ਮੰਗਾਂ ਨੂੰ ਲੈ ਕੇ 7 ਦਸੰਬਰ ਨੂੰ ਕੀਤਾ ਜਾਵੇਗਾ ਮਟਕਾ ਚੌਕ ਜਾਮ (UT Chandigarh SS Federation)
ਚੰਡੀਗੜ੍ਹ (ਐੱਮ ਕੇ ਸ਼ਾਇਨਾ)। ਯੂਟੀ ਚੰਡੀਗੜ੍ਹ ਐਸਐਸ ਫੈਡਰੇਸ਼ਨ (UT Chandigarh SS Federation) ਦਾ ਹੰਗਾਮਾ ਜਾਰੀ ਹੈ। ਇਹ ਮਾਮਲਾ ਮਿਡ ਡੇ ਮੀਲ ਵਰਕਰਾਂ ਦੇ ਸ਼ੋਸ਼ਣ ਨੂੰ ਲੈ ਕੇ ਸ਼ੁਰੂ ਹੋਇਆ ਸੀ। ਦੱਸਿਆ ਜਾ ਰਿਹਾ ਹੈ ਕਿ ਸੈਕਟਰ-56 ਸਥਿਤ ਸਕੂਲ ਦੀ ਪ੍ਰਿੰਸੀਪਲ ਮੈਡਮ ਪਾਰੁਲ ਮਿਡ-ਡੇ-ਮੀਲ ਵਰਕਰਾਂ ਦਾ ਜੰਮ ਕੇ ਸ਼ੋਸ਼ਣ ਕਰਦੀ ਸੀ, ਉਨ੍ਹਾਂ ਤੋਂ ਨਿੱਜੀ ਸਫ਼ਾਈ ਦਾ ਕੰਮ ਕਰਵਾਇਆ ਜਾ ਰਿਹਾ ਸੀ। ਡੀਐਸਈ ਬਰਾੜ ਨੂੰ ਸ਼ਿਕਾਇਤ ਕਰਕੇ ਵਰਕਰਾਂ ਵੱਲੋਂ ਕਈ ਮੀਟਿੰਗਾਂ ਕੀਤੀਆਂ ਗਈਆਂ ਪਰ ਕੋਈ ਹੱਲ ਨਹੀਂ ਨਿਕਲਿਆ।
ਡੀਐਸਸੀ ਬਰਾੜ ਨੇ ਮੈਡਮ ਪਾਰੁਲ ਨੂੰ ਮੁਅੱਤਲ ਕਰਨ ਦੀ ਬਜਾਏ ਉਸ ਨੂੰ ਪੰਜਾਬ ਭੇਜ ਦਿੱਤਾ, ਜਿਸ ’ਤੇ ਮਿਡ-ਡੇਅ ਮੀਲ ਵਰਕਰ ਹੋਰ ਭੜਕ ਉੱਠੇ। ਚੰਡੀਗੜ੍ਹ ਯੂਟੀ ਐਸਐਸ ਫੈਡਰੇਸ਼ਨ (UT Chandigarh SS Federation) ਦੇ ਪ੍ਰਧਾਨ ਰਣਜੀਤ ਮਿਸ਼ਰਾ ਨੇ ਢਿੱਲਮਠ ਦੀ ਕਾਰਵਾਈ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਸਾਡੇ ਡੀਪੀਆਈ ਸਰ ਪੰਜਾਬ ਤੋਂ ਹਨ ਅਤੇ ਪਾਰੁਲ ਮੈਡਮ ਵੀ ਪੰਜਾਬ ਤੋਂ ਹਨ, ਇਸ ਲਈ ਕਾਰਵਾਈ ਵਿੱਚ ਦੇਰੀ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦੀ ਬਜਾਏ ਉਨ੍ਹਾਂ ਨੂੰ ਇੱਥੋਂ ਭਜਾ ਦਿੱਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਹੁਣ ਅਸੀਂ ਡੀਐੱਸਈ ਬਰਾੜ ‘ਤੇ ਵੀ ਕਾਰਵਾਈ ਚਾਹੁੰਦੇ ਹਾਂ, ਜੇਕਰ ਉਸ ‘ਤੇ ਕਾਰਵਾਈ ਨਾ ਕੀਤੀ ਗਈ ਤਾਂ ਅਸੀਂ ਗਵਰਨਰ ਹਾਊਸ ਤੱਕ ਮਾਰਚ ਕਰਾਂਗੇ ਅਤੇ ਚੰਡੀਗੜ੍ਹ ਦੇ ਗਵਰਨਰ ਦਾ ਪੁਤਲਾ ਵੀ ਫੂਕਾਂਗੇ |
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ