹੋ ਗਏ ਤਾਂ ਉਹ ਵਾਪਸ ਨਹੀਂ ਆਉਣਗੇ ਇੰਨਾ ਕਹਿ ਕੇ ਰਾਘਵ ਭੱਜਦਾ ਹੋਇਆ ਦਰੱਖਤ ਕੋਲ ਚਲਾ ਜਾਂਦਾ ਹੈ

ਆਦੇਸ਼ ਅਨੁਸਾਰ, ਝੂਠੀ ਖਬਰ ਪਹੁੰਚਾਉਣ ਵਾਲਾ ਵਿਅਕਤੀ ਬੀਰਬਲ ਨੂੰ ਸਾਰੀ ਗੱਲ ਦੱਸ ਦਿੰਦਾ ਹੈ ਦੂਜੇ ਦਿਨ ਅਕਬਰ ਦੇ ਦਰਬਾਰ ‘ਚ ਰਾਘਵ ਤੇ ਕੇਸ਼ਵ ਨੂੰ ਸੱਦਿਆ ਜਾਂਦਾ ਹੈ ਅਤੇ ਬੀਰਬਲ ਰਾਤ ਨੂੰ ਕੀਤੇ ਗਏ ਪ੍ਰੀਖਣ ਦਾ ਵਿਸਥਾਰ ਬਾਦਸ਼ਾਹ ਅਕਬਰ ਨੂੰ ਸੁਣਾ ਦਿੰਦੇ ਹਨ ਅਤੇ ਭੇਜੇ ਗਏ ਦੋਵੇਂ ਵਿਅਕਤੀ ਗਵਾਹੀ ਦਿੰਦੇ ਹਨ ਅਕਬਰ ਰਾਘਵ ਨੂੰ ਅੰਬ ਦੇ ਦਰੱਖਤ ਦਾ ਮਾਲਕ ਐਲਾਨ ਕਰਦੇ ਹਨ

ਤੇ ਕੇਸ਼ਵ ਨੂੰ ਦਰੱਖਤ ‘ਤੇ ਝੂਠਾ ਦਾਅਵਾ ਕਰਨ ਲਈ ਸਖ਼ਤ ਸਜ਼ਾ ਦਿੰਦੇ ਹਨ ਤੇ ਮਾਮਲੇ ਨੂੰ ਬੁੱਧੀਮਾਨੀ, ਚਤੁਰਾਈ ਨਾਲ ਸੁਲਝਾਉਣ ਲਈ ਬੀਰਬਲ ਦੀ ਪ੍ਰਸੰਸਾ ਕਰਦੇ ਹਨ ਸੱਚ ਹੀ ਤਾਂ ਹੈ, ਜੋ ਵਿਅਕਤੀ ਮਿਹਨਤ ਕਰਕੇ ਆਪਣੀ ਕਿਸੇ ਵਸਤੂ ਜਾਂ ਸੰਪੱਤੀ ਬਣਾਉਂਦਾ ਹੈ ਉਸ ਨੂੰ ਉਸ ਦੀ ਪਰਵਾਹ ਜ਼ਿਆਦਾ ਹੁੰਦੀ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।