ਸਾਡੇ ਨਾਲ ਸ਼ਾਮਲ

Follow us

10.9 C
Chandigarh
Thursday, January 22, 2026
More
    Home ਕੁੱਲ ਜਹਾਨ ਕਦੇ ਸੀ ਬਦਨਾਮ ...

    ਕਦੇ ਸੀ ਬਦਨਾਮ ਜ਼ਿੰਦਗੀ, ਹੁਣ ਬਣੀਆਂ ਸ਼ੁੱਭ ਦੇਵੀਆਂ

    Dera Sacha Sauda, Gurmeet Ram Rahim Singh,  Revolutionary, Prostitutes

    ਡੇਰਾ ਸੱਚਾ ਸੌਦਾ ਨੇ ਵੇਸਵਾਵਾਂ ਦੀ ਜ਼ਿੰਦਗੀ ‘ਚ ਲਿਆਂਦਾਂ ਕ੍ਰਾਂਤੀਕਾਰੀ ਬਦਲਾਅ

    ਸਰਸਾ। ਹਰ ਲੜਕੀ ਚਾਹੁੰਦੀ ਹੈ ਕਿ ਉਸ ਦੀ ਸ਼ਾਦੀ ਬੜੀ ਧੂਮਧਾਮ ਨਾਲ ਹੋਵੇ, ਘਰ ਵਸੇ ਅਤੇ ਇੱਕ ਚੰਗਾ ਇੱਜਤਦਾਰ ਪਰਿਵਾਰ ਮਿਲੇ ਪਰ ਕੁਝ ਅਜਿਹੀਆਂ ਬਦਨਸੀਬ ਲੜਕੀਆਂ ਵੀ ਹਨ, ਜਿਨ੍ਹਾਂ ਦੇ ਸੁਫ਼ਨੇ ਸੱਚ ਹੁੰਦੇ-ਹੁੰਦੇ ਟੁੱਟ ਜਾਂਦੇ ਹਨ। ਉਨ੍ਹਾਂ ਲਈ ਸ਼ਾਦੀ-ਵਿਆਹ ਇੱਕ ਸੁਫ਼ਨੇ ਵਾਂਗ ਹੈ। ਉਨ੍ਹਾਂ ਦੇ ਦਿਨ ਦੀ ਸ਼ੁਰੂਆਤ ਗਾਹਕਾਂ ਦੀ ਬੋਲੀ ਦੇ ਨਾਲ ਹੁੰਦੀ ਹੈ ਤਾਂ ਸ਼ਾਮ ਹੰਝੂਆਂ ਦੀ ਬਰਸਾਤ ਨਾਲ। ਅਸੀਂ ਗੱਲ ਕਰ ਰਹੇ ਹਾਂ ਦੇਸ਼ ਦੇ ਕਈ ਸ਼ਹਿਰਾਂ ਵਿੱਚ ਸਥਿਤ ਬਦਨਾਮ ਗਲੀਆਂ ਵਿੱਚ ਰਹਿਣ ਵਾਲੀਆਂ ਉਨ੍ਹਾਂ ਬਦਨਸੀਬ ਵੇਸਵਾਵਾਂ ਦੀ, ਜਿੱਥੇ ਕਿਸੇ ਨੂੰ ਸਮਾਂ ਅਤੇ ਹਾਲਾਤ ਖਿੱਚ ਕੇ ਲੈ ਗਏ ਤਾਂ ਕੋਈ ਇੱਥੇ ਮਜ਼ਬੂਰੀ ਵੱਸ ਆ ਫਸੀਆਂ। ਕਈ ਅਜਿਹੀਆਂ ਵੀ ਬਦਨਸੀਬ ਜਿਨ੍ਹਾਂ ਨੂੰ ਇਸ ਨਰਕਮਈ ਹਾਲਾਤ ਵਿੱਚ ਜ਼ਬਰੀ ਧੱਕ ਦਿੱਤਾ ਗਿਆ ਅਤੇ ਉਹ ਬਾਹਰ ਨਹੀਂ ਨਿੱਕਲ ਸਕੀਆਂ।

    ਸਮਾਜ ਵਿੱਚ ਸਿਰ ਉਠਾ ਕੇ ਜਿਉਣ ਦਾ ਮਿਲਿਆ ਹੱਕ

    ਮਾਨਵਤਾ ਭਲਾਈ ਕਰਜਾ ਵਿੱਚ ਮੋਹਰੀ ਸਰਵ ਧਰਮ ਸੰਗਮ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਇਨ੍ਹਾਂ ਬਦਨਸਬਾਂ ਦਾ ਦਰਦ ਸਮਝਿਆ ਅਤੇ ਇਨ੍ਹਾਂ ਨੂੰ ਆਪਣੀਆਂ ਬੇਟੀਆਂ ਬਣਾਉਂਦੇ ਹੋਏ ‘ਸ਼ੁੱਭ ਦੇਵੀ’ ਦੇ ਪਵਿੱਤਰ ਖ਼ਿਤਾਬ ਨਾਲ ਨਵਾਜ ਦਿੱਤਾ। ਇਹੀ  ਨਹੀਂ ਪੂਜਨੀਕ ਗੁਰੂ ਜੀ ਨੇ ਇਨ੍ਹਾਂ ਦੇ ਉਸ ਸੁਫ਼ਨੇ ਨੂੰ ਵੀ ਪੂਰਾ ਕੀਤਾ, ਜਿਸ ਦੀ ਉਨ੍ਹਾਂ ਨੇ ਆਸ ਹੀ ਛੱਡ ਦਿੱਤੀ ਸੀ। ਪੂਜਨੀਕ ਗੁਰੂ ਜੀ ਦੇ ਇੱਕ ਸੱਦੇ ‘ਤੇ 1500 ਤੋਂ ਵੀ ਜ਼ਿਆਦਾ ਨੌਜਵਾਨ ਇਨ੍ਹਾਂ ਸ਼ੁੱਭ ਦੇਵੀਆਂ ਨਾਲ ਵਿਆਹ ਕਰਨ ਨੂੰ ਤਿਆਰ ਹੋ ਗਏ। ਪੂਜਨੀਕ ਗੁਰੂ ਜੀ ਨੇ ਇਨ੍ਹਾਂ ਨੌਜਵਾਨਾਂ ਨੂੰ ‘ਭਗਤਯੋਧਾ’ ਦੇ ਪਾਵਨ ਖਿਤਾਬ ਨਾਲ ਨਿਵਾਜਿਆ ਅਤੇ ਇਸ ਦੇ ਨਾਲ ਹੀ ਸ਼ੁਰੁ ਹੋ ਗਿਆ ਵਿਆਹ ਬੰਧਨ ਵਿੱਚ ਬੱਝਣ ਦਾ ਸਿਲਸਿਲਾ। ਪੂਜਨੀਕ ਗੁਰੂ ਜੀ ਦੀ ਪਵਿੱਤਰ ਪ੍ਰੇਰਨਾ ਨਾਲ ਹੁਣ ਤੱਕ 21 ਨੌਜਵਾਨ ਸ਼ੁੱਭ ਦੇਵੀਆਂ ਨੂੰ ਆਪਣੀ ਜੀਵਨ ਸਾਥੀ ਬਣਾ ਚੁੱਕੇ ਹਨ।

    ਇਹੀ ਨਹੀਂ, ਕਈ ਨੌਜਵਾਨਾਂ ਨੇ ਤਾਂ ਇਨ੍ਹਾਂ ਸ਼ੁੱਭ ਦੇਵੀਆਂ ਦੇ ਪਹਿਲਾਂ ਵਾਲੇ ਬੱਚਿਆਂ ਨੂੰ ਵੀ ਆਪਣੀ ਔਲਾਦ ਦੇ ਰੂਪ ਵਿੱਚ ਅਪਣਾਇਆ ਹੈ।ਵੇਸਵਾਪੁਣਾ ਛੱਡ ਕੇ ਸਮਾਜ ਦੀ ਮੁੱਖਧਾਰਾ ਵਿੱਚ ਜੁੜਨ ਵਾਲੀਆਂ ਸਾਰੀਆਂ ਵੇਸਵਾਵਾਂ (ਸ਼ੁੱਭ ਦੇਵੀਆਂ) ਦੇ ਅਤੀਤ ਦੀ ਜ਼ਿੰਦਗੀ ਦੀ ਦਰਦ ਭਰੀ ਕਹਾਣੀ ਹੈ। ਪੂਜਨੀਕ ਗੁਰੂ ਜੀ ਦੇ ਇੱਕ ਸੱਦੇ ‘ਤੇ ਇਨ੍ਹਾਂ ਦੀ ਜ਼ਿੰਦਗੀ ਦਾ ਦਸਤੂਰ ਹੀ ਬਦਲ ਗਿਆ ਅਤੇ ਅੱਜ ਉਹ ਪਰਿਵਾਰਾਂ ਦਾ ਹਿੱਸਾ ਹਨ, ਅਤੇ ਹਾਸੇ-ਖੁਸ਼ੀਆਂ ਭਰਿਆ ਜੀਵਨ ਗੁਜ਼ਾਰ ਰਹੀਆਂ ਹਨ। ਮੁੱਖਧਾਰਾ ਨਾਲ ਜੁੜਨ ਤੋਂਬਾਅਦ ਉਨ੍ਹਾਂ ਦੀ ਜ਼ਿੰਦਗੀ ਨੇ ਇਕਦਮ ਕਰਵਟ ਲਈ ਅਤੇ ਅੱਜ ਉਹ ਉਸ ਦਲਦਲ ‘ਚੋਂ ਨਿੱਕਲ ਕੇ ਸ਼ਾਨ ਨਾਲ ਜੀਅ ਰਹੀਆਂ ਹਨ।

    ਇਸ ਤਰ੍ਹਾਂ ਹੋਈ ਕ੍ਰਾਂਤੀਕਾਰੀ ਸ਼ੁਰੂਆਤ | Dera Sacha Sauda

    ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ 9 ਨਵੰਬਰ 2009 ਨੂੰ ਸ਼ਾਹ ਸਤਿਨਾਮ ਆਸ਼ਰਮ, ਬਰਨਾਵਾ, ਯੂਪੀ ਵਿੱਚ ਪਵਿੱਤਰ ਭੰਡਾਰੇ ਮੌਕੇ ਸਾਧ-ਸੰਗਤ ਨਾਲ ਭਰੇ ਖਚਾਖਚ ਪੰਡਾਲ ਵਿੱਚ ਵੇਸਵਾਵਾਂ (ਸ਼ੁੱਭਦੇਵੀਆਂ) ਦੀ ਜ਼ਿੰਦਗੀ ਵਿੱਚ ਸੁਧਾਰ ਲਈ ਇਤਿਹਾਸਕ ਕਾਰਜ ਦੀ ਸ਼ੁਰੂਆਤ ਦਾ ਸੱਦਾ ਦਿੱਤਾ ਤਾਂ ਸਹਿਮਤੀ ਵਿੱਚ ਇਕੱਠੇ ਲੱਖਾਂ ਹੱਥ ਖੜ੍ਹੇ ਹੋਗਏ ਅਤੇ ਸਾਰਿਆਂ ਨੇ ਇਸ ਕਾਰਜ ਵਿੱਚ ਸਹਿਯੋਗ ਦਾ ਪ੍ਰਣ ਲਿਆ। ਪੂਜਨੀਕ ਗੁਰੂ ਜੀ ਦੇ ਸੱਦੇ ‘ਤੇ 1500 ਤੋਂ ਵੀ ਜ਼ਿਆਦਾ ਨੌਜਵਾਨ ਵੇਸਵਾਪੁਣਾ ਤੱੜ ਕੇ ਸਮਾਜ ਦੀ ਮੁੱਖ ਧਾਰਾ ਵਿੱਚ ਆਉਣ ਵਾਲੀਆਂ ਲੜਕੀਆਂ ਨਾਲ ਵਿਆਹ ਕਰਨ ਨੂੰ ਅਿਤਾਰ ਹੋ ਗਏ ਤਾਂ ਇਨ੍ਹਾਂ ਨੂੰ ਆਪਣੀ ਭੈਣ ਬਣਾ ਕੇ ਵਿਦਾ ਕਰਨ ਵਾਲਿਆਂ ਦੀ ਗਿਣਤੀ ਵੀ ਲੱਖਾਂ ਵਿੱਚ ਸੀ।

    ਇਸ ਇਤਿਹਾਸਕ ਦਿਨ ਤੋਂ ਬਾਅਦ ਟੀਮਾਂ ਦਾ ਗਠਨ ਕੀਤਾ ਗਿਆ ਜੋ  ਦੇਸ਼ ਭਰ ਵਿੱਚ ਸਥਿਤ ਬਦਨਾਮ ਗਲੀਆਂ ਵਿੱਚ ਵੇਸਵਾਪੁਣਾ ਦੀ ਦਲਦਲ ਵਿੱਚ ਧਸੀਆਂ ਲੜਕੀਆਂ ਨੂੰ ਬਾਹਰ ਕੱਢ ਕੇ ਮੁੱਖਧਾਰਾ ਵਿੱਚ ਸ਼ਾਮਲ ਹੋਣ ਦਾ ਸੰਦੇਸ਼ ਲੈ ਕੇ ਗਈਆਂ ਸਨ। ਇਹੀ ਨਹੀਂ ਰਾਜਧਾਨੀ ਦਿੱਲੀ ਸਮੇਤ ਕਈ ਸ਼ਹਿਰਾਂ ਦੀਆਂ ਬਦਨਾਮ ਗਲੀਆਂ ਵਿੱਚ ਸਾਧ-ਸੰਗਤ ਵੱਲੋਂ ਜਨ ਜਾਗਰੂਕਤਾ ਰੈਲੀਆਂ ਵੀ ਕੱਢੀਆਂ ਗਈਆਂ। ਨਤੀਜੇ ਵਜੋਂ 19 ਲੜਕੀਆਂ ਇਸ ਦਲਦਲ ‘ਚੋਂ ਨਿੱਕਲ ਕੇ ਆਈਆਂ ਅਤੇ ਅੱਜ ਉਹ ਕਿਸੇ ਦੀ ਨੂੰਹ ਹੈ ਤਾਂ ਕਿਸੇ ਦੀ ਅਰਧਾਂਗਨੀ।

    ਜਿਸ ਘਰ ਵੀ ਸ਼ੁੱਭ ਦੇਵੀ ਜਾਵੇਗੀ, ਉੱਥੇ ਸ਼ੁੱਭ ਹੀ ਸ਼ੁੱਭ ਹੋਵੇਗਾ

    ਵੇਸਵਾਪੁਣਾ ਰੂਪੀ ਦਲਦਲ ਧਸੀਆਂ ਔਰਤਾਂ ਇਸ ਜਲਾਲਤ ਭਰੀ ਜ਼ਿੰਦਗੀ ਨੂੰ ਛੱਡ ਦੇਣ ਅਤੇ ਡੇਰਾ ਸੱਚਾ ਸੌਦਾ ਆ ਜਾਣ। ਅਸੀਂ ਉਨ੍ਹਾਂ ਨੂੰ ਆਪਣੀਆਂ ਬੇਟੀਆਂ ਬਣਾਵਾਂਗੇ, ਉਨ੍ਹਾਂ ਦਾ ਇਲਾਜ ਕਰਵਾਵਾਂਗੇ ਅਤੇ ਇਹੀ ਨਹੀਂ, ਉਨ੍ਹਾਂ ਦੀਆਂ ਭਗਤ ਯੋਧਿਆਂ ਨਾਲ ਵੀ ਸ਼ਾਦੀਆਂ ਵੀ ਕਰਾਵਾਂਵਾਂਗੇ। ਵੇਸਵਾਪੁਣਾ ਛੱਡ ਕੇ ਸਮਾਜ ਦੀ ਮੁੱਖਧਾਰਾ ਵਿੱਚ ਸ਼ਾਮਲ ਹੋਣ ਵਾਲੀਆਂ ਇਨ੍ਹਾਂ ਲੜਕੀਆਂ ਨੂੰ ਅਸੀਂ ‘ਸ਼ੁੱਭ ਦੇਵੀ’ ਦਾ ਖਿਤਾਬ ਦਿੱਤਾ ਹੈ। ਇਹ ਜਿਸ ਵੀ ਘਰ ਵਿੱਚ ਜਾਣਗੀਆਂ, ਉੱਥੇ ਸਿਰਫ਼ ਸ਼ੁੱਭ ਹੀ ਸ਼ੁੱਭ ਹੋਵੇਗਾ।

    ਪੂਜਨੀਕ ਗੁਰੂ ਸੰਤ ਡਾ ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ

    LEAVE A REPLY

    Please enter your comment!
    Please enter your name here