ਸਾਡੇ ਨਾਲ ਸ਼ਾਮਲ

Follow us

12.2 C
Chandigarh
Wednesday, January 21, 2026
More
    Home ਖੇਡ ਮੈਦਾਨ ਪ੍ਰਿੰਸ ਹੈਰੀ ਨ...

    ਪ੍ਰਿੰਸ ਹੈਰੀ ਨੂੰ ਮਿਲੇ ਵਿਸ਼ਵ ਕੱਪ ਕਪਤਾਨ

    Prince Harry, World Cup, Captain

    ਲੰਦਨ| ਇੰਗਲੈਂਡ ਐਂਡ ਵੇਲਸ ਦੀ ਮੇਜ਼ਬਾਨੀ ‘ਚ ਅੱਜ ਸ਼ੁਰੂ ਹੋਏ ਆਈਸੀਸੀ ਵਿਸ਼ਵ ਕੱਪ ਕ੍ਰਿਕਟ ਟੀਮਾਂ ਦੇ ਕਪਤਾਨਾਂ ਨੇ ਦ ਡਿਊਕ ਆਫ ਸਸੇਕਸ ਪ੍ਰਿੰਸ ਹੈਰੀ ਨਾਲ ਮੁਲਾਕਾਤ ਕੀਤੀ ਵਿਸ਼ਵ ਕੱਪ  30 ਮਈ ਤੋਂ 14 ਜੁਲਾਈ ਤੱਕ ਖੇਡਿਆ ਜਾਵੇਗਾ ਪ੍ਰਿੰਸ ਹੈਰੀ ਵੀਰਵਾਰ ਨੂੰ ਲੰਦਨ ‘ਚ ਇੰਗਲੈਂਡ ਅਤੇ ਦੱਖਣੀ ਅਫਰੀਕਾ ਦਰਮਿਆਨ ਖੇਡੇ ਜਾ ਰਹੇ ਵਿਸ਼ਵ ਕੱਪ ਦੇ ਪਹਿਲੇ ਮੁਕਾਬਲੇ ‘ਚ ਵੀ ਹਿੱਸਾ ਲਿਆ ਵਿਸ਼ਵ ਕੱਪ ਦੇ ਆਯੋਜਕ ਇਸ ਟੂਰਨਾਮੈਂਟ ‘ਚ ਸ਼ਾਹੀ ਪਰਿਵਾਰ ਨੂੰ ਵੀ ਸ਼ਾਮਲ ਕਰਨਾ ਚਾਹੁੰਦੇ ਸਨ ਅਤੇ ਇਸੇ ਕੜੀ ‘ਚ ਉਨ੍ਹਾਂ ਨੇ ਬਰਮਿੰਘਮ ਪੈਲੇਸ ‘ਚ ਉਦਘਾਟਨ ਪਾਰਟੀ ਰੱਖੀ ਸੀ ਪ੍ਰਿੰਸ ਹੈਰੀ ਵਿਸ਼ਵ ਕੱਪ ਦੀ ਸ਼ੁਰੂਆਤ ਤੋਂ ਪਹਿਲਾਂ ਸਾਰੀਆਂ ਟੀਮਾਂ ਦੇ ਕਪਤਾਨਾਂ ਨੂੰ ਮਿਲੇ ਪ੍ਰਿੰਸ ਹੈਰੀ ਨੇ ਇੰਗਲੈਂਡ ਦੇ ਕਪਤਾਨ ਇਆਨ ਮੋਰਗਨ, ਭਾਰਤ ਦੇ ਕਪਾਤਨ ਵਿਰਾਟ ਕੋਹਲੀ, ਦੱਖਣੀ ਅਫਰੀਕਾ ਦੇ ਕਪਤਾਨ ਫਾਫ ਡੂ ਪਲੇਸਿਸ, ਨਿਊਜੀਲੈਂਡ ਦੇ ਕਪਤਾਨ ਕੇਨ ਵਿਲੀਅਮਜ਼, ਅਸਟਰੇਲੀਆ ਦੇ ਕਪਤਾਨ ਆਰੋਨ ਫਿੰਚ, ਸ੍ਰੀਲੰਕਾ ਦੇ ਕਪਤਾਨ ਦਿਮੁਥ ਕਰੂਣਾਰਤਨੇ, ਪਾਕਿਸਤਾਨ ਦੇ ਕਪਤਾਨ ਸਰਫਰਾਜ ਅਹਿਮਦ, ਵੈਸਟਇੰਡੀਜ਼ ਦੇ ਕਪਤਾਨ ਜੇਸਨ ਹੋਲਡਰ, ਬੰਗਲਾਦੇਸ਼ ਦੇ ਕਪਤਾਨ ਮਸ਼ਰਫੇ ਮੁਰਤਜਾ ਅਤੇ ਅਫਗਾਨਿਸਤਾਨ ਦੇ ਕਪਤਾਨ ਗੁਲਬਦਿਨ ਨਈਬ ਨਾਲ ਮੁਲਾਕਾਤ ਕੀਤੀ ਮੁਲਾਕਾਤ ਦੌਰਾਨ ਪ੍ਰਿੰਸ ਹੈਰੀ ਸਾਰੀਆਂ ਟੀਮਾਂ ਦੇ ਕਪਤਾਨਾਂ ਨਾਲ ਗਰਮਜੋਸ਼ੀ ਨਾਲ ਮਿਲੇ ਅਤੇ ਉਨ੍ਹਾਂ ਨਾਲ ਗੱਲਬਾਤ ਵੀ ਕੀਤੀ ਸਾਰੇ ਕਪਤਾਨ ਬਰਮਿੰਘਮ ਪੈਲੇਸ ਦੇ ਗਾਰਡਨ ‘ਚ ਸ਼ਾਹੀ ਪਰਿਵਾਰ ਨਾਲ ਪਾਰਟੀ ‘ਚ ਸ਼ਾਮਲ ਹੋਏ

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here