ਸਰੀਰਦਾਨੀਆਂ ’ਚ ਸ਼ਾਮਲ ਹੋਏ ਪ੍ਰੇਮੀ ਬਲਵੀਰ ਸਿੰਘ ਇੰਸਾਂ

Body Donation Sachkahoon

ਮ੍ਰਿਤਕ ਦੇਹ ਪ੍ਰਕਾਸ ਆਯੂਰਵੈਦਿਕ ਇੰਸੀਟਿਉਟ ਝੱਜਰ ਬੁਲੰਦ ਸ਼ਹਿਰ ਯੂ ਪੀ ਨੂੰ ਦਿੱਤੀ ਦਾਨ

ਬਲਾਕ ’ਚ 13ਵਾਂ ਅਤੇ ਪਿੰਡ ’ਚ ਪਹਿਲਾ ਸਰੀਰਦਾਨ

(ਹਰਦੀਪ ਸਾਦਿਕ) ਸਾਦਿਕ । ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਸਰੀਰਦਾਨ ਦੀ ਚਲਾਈ ਮੁਹਿੰਮ ਤਹਿਤ ਬਲਾਕ ਸਾਦਿਕ ਦੇ ਪਿੰਡ ਆਹਿਲ ਦੇ ਪ੍ਰੇਮੀ ਬਲਵੀਰ ਸਿੰਘ ਇੰਸਾਂ ਜੋ ਸੱਚਖੰਡ ਜਾ ਬਿਰਾਜੇ ਸਨ, ਦੀ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਦਾਨ ਕੀਤਾ ਗਿਆ। (Body Donation)

ਇਸ ਮੌਕੇ ਬਲਾਕ ਭੰਗੀਦਾਸ ਪ੍ਰੇਮੀ ਗੁਰਸੇਵਕ ਸਿੰਘ ਇੰਸਾਂ ਨੇ ਕਿਹਾ ਕਿ ਪ੍ਰੇਮੀ ਬਲਵੀਰ ਸਿੰਘ ਇੰਸਾਂ ਨੇ ਪੂਜਨੀਕ ਗੁਰੂ ਜੀ ਤੋਂ ਨਾਮ ਦੀ ਅਨਮੋਲ ਦਾਤ ਪ੍ਰਾਪਤ ਕੀਤੀ ਸੀ ਉਸ ਤੋਂ ਬਾਅਦ ਉਹ ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾ ਰਹੇ ਮਾਨਵਤਾ ਭਲਾਈ ਕਾਰਜਾਂ ’ਚ ਵਧ ਚੜ੍ਹ ਕੇ ਸਹਿਯੋਗ ਕਰ ਰਹੇ ਸਨ ਬਲਵੀਰ ਸਿੰਘ ਇੰਸਾਂ ਨੇ ਡੇਰਾ ਸੱਚਾ ਸੌਦਾ ਦੀਆਂ ਸਿੱਖਿਆਵਾਂ ਤੋਂ ਪ੍ਰੇਰਿਤ ਹੋ ਕੇ ਹੀ ਮਰਨ ਉਪਰੰਤ ਸਰੀਰਦਾਨ ਕਰਨ ਲਈ ਫਾਰਮ ਭਰੇ ਹੋਏ ਸਨ, ਜਿਸ ਤਹਿਤ ਹੀ ਪਰਿਵਾਰ ਵੱਲੋਂ ਉਹਨਾਂ ਦੇ ਦੇਹਾਂਤ ਤੋਂ ਬਾਅਦ ਉਹਨਾਂ ਦੀ ਇੱਛਾ ਪੂਰੀ ਕਰਦਿਆਂ ਮਿ੍ਰਤਕ ਦੇਹ ਮੈਡੀਕਲ ਖੋਜਾਂ ਲਈ ਪ੍ਰਕਾਸ ਆਯੂਰਵੈਦਿਕ ਇੰਸੀਟਿਊਟ ਝੱਜਰ ਬੁਲੰਦ ਸ਼ਹਿਰ ਯੂ ਪੀ ਨੂੰ ਦਾਨ ਕਰ ਦਿੱਤੀ ਉਹਨਾਂ ਦੱਸਿਆ ਕਿ ਇਹ ਸਾਦਿਕ ਬਲਾਕ ’ਚ 13ਵਾਂ ਅਤੇ ਪਿੰਡ ਆਹਿਲ ’ਚ ਪਹਿਲਾ ਸਰੀਰਦਾਨ ਹੈ। Body Donation

ਮਿ੍ਰਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਰਵਾਨਾ ਕਰਨ ਸਮੇਂ ਬੇਟੇ ਅਤੇ ਬੇਟੀਆਂ ਨੇ ਅਰਥੀ ਨੂੰ ਮੋਢਾ ਦੇ ਕੇ ਐਂਬੂਲੈਂਸ ਵੈਨ ਵਿੱਚ ਰੱਖਿਆ, ਜਿਸ ਤੋਂ ਬਾਅਦ ਬਲਾਕ ਭੰਗੀਦਾਸ ਨੇ ਨਾਅਰਾ ਲਗਾ ਕੇ ਅਤੇ ਅਰਦਾਸ ਬੇਨਤੀ ਦਾ ਸ਼ਬਦ ਬੋਲ ਕੇ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਰਵਾਨਾ ਕੀਤਾ ਇਸ ਮੌਕੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ , ਸਾਧ-ਸੰਗਤ ਤੇ ਪਿੰਡ ਦੇ ਮੋਹਤਵਰਾਂ ਨੇ ਪ੍ਰੇਮੀ ਬਲਵੀਰ ਸਿੰਘ ਇੰਸਾਂ ਅਮਰ ਰਹੇ ਤੇ ਸਰੀਰਦਾਨ ਮਹਾਂਦਾਨ ਦੇ ਨਾਅਰੇ ਲਗਾਏ। ਇਸ ਮੌਕੇ ਪਿੰਡ ਦੇ ਪੰਚ, ਸਰਪੰਚ, 15 ਮੈਂਬਰ ਜਸਕਰਨ ਸਿੰਘ, ਜਗਸੀਰ ਸਿੰਘ, ਜਸਵੰਤ ਸਿੰਘ, ਲਛਮਣ ਸਿੰਘ, ਪਰਮਜੀਤ ਸਿੰਘ, ਰਛਪਾਲ ਸਿੰਘ, ਮਲਕੀਤ ਸਿੰਘ, ਲਖਵਿੰਦਰ ਸਿੰਘ, ਪਾਲਾ ਸਿੰਘ, ਸੂਬਾ ਸਿੰਘ, ਸੁਖਵਿੰਦਰ ਸਿੰਘ, ਭਰਪੂਰ ਸਿੰਘ, ਜਿਲ੍ਹਾ ਸੁਜਾਨ ਭੈਣ ਹਰਬੰਸ ਕੌਰ, ਰਵਿੰਦਰ ਕੌਰ, ਜਸਪਾਲ ਕੌਰ, ਅਮਰਜੀਤ ਕੌਰ ਤੇ ਵੱਡੀ ਗਿਣਤੀ ਵਿੱਚ ਸਾਧ-ਸੰਗਤ ਹਾਜਰ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ