ਵਾਤਾਵਰਨ ਅਧਾਰਿਤ ਵਿਕਾਸ ਦੀ ਪਹਿਲ ਹੋਵੇ

Environment

ਵਾਤਾਵਰਨ ਅਤੇ (Environment) ਕੁਦਰਤ ਦੀ ਦਿ੍ਰਸ਼ਟੀ ਨਾਲ ਅਸੀਂ ਬਹੁਤ ਹੀ ਖ਼ਤਰਨਾਕ ਦੌਰ ’ਚ ਪਹੁੰਚ ਗਏ ਹਾਂ ਮਨੁੱਖ ਦੀਆਂ ਗਤੀਵਿਧੀਆ ਹੀ ਇਸ ਦੀ ਤਬਾਹੀ ਦਾ ਕਾਰਨ ਬਣ ਰਹੀਆਂ ਹਨ ਅੱਜ ਦੇ ਦੌਰ ’ਚ ਸਮੱਸਿਆ ਕੁਦਰਤੀ ਵਸੀਲਿਆਂ ਦੇ ਤਬਾਹ ਹੋਣ, ਵਾਤਾਵਰਨ ਵਿਨਾਸ਼ ਅਤੇ ਕੁਦਰਤੀ ਆਫ਼ਤਾਂ ਦੀ ਹੈ ਸਰਕਾਰ ਦੀਆਂ ਨੀਤੀਆਂ, ਉਮੀਦਾਂ ਅਤੇ ਵਿਕਾਸ ਦੀ ਧਾਰਨਾ ਨੇ ਅਜਿਹੀਆਂ ਸਥਿਤੀਆਂ ਪੈਦਾ ਕਰ ਦਿੱਤੀਆਂ ਹਨ ਕਿ ਸਰਕਾਰ ਦੀ ਬਜਾਇ ਅਦਾਲਤਾਂ ਨੂੰ ਵਾਰ-ਵਾਰ ਡੰਡੇ ਦੀ ਵਰਤੋਂ ਕਰਨੀ ਪੈ ਰਹੀ ਹੈ ਮਹਾਂਨਗਰਾਂ ’ਚ ਵਧਦੇ ਅਸੰਤੁਲਿਤ ਵਿਕਾਸ ਕਾਰਨ ਵਾਤਾਵਰਨ ਨੂੰ ਭਾਰੀ ਨੁਕਸਾਨ ਪਹੁੰਚ ਰਿਹਾ ਹੈ।

ਇਹ ਵੀ ਪੜ੍ਹੋ : ਮਹਿਲਾ ਪਹਿਲਵਾਨਾਂ ਦੀ ਹਮਾਇਤ ’ਚ ਜਾ ਰਹੇ ਸੈਂਕੜੇ ਕਿਸਾਨ ਖਨੌਰੀ ਬਾਰਡਰ ’ਤੇ ਰੋਕੇ

ਆਰਥਿਕ ਅਤੇ ਭੌਤਿਕ ਤਰੱਕੀ ਅਕਸਰ ਕੁਦਰਤ ਅਤੇ (Environment Based Development) ਵਾਤਾਵਰਨ ਦੀ ਤਬਾਹੀ ਦਾ ਕਾਰਨ ਬਣਦੀ ਰਹੀ ਹੈ ਸਾਨੂੰ ਵਿਕਾਸ ਦੀਆਂ ਕਾਰਜਯੋਜਨਾਵਾਂ ਵਾਤਾਵਰਨ ਅਧਾਰਿਤ ਬਣਾਉਣੀਆਂ ਹੋਣਗੀਆਂ ਵਰਤਮਾਨ ’ਚ ਮਨੁੱਖ ਦੀਆਂ ਗਤੀਵਿਧੀਆਂ ਨਾਲ ਜਿੰਨੀ ਮਿੱਟੀ, ਪੱਥਰ ਅਤੇ ਰੇਤ ਆਪਣੀ ਥਾਂ ਤੋਂ ਹਟਾਏ ਜਾਂਦੇ ਹਨ, ਉਹ ਸਭ ਕੁਦਰਤੀ ਕਾਰਨਾਂ ਨਾਲ ਹਟਣ ਦੀ ਕੁੱਲ ਮਾਤਰਾ ਤੋਂ ਬਹੁਤ ਜ਼ਿਆਦਾ ਹੈ ਹਰ ਸਾਲ ਜਿੰਨੇ ਕੰਕਰੀਟ ਦਾ ਉਤਪਾਦਨ ਕੀਤਾ ਜਾਂਦਾ ਹੈ ਉਸ ਨਾਲ ਪੂਰੀ ਧਰਤੀ ’ਤੇ 2 ਮਿਲੀਮੀਟਰ ਮੋਟੀ ਪਰਤ ਚੜ੍ਹਾਈ ਜਾ ਸਕਦੀ ਹੈ ਪਲਾਸਟਿਕ ਦਾ ਉਤਪਾਦਨ ਕੁਝ ਸਾਲਾਂ ਅੰਦਰ ਹੀ ਐਨਾ ਕੀਤਾ ਜਾ ਚੁੱਕਾ ਹੈ ਕਿ ਇਸ ਦੀ ਰਹਿੰਦ-ਖੂੰਹਦ ਐਵਰੈਸਟ ਤੋਂ ਲੈ ਕੇ ਮਰੀਆਨਾ ਟੇੈਂਚ, ਮਹਾਂਨਗਰਾਂ ’ਚ ਸਭ ਤੋਂ ਡੂੰਘਾਈ ਵਾਲੇ ਖੇਤਰ, ਤੱਕ ਮਿਲਣ ਲੱਗੀ ਹੈ।

ਵਿਸ਼ਵ ਦੇ ਅੱਧੇ ਰੁੱਖ ਵੱਢੇ ਜਾ ਚੁੱਕੇ ਹਨ, ਅਤੇ ਬਹੁਤ (Environment Based Development) ਵੱਡੀ ਗਿਣਤੀ ’ਚ ਪ੍ਰਜਾਤੀਆਂ ਮਨੁੱਖ ਦੀਆਂ ਗਤੀਵਿਧੀਆਂ ਕਾਰਨ ਅਲੋਪ ਹੋ ਰਹੀਆਂ ਹਨ ਵਾਯੂਮੰਡਲ ’ਚੋਂ ਕੁਦਰਤੀ ਕਾਰਨਾਂ ਨਾਲ ਜਿੰਨੀ ਨਾਈਟ੍ਰੋਜਨ ਹਟਦੀ ਹੈ, ਉਸ ਤੋਂ ਜ਼ਿਆਦਾ ਉਦਯੋਗਿਕ ਉਤਪਾਦਨ, ਵਿਕਾਸ ਕਾਰਜਾਂ ਅਤੇ ਖੇਤੀ ਨਾਲ ਹਟ ਜਾਂਦੀ ਹੈ ਜੋਸ਼ੀਮੱਠ ’ਚ ਆਈ ਕੁਦਰਤੀ ਆਫ਼ਤ ਅਚਾਨਕ ਨਹੀਂ ਆਈ ਹੈ, ਇਸ ਕੁਦਰਤੀ ਸੰਕਟ ਨੂੰ ਮਹਿਸੂਸ ਕਰਦਿਆਂ ਉੱਥੇ ਹੋ ਰਹੀ ਜ਼ਮੀਨ ਖਿਸਕਣ ਅਤੇ ਧਸਣ ਦੀ ਸਮੱਸਿਆ ਸਬੰਧੀ ਪਿਛਲੇ ਪੰਜਾਹ ਸਾਲਾਂ ’ਚ ਕਈ ਅਧਿਐਨ ਕਰਵਾਏ ਗਏ, ਪਰ ਉਨ੍ਹਾਂ ਦੀ ਰਿਪੋਰਟ ਨੂੰ ਠੰਢੇ ਬਸਤੇ ’ਚ ਪਾ ਦਿੱਤਾ ਗਿਆ ਵਿਗਿਆਨੀਆਂ ਨੇ ਹਰ ਵਾਰ ਸੁਚੇਤ ਕੀਤਾ, ਪਰ ਇਸ ਤੋਂ ਬਾਅਦ ਭੂਗੋਲਿਕ-ਤਕਨੀਕੀ ਅਧਿਐਨ ਕਰਵਾਉਣ ਤੋਂ ਅੱਖਾਂ ਫੇਰ ਲਈਆਂ ਗਈਆਂ।

ਇਹ ਵੀ ਪੜ੍ਹੋ : IPL 2023 : ਚੈੱਨਈ 5ਵੀਂ ਵਾਰ ਆਈਪੀਐੱਲ ਚੈਂਪੀਅਨ

ਜੇਕਰ ਬਿਨਾਂ ਵਾਤਾਵਰਨ ਦੀ ਪਰਵਾਹ (Environment Based Development) ਕੀਤੇ ਵਿਕਾਸ ਇੰਜ ਹੀ ਜਾਰੀ ਰਿਹਾ ਤਾਂ ਵਾਤਾਵਰਨ ’ਤੇ ਇਸ ਦੇ ਨਕਾਰਾਤਮਕ ਪ੍ਰਭਾਵ ਪੈਦਾ ਹੋਣਗੇ, ਜਿਸ ਨਾਲ ਇਹ ਉਸ ਥਾਂ ’ਤੇ ਰਹਿਣ ਵਾਲੇ ਨਿਵਾਸੀਆਂ ’ਤੇ ਵੀ ਹਾਨੀਕਾਰਕ ਪ੍ਰਭਾਵ ਪਾਵੇਗਾ ਸਮੁੱਚੇ ਵਿਕਾਸ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ, ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਵਾਤਾਵਰਨ ਦੀ ਸੁਰੱਖਿਆ ਲਈ ਜ਼ਰੂਰੀ ਕਦਮ ਚੁੱਕੀਏ ਇਸ ਤਰੀਕੇ ਨਾਲ ਇਹ ਸਿਰਫ਼ ਨਾ ਵਰਤਮਾਨ ਦੀ ਅਬਾਦੀ ਲਈ ਲਾਹੇਵੰਦ ਹੋਵੇਗਾ ਸਗੋਂ ਭਵਿੱਖ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਵੀ ਇਸ ਦਾ ਲਾਹਾ ਲੈ ਸਕਣਗੀਆਂ।