ਸਫਾਈ ਸੇਵਕ ਦੀ ਮੌਤ ਨੂੰ ਲੈ ਕੇ ਧਰਨਾਕਾਰੀਆਂ ਨੇ ਸੁਨਾਮ ਜਾਖਲ ਰੋਡ ਕੀਤਾ ਜਾਮ

Lehragaga New
ਸਫਾਈ ਸੇਵਕ ਦੀ ਮੌਤ ਨੂੰ ਲੈ ਕੇ ਧਰਨਾਕਾਰੀਆਂ ਨੇ ਸੁਨਾਮ ਜਾਖਲ ਰੋਡ ਕੀਤਾ ਜਾਮ

ਲਹਿਰਾਗਾਗਾ ਸ਼ਹਿਰ ਮੁਕੰਮਲ ਰਿਹਾ ਬੰਦ (Lehragaga New)

  • ਨਹੀਂ ਪਹੁੰਚਿਆ ਕੋਈ ਪ੍ਰਸ਼ਾਸਨਿਕ ਅਧਿਕਾਰੀ

ਲਹਿਰਾਗਾਗਾ , ( ਰਾਜ ਸਿੰਗਲਾ )। ਸਫਾਈ ਸੇਵਕ ਦੀ ਮੌਤ ਨੂੰ ਲੈ ਕੇ ਦੂਸਰੇ ਦਿਨ ਦੁਕਾਨਦਾਰਾਂ ਵੱਲੋਂ ਪੂਰਾ ਸ਼ਹਿਰ ਬੰਦ ਕਰਕੇ ਰੋਸ ਜਾਹਿਰ ਕੀਤਾ।  ਰੋਹ ਵਿੱਚ ਆਏ ਸਫਾਈ ਸੇਵਕ ਵੱਖ ਵੱਖ ਪਾਰਟੀਆਂ ਵੱਖ ਵੱਖ ਜਥੇਬੰਦੀਆਂ ਦੇ ਆਗੂ ਅਤੇ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਪ੍ਰਸ਼ਾਸ਼ਨ ਤੱਕ ਆਪਣੀ ਆਵਾਜ਼ ਪਹੁੰਚਾਉਣ ਦੇ ਲਈ ਰੋਸ ਮੁਜ਼ਾਹਰਾ ਕੀਤਾ ਗਿਆ (Lehragaga New) ਅਤੇ ਸੁਨਾਮ ਅਤੇ ਜਾਖਲ ਰੋਡ ’ਤੇ ਧਰਨਾ ਲਗਾ ਦਿੱਤਾ।

ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਹਾਲੇ ਤੱਕ ਕੋਈ ਵੀ ਪ੍ਰਸ਼ਾਸਨ ਦਾ ਅਧਿਕਾਰੀ ਸਾਡੀ ਸਾਰ ਲੈਣ ਇਹ ਆਇਆ ਅਤੇ ਨਾ ਹੀ ਕਿਸੇ ਨੇ ਇਸ ਘਟਨਾ ਦਾ ਅਫਸੋਸ ਜਾਹਿਰ ਕੀਤਾ ਹੈ ਪਰਿਵਾਰ ਵੱਲੋਂ ਪ੍ਰਸ਼ਾਸਨ ਦੇ ਅਧਿਕਾਰੀਆਂ ਤੇ ਬਣਦੀ ਕਾਰਵਾਈ ਕਰਨ ਦੀ ਵੀ ਮੰਗ ਕੀਤੀ ਹੈ। ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਆਖਿਆ ਹੈ ਕਿ ਜਦੋਂ ਤੱਕ ਸਾਨੂੰ ਇਨਸਾਫ਼ ਨਹੀਂ ਮਿਲ ਜਾਂਦਾ ਉਦੋਂ ਤੱਕ ਅਸੀਂ ਸੁਖਵਿੰਦਰ ਸਿੰਘ ਹੈਪੀ ਦਾ ਪੋਸਟਮਾਰਟਮ ਨਹੀਂ ਹੋਣ ਦਵਾਂਗੇ।

Lehragaga New

ਜਿਕਰਯੋਗ ਹੈ ਕਿ ਕੱਲ੍ਹ ਸਵੇਰ ਦੇ ਸਮੇਂ ਸੀਵਰੇਜ ਦਾ ਢੱਕਣ ਖੋਲਣ ਤੇ ਗੈਸ ਚੜਨ ਦੇ ਨਾਲ ਸਫਾਈ ਸੇਵਕ ਹੈਪੀ ਜਿਸਨੇ ਸਮੇਂ ਤੇ ਹੀ ਆਪਣਾ ਦਮ ਤੋੜ ਦਿੱਤਾ ਸੀ ਉਸਦੇ ਦੋ ਸਾਥੀ ਵਿਨੋਦ ਅਤੇ ਸੋਨੂ ਜਿਨ੍ਹਾਂ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਰੈਫਰ ਕਰ ਦਿੱਤਾ ਗਿਆ ਸੀ। ਡਾਕਟਰਾਂ ਦੇ ਮੁਤਾਬਿਕ ਇਹ ਚੌਵੀ ਘੰਟੇ ਉਹਨਾਂ ਦੇ ਲਈ ਬਹੁਤ ਚਿੰਤਾ ਦਾ ਵਿਸ਼ਾ ਹੈ। ਡਾਕਟਰਾਂ ਦੀ ਟੀਮ ਵੱਲੋਂ ਦੋ ਸਫ਼ਾਈ ਸੇਵਕਾਂ ਦਾ ਇਲਾਜ ਕੀਤਾ ਜਾ ਰਿਹਾ ਹੈ।