ਭਾਏਖਾਲਾ ਜੇਲ੍ਹ ਵਿੱਚ ਕੈਦੀ ਦੀ ਮੌਤ, ਜੇਲਰ ਸਮੇਤ 6 ਗ੍ਰਿਫ਼ਤਾਰ

Prisoner's death: Arrests, Including, Jailer, Bhaikhala Jail

ਮਹਿਲਾ ਕੈਦਣ ਨੂੰ ਕੁੱਟ-ਕੁੱਟ ਕੇ ਮਾਰਨ ਦਾ ਦੋਸ਼

ਮੁੰਬਈ: ਭਾਏਖਾਲਾ ਜੇਲ੍ਹ ਵਿੱਚ ਮਹਿਲਾ ਕੈਦਣ ਦੀ ਮੌਤ ਦੇ ਮਾਮਲੇ ਵਿੱਚ ਜੇਲ੍ਹਰ ਅਤੇ 5 ਮਹਿਲਾ ਗਾਰਡਜ਼ ਨੂੰ ਸ਼ਨਿੱਚਰਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਨ੍ਹਾਂ ‘ਤੇ ਮੰਜੁਲਾ ਸ਼ੇਟੇ ਨਾਂਅ ਦੀ ਕੈਦਣ ਨੂੰ ਕੁੱਟ-ਕੁੱਟ ਕੇ ਮਾਰਨ ਦਾ ਦੋਸ਼ ਲੱਗਿਆ ਸੀ।

ਪੁਲਿਸ ਨੇ ਇਨ੍ਹਾਂ ਛੇ ਮਹਿਲਾ ਪੁਲਿਸ ਮੁਲਾਜ਼ਮਾਂ ਖਿਲਾਫ਼ ਮਾਮਲਾ ਦਰਜ਼ ਕੀਤਾ ਸੀ। ਜ਼ਿਕਰਯੋਗ ਹੈ ਕਿ ਇਸ ਘਟਨਾਦੇ ਵਿਰੋਧ ਵਿੱਚ ਜੇਲ੍ਹ ਦੀਆਂ ਮਹਿਲਾ ਕੈਦਣਾਂ ਨੇ ਆਵਾਜ਼ ਚੁੱਕੀ ਸੀ। ਇਨ੍ਹਾਂ ਵਿੱਚ ਸ਼ੀਨਾ ਬੋਰਾ ਕਤਲ ਕਾਂਡ ਦੀ ਮੁੱਖ ਦੋਸ਼ੀ ਇੰਦਰਾਣੀ ਮੁਖ਼ਰਜੀ ਵੀ ਸੀ। ਬਾਅਦ ਵਿੱਚ ਇੰਦਰਾਨੀ ਨੇ ਜੇਲ੍ਹ ਸਟਾਫ਼ ‘ਤੇ ਉਸ ਦੇ ਨਾਲ ਵੀ ਕੁੱਟਮਾਰ ਕਰਨ ਦਾ ਦੋਸ਼ ਲਾਇਆ ਸੀ।

ਭਾਏਖਲਾ ਜੇਲ੍ਹ ਵਿੱਚ ਮੰਜੁਲਾ 23 ਜੂਨ ਦੀ ਸਵੇਰੇ ਕੈਦੀਆਂ ਨੂੰ ਨਾਸ਼ਾ ਦੇ ਰਹੀ ਸੀ। ਪਲੇਟ ਵਿੱਚ ਭੋਜਨ ਘੱਟ ਹੋਣ ਕਾਰਨ ਜੇਲਰ ਨੇ ਉਸ ਨੂੰ ਆਪਣੇ ਕਮਰੇ ਵਿੱਚ ਬੁਲਾ ਕੇ ਕੁੱਟਿਆ। ਗਵਾਹਾਂ ਮੁਤਾਬਕ, ਇਸ ਤੋਂ ਬਾਅਦ ਪੰਜ ਮਹਿਲਾ ਗਾਰਡਜ਼ ਨੇ ਮੰਜੁਲਾ ਨੂੰ ਉਸ ਦੇ ਕਮਰੇ ਵਿੱਚ ਲਿਜਾ ਕੇ ਕੱਪੜੇ ਲਾਹ ਕੇ ਕੁੱਟਣਾ ਸ਼ੁਰੂ ਕਰ ਦਿੱਤਾ। ਖੂਨ ਨਾਲ ਲਥਪਥ ਮੰਜੁਲਾ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਅਗਲੇ ਦਿਨ ਸਵੇਰੇ ਉਸ ਦੀ ਮੌਤ ਹੋ ਗਈ।