ਸਾਡੇ ਨਾਲ ਸ਼ਾਮਲ

Follow us

10 C
Chandigarh
Thursday, January 22, 2026
More
    Home ਰੂਹਾਨੀਅਤ ਅਨਮੋਲ ਬਚਨ ਦ੍ਰਿੜ-ਵਿਸ਼ਵਾਸ ...

    ਦ੍ਰਿੜ-ਵਿਸ਼ਵਾਸ ਨਾਲ ਮਿਲਦੈ ਪ੍ਰਭੂ-ਪ੍ਰੇਮ :ਪੂਜਨੀਕ ਗੁਰੂ ਜੀ

    Priceless, Lord-love, Conviction

    ਸਰਸਾ | ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਇਨਸਾਨ ਜਦੋਂ ਸਭ ਦਾ ਭਲਾ ਕਰਨ ਲੱਗਦਾ ਹੈ ਤਾਂ ਕਿਸੇ ਦਾ ਭਲਾ ਹੋਵੇ ਨਾ ਹੋਵੇ ਪਰ ਉਸ ਇਨਸਾਨ ਦੀ ਭਾਵਨਾ ਦੀ ਵਜ੍ਹਾ ਨਾਲ ਪਰਮ ਪਿਤਾ ਪਰਮਾਤਮਾ ਉਸ ਇਨਸਾਨ ਦਾ ਭਲਾ ਜ਼ਰੂਰ ਕਰਦਾ ਹੈ ਇਨਸਾਨ ਅੰਦਰ ਜਿਹੋ-ਜਿਹੀ ਸ਼ਰਧਾ, ਭਾਵਨਾ ਹੁੰਦੀ ਹੈ ਉਹੋ ਜਿਹੀ ਹੀ ਮਾਲਕ ਦੀ ਦਇਆ-ਮਿਹਰ, ਰਹਿਮਤ ਉਸ ‘ਤੇ ਵਰ੍ਹਦੀ ਹੈ ਪਰ ਮਾਲਕ ‘ਤੇ ਦ੍ਰਿੜ੍ਹ-ਵਿਸ਼ਵਾਸ਼ ਹੋਣਾ ਕੋਈ ਛੋਟੀ ਗੱਲ ਨਹੀਂ ਹੈ  ਇਸ ‘ਤੇ ਇੱਕ ਸਾਖੀ ਸੁਣਾਉਂਦੇ ਹੋਏ ਆਪ ਜੀ ਫ਼ਰਮਾਉਂਦੇ  ਹਨ ਕਿ ਇੱਕ ਵਾਰ ਅਮੀਰ ਖੁਸਰੋ ਅਤੇ ਨਿਜ਼ਾਮੂਦੀਨ ਔਲੀਆ ਦਾ ਜ਼ਿਕਰ ਆਉਂਦਾ ਹੈ ਨਿਜ਼ਾਮੂਦੀਨ ਔਲੀਆ ਮੁਰਸ਼ਿਦ-ਏ-ਕਾਮਲ ਸਨ ਅਤੇ ਅਮੀਰ ਖੁਸਰੋ ਉਨ੍ਹਾਂ ਦਾ ਮੁਰੀਦ ਸੀ ਨਿਜ਼ਾਮੂਦੀਨ ਔਲੀਆ ਨੇ ਸੋਚਿਆ ਕਿ ਸਾਰੇ ਵੱਧ-ਚੜ੍ਹ ਕੇ ਇਸ਼ਕ ਦਾ ਰੰਗ ਦਿਖਾਉਂਦੇ ਹਨ, ਇਨ੍ਹਾਂ ਨੂੰ ਵੀ ਅਜ਼ਮਾ ਲੈਂਦੇ ਹਾਂ ਕਿ ਕਿਹੜਾ ਕਿੰਨੇ ਪਾਣੀ ‘ਚ ਹੈ 40 ਦੇ ਕਰੀਬ ਮੁਰੀਦਾਂ ਨੂੰ ਨਾਲ ਲੈ ਕੇ ਤੁਰ ਪਏ ਉਨ੍ਹਾਂ ‘ਚ ਅਮੀਰ ਖੁਸਰੋ ਵੀ ਸੀ ਰਾਹ ‘ਚ ਇੱਕ ਵੇਸਵਾ ਦਾ ਘਰ ਆਇਆ ਨਿਜ਼ਾਮੂਦੀਨ ਔਲੀਆ ਉਸ ਘਰ ‘ਚ ਉੱਪਰ ਚਲੇ ਗਏ ਕੁਝ ਲੋਕ ਉੱਥੋਂ ਹੀ ਖ਼ਿਸਕ ਗਏ ਕਿ ਇਹ ਵੀ ਕੋਈ ਗੁਰੂ ਹੈ ਖ਼ੁਦ ਵੇਸਵਾ ਦੇ ਕੋਠੇ ‘ਤੇ ਜਾਂਦਾ ਹੈ ਨਿਜ਼ਾਮੂਦੀਨ ਔਲੀਆ ਨੇ ਉੱਥੇ ਕਿਹਾ ਕਿ ਭੋਜਨ ਨੂੰ ਪਰਦੇ ਵਿੱਚ ਢਕ ਕੇ ਲਿਆਉਣਾ ਕੁਝ ਲੋਕਾਂ ਨੇ ਫਿਰ ਸੋਚਿਆ ਕਿ ਇਹ ਮਾਸ ਖਾਣਗੇ ਇਹ ਵੀ ਕੋਈ ਮੁਰਸ਼ਿਦ-ਏ-ਕਾਮਿਲ ਹੈ ਉਹ ਵੀ ਉੱਥੋਂ ਖ਼ਿਸਕ ਗਏ ਫਿਰ ਥੋੜ੍ਹਾ ਹੌਲੀ ਬੋਲ
    ਸ਼ਰਬਤ ਵਾਲੀ ਬੋਤਲ ਵੀ ਢੱਕ ਕੇ ਲਿਆਉਣਾ ਕੁਝ ਹੋਰ ਵੀ ਖ਼ਿਸਕ ਗਏ ਫਿਰ ਨਿਜ਼ਾਮੂਦੀਨ ਓਲੀਆ ਵੇਸਵਾ ਨੂੰ ਹੌਲੀ ਜਿਹੇ ਬੋਲੇ ਕਿ ਬੇਟਾ, ਮੇਰਾ ਕਮਰਾ ਵੱਖਰਾ ਹੋਣਾ ਚਾਹੀਦਾ ਹੈ ਹੁਣ ਸਾਰੇ ਹੀ ਖ਼ਿਸਕ ਗਏ, ਬੱਸ ਕੋਈ-ਕੋਈ ਰਹਿ ਗਿਆ ਨਿਜ਼ਾਮੂਦੀਨ ਕਮਰੇ ‘ਚ ਚਲੇ ਗਏ ਅਤੇ ਭੋਜਨ ਆਦਿ ਸਭ ਕੁਝ ਢੱਕ ਕੇ ਲਿਆਂਦਾ ਗਿਆ
    ਜੋ ਬਚੇ ਸਨ ਉਹ ਵੀ ਚਲੇ ਗਏ ਸਵੇਰੇ-ਸਵੇਰੇ ਨਿਜ਼ਾਮੂਦੀਨ ਉੱਠੇ ਤਾਂ ਵੇਖਿਆ ਕਿ ਇੱਕ ਹੀ ਖੜ੍ਹਾ ਸੀ ਉਹ ਸੀ ਅਮੀਰ ਖੁਸਰੋ ਉਨ੍ਹਾਂ ਪੁੱਛਿਆ ਕਿ ਸਾਰੇ ਚਲੇ ਗਏ ਤੁਸੀਂ ਕਿਉਂ ਖੜ੍ਹੇ ਹੋ ਅਮੀਰ ਖੁਸਰੋ ਨੇ ਕਿਹਾ ਕਿ ਜਿੱਥੇ ਮੇਰਾ ਅੱਲ੍ਹਾ ਹੈ, ਉੱਥੇ ਮੈਂ ਹਾਂ ਅਤੇ ਜਿੱਥੇ ਅੱਲ੍ਹਾ ਹੈ ਉੱਥੇ ਤੁਸੀਂ ਹੋ ਜਦੋਂ ਤੁਸੀਂ ਇੱਥੋ ਹੋ ਤਾਂ ਮੈਂ ਕਿੱਥੇ ਜਾਵਾਂ ਮੇਰੇ ਲਈ ਤਾਂ ਸਭ ਕੁਝ ਤੁਸੀਂ ਹੋਂ ਹੇ ਮੇਰੇ ਮੁਰਸ਼ਿਦ-ਏ-ਕਾਮਲ ਉਧਾਰ ਕਰ ਦਿੱਤਾ ਜਾਂ ਹਾਲੇ ਬਾਕੀ ਹੈ? ਭਾਵ ਉਹ ਹੀ ਸਮਝ ਸਕੇ ਕਿ ਨਿਜ਼ਾਮੂਦੀਨ ਉਸ ਵੇਸਵਾ ਦਾ ਉਧਾਰ ਕਰਨ ਆਏ ਸਨ ਅਤੇ ਅਸਲੀਅਤ ‘ਚ ਉਸ ਵੇਸਵਾ ਨੂੰ ਸਮਾਧੀ ‘ਚ ਬਿਠਾ ਕੇ ਅੱਲ੍ਹਾ-ਰਾਮ ਦੀ ਚਰਚਾ ਕਰਵਾਉਂਦੇ ਰਹੇ ਬੇਟਾ ਕਹਿ ਕੇ ਬੁਲਾਉਂਦੇ ਸਨ ਖਾਣਾ ਬਿਲਕੁਲ ਸਾਦਾ ਸੀ, ਸਿਰਫ਼ ਪਰਦਾ ਪਾਇਆ ਹੋਇਆ ਸੀ
    ਕਹਿਣ ਦਾ ਮਤਲਬ ਹੈ ਕਿ ਇਨਸਾਨ ਨੂੰ ਦ੍ਰਿੜ-ਵਿਸ਼ਵਾਸ ਹੋਣਾ ਚਾਹੀਦਾ ਹੈ ਪਰ ਜ਼ਰਾ ਜਿਹਾ ਕਿਸੇ ਨੇ ਕੁਝ ਕਹਿ ਦਿੱਤਾ ਤਾਂ ਪੂੰਛ ਟੇਡੀ ਇਹ ਕੋਈ ਪਿਆਰ ਹੈ? ਇਸ ਨਾਲੋਂ ਤਾਂ ਮਜ਼ਾਜੀ ਇਸ਼ਕ ਵਾਲੇ ਹੀ ਚੰਗੇ ਕਹਿੰਦੇ ਹਨ ਕਿ ਕਿਸੇ ਨੇ ਮਜਨੂ ਨੂੰ ਕੁਹਾੜਾ ਮਾਰਿਆ ਉਸ ਨੇ ਸੋਚਿਆ ਕਿ ਲੱਕੜ ਹੈ ਜੋ ਸੁੱਕ ਗਈ ਹੈ ਕੁਹਾੜਾ ਮਾਰਨ ‘ਤੇ ਉਸ ‘ਚੋਂ ਖੂਨ ਨਿੱਕਲਿਆ ਤਾਂ ਹੈਰਾਨ ਹੋਇਆ ਕਿ ਇਹ ਤਾਂ ਆਦਮੀ ਹੈ ਉਸ ਨੇ ਪੁੱਛਿਆ ਕਿ ਤੂੰ ਕੌਣ ਹੈ? ਉਸ ਨੇ ਕਿਹਾ ਕਿ ਮੈਂ ਮਜਨੂ ਹਾਂ ਤੁਸੀਂ ਕੌਣ ਹੋ? ਉਸ ਨੇ ਕਿਹਾ ਮੈਂ ਤਾਂ ਆਮ ਆਦਮੀ ਹਾਂ ਪਰ ਤੂੰ ਏਨਾ ਇਸ਼ਕ ਅੱਲ੍ਹਾ-ਤਾਅਲਾ ਨਾਲ ਲਾਉਂਦਾ ਤਾਂ ਤੈਨੂੰ ਅੱਲ੍ਹਾ ਮਿਲ ਜਾਂਦਾ ਮਜਨੂ ਨੇ ਕਿਹਾ ਕਿ ਅੱਲ੍ਹਾ ਨੇ ਆਉਣਾ ਹੈ ਤਾਂ ਲੈਲਾ ਬਣਾ ਕੇ ਆਵੇ ਨਹੀਂ ਤਾਂ ਮੈਨੂੰ ਲੋੜ ਨਹੀਂ ਹੈ ਜੇਕਰ ਕਿਸੇ ਨੂੰ ਆਪਣੇ ਸਤਿਗੁਰੂ, ਮਾਲਕ ‘ਤੇ ਏਨਾ ਦ੍ਰਿੜ ਵਿਸ਼ਵਾਸ ਹੋਵੇ ਤਾਂ ਵਿਸ਼ਵਾਸ ਡਗਮਗਾਏਗਾ ਕਿਵੇਂ? ਫਿਰ ਚਾਹੇ ਕੋਈ ਕੁਫ਼ਰ ਤੋਲਦਾ ਰਹੇ, ਕੁਝ ਵੀ ਕਹਿੰਦਾ ਫਿਰੇ

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here