ਭਗਵੰਤ ਮਾਨ ਵੱਲੋਂ ਲੋਕ ਸਭਾ ਚੋਣਾਂ ਦੀ ਤਿਆਰੀ, ਵਿਧਾਇਕਾਂ ਨੂੰ ਆਦੇਸ਼ ਜਾਰੀ

Punjab News

ਪਟਿਆਲਾ ਅਤੇ ਫਰੀਦਕੋਟ ਦੇ ਸਾਰੇ ਵਿਧਾਨ ਸਭਾ ਹਲਕਿਆਂ ਦੇ ਵਿਧਾਇਕ ਮੀਟਿੰਗਾਂ ਵਿੱਚ ਹੋਏ ਸ਼ਾਮਲ

(ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਵੱਲੋਂ ਚੰਡੀਗੜ੍ਹ ਵਿਖੇ ਬੈਠ ਕੇ ਹੀ ਲੋਕ ਸਭਾ ਚੋਣਾਂ ਦੀ ਤਿਆਰੀ ਲਈ ਮੀਟਿੰਗਾਂ ਦਾ ਦੌਰ ਸ਼ੁਰੂ ਕਰ ਦਿੱਤਾ ਗਿਆ ਹੈ। ਮੰਗਲਵਾਰ ਨੂੰ ਪਟਿਆਲਾ ਅਤੇ ਫਰੀਦਕੋਟ ਲੋਕ ਸਭਾ ਦੇ ਉਮੀਦਵਾਰਾਂ ਦੇ ਨਾਲ ਹੀ ਇਨਾਂ ਲੋਕ ਸਭਾ ਸੀਟ ਦੇ ਵਿਧਾਇਕਾਂ ਨੂੰ ਚੰਡੀਗੜ੍ਹ ਸੱਦ ਕੇ ਨਾ ਸਿਰਫ਼ ਮੀਟਿੰਗ ਕੀਤੀ ਗਈ ਸਗੋਂ ਵਿਧਾਇਕਾਂ ਨੂੰ ਆਦੇਸ਼ ਜਾਰੀ ਕੀਤੇ ਗਏ ਕਿ ਉਨਾਂ ਵਲੋਂ ਚੋਣਾਂ ਦੌਰਾਨ ਕਿਸੇ ਵੀ ਤਰ੍ਹਾਂ ਦੀ ਘਾਟ ਨਾ ਛੱਡੀ ਜਾਵੇ। Punjab News

ਲੋਕ ਸਭਾ ਉਮੀਦਵਾਰ ਦਾ ਹਰ ਪੱਖੋਂ ਸਾਥ ਦੇਣ ਲਈ ਕਿਹਾ (Punjab News)

ਭਗਵੰਤ ਮਾਨ ਨੇ ਵਿਧਾਇਕਾਂ ਨਾਲ ਮੀਟਿੰਗ ਕਰਦੇ ਹੋਏ ਲੋਕ ਸਭਾ ਉਮੀਦਵਾਰ ਦਾ ਹਰ ਪੱਖੋਂ ਸਾਥ ਦੇਣ ਲਈ ਕਿਹਾ ਹੈ ਤਾਂ ਉਨਾਂ ਖ਼ੁਦ ਨੂੰ ਵੀ ਪਿੰਡ ਪਿੰਡ ਜਾ ਕੇ ਆਪਣੇ ਪੱਧਰ ‘ਤੇ ਪ੍ਰਚਾਰ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਭਗਵੰਤ ਮਾਨ ਵੱਲੋਂ ਸਾਰੇ ਵਿਧਾਇਕਾਂ ਨੂੰ ਕਿਹਾ ਗਿਆ ਹੈ ਕਿ ਉਹ ਰੋਜ਼ਾਨਾ ਹੀ ਆਪਣੇ ਵਿਧਾਨ ਸਭਾ ਹਲਕੇ ਵਿੱਚ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਵੱਡੇ ਪੱਧਰ ‘ਤੇ ਕੰਮਾਂ ਨੂੰ ਗਿਣਾਉਂਦੇ ਹੋਏ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਹੀ ਵੋਟ ਪਾਉਣ ਲਈ ਪ੍ਰੇਰਿਤ ਕਰਨ।

ਇਹ ਵੀ ਪੜ੍ਹੋ: ਲੋਕ ਸਭਾ ਚੋਣਾਂ 2024 : ਆਪ ਨੇ ਉਮੀਦਵਾਰਾਂ ਦੀ ਦੂਜੀ ਸੂਚੀ ਕੀਤੀ ਜਾਰੀ

ਇਥੇ ਦੱਸਿਆ ਜਾ ਰਿਹਾ ਹੈ ਕਿ ਭਗਵੰਤ ਮਾਨ ਵੱਲੋਂ ਕੀਤੀ ਜਾ ਰਹੀ ਮੀਟਿੰਗਾਂ ਵਿੱਚ ਵਿਧਾਇਕਾਂ ਨੂੰ ਸਾਫ਼ ਇਸ਼ਾਰਾ ਵੀ ਕੀਤਾ ਜਾ ਰਿਹਾ ਹੈ ਕਿ ਇਨਾਂ ਚੋਣਾਂ ਦੌਰਾਨ ਉਨਾਂ ਦਾ ਮੁਲਾਂਕਣ ਵੀ ਹੋਏਗਾ ਕਿ ਉਨਾਂ ਵੱਲੋਂ ਕਿੰਨੀ ਮੱਦਦ ਕੀਤੀ ਗਈ ਹੈ ਅਤੇ ਉਨਾਂ ਦੇ ਵਿਧਾਨ ਸਭਾ ਹਲਕੇ ਤੋਂ ਕਿੰਨੀ ਵੋਟਾਂ ਆਮ ਆਦਮੀ ਪਾਰਟੀ ਨੂੰ ਪਈਆਂ ਹਨ। ਇਸੇ ਦੇ ਆਧਾਰ ‘ਤੇ ਹੀ ਵਿਧਾਇਕਾਂ ਦਾ ਰਿਪੋਰਟ ਕਾਰਡ ਬਣਾਇਆ ਜਾਏਗਾ, ਜਿਸ ਦਾ ਨਫ਼ਾ ਨੁਕਸਾਨ ਵੀ ਵਿਧਾਇਕਾਂ ਨੂੰ ਆਉਣ ਵਾਲੇ ਸਮੇਂ ਦੌਰਾਨ ਹੋਏਗਾ। Punjab News