ਅੰਤਰਰਾਸ਼ਟਰੀ ਸਰਵ ਕੰਬੋਜ ਵੱਲੋਂ ਪੂਨਮ ਕੰਬੋਜ ਨੂੰ ਕੀਤਾ ਸਨਮਾਨਿਤ

Poonam Kamboj

ਗੁਰੂਹਰਸਹਾਏ (ਸਤਪਾਲ ਥਿੰਦ) : ਕੰਬੋਜ ਸਮਾਜ ਨਾਲ ਸਬੰਧ ਰੱਖਣ ਵਾਲੀ ਪੂਨਮ ਕੰਬੋਜ (Poonam Kamboj) ਜਿੰਨ੍ਹਾਂ ਨੇ ਕਿ ਯੂ.ਪੀ.ਐੱਸ.ਈ. ਪ੍ਰੀਖਿਆ ਪਾਸ ਕੀਤੀ ਹੈ ਦੇ ਸਨਮਾਨ ਲਈ ਅੰਤਰਰਾਸ਼ਟਰੀ ਸਰਵ ਕੰਬੋਜ ਸਮਾਜ ਵੱਲੋਂ ਰਾਸ਼ਟਰੀ ਪ੍ਰਧਾਨ ਹਰਜਿੰਦਰ ਹਾਂਡਾ ਦੀ ਅਗਵਾਈ ਹੇਠ ਡੇਰਾ ਸ਼੍ਰੀ ਭਜਨਗੜ ਸਾਹਿਬ ਗੋਲੂਕਾ ਮੋੜ ਵਿਖੇ ਵਿਸ਼ਾਲ ਸਨਮਾਨ ਸਮਾਰੋਹ ਰੱਖਿਆ ਗਿਆ ਜਿਸ ਵਿੱਚ ਪੰਜਾਬ ਪੱਧਰ ਤੋਂ ਕੰਬੋਜ ਸਮਾਜ ਦੇ ਆਗੂਆਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ।

Poonam Kamboj

ਸਨਮਾਨ ਸਮਾਰੋਹ ਦੌਰਾਨ ਪੂਨਮ ਕੰਬੋਜ ਨੂੰ ਸ਼ਹੀਦ ਊਧਮ ਸਿੰਘ ਕੰਬੋਜ ਜੀ ਦੀ ਅਸਲੀ ਫੋਟੋ , ਬਾਬਾ ਵਚਨ ਜੀ ਦਾ ਸਰੂਪ ਅਤੇ ਸਿਰੋਪਾ ਭੇਟ ਕਰਕੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਹਾਜ਼ਰ ਇਕੱਠ ਨੂੰ ਸੰਬੋਧਨ ਕਰਦਿਆਂ ਹਰਜਿੰਦਰ ਹਾਂਡਾ ਨੇ ਕਿਹਾ ਕਿ ਪੂਨਮ ਕੰਬੋਜ ਨੇ ਯੂ.ਪੀ.ਐੱਸ.ਈ. ਦੀ ਪ੍ਰੀਖਿਆ ਪਾਸ ਕਰਕੇ ਕੰਬੋਜ ਸਮਾਜ ਦਾ ਨਾਂ ਪੂਰੀ ਦੁਨੀਆਂ ਵਿੱਚ ਰੌਸ਼ਨ ਕੀਤਾ ਹੈ। ਇਸ ਮੌਕੇ ਡਾਕਟਰ ਮਲਕੀਤ ਥਿੰਦ ਨੇ ਕਿਹਾ ਕਿ ਲੜਕਿਆਂ ਨੂੰ ਪਿੱਛੇ ਛੱਡ ਅੱਜ ਕੱਲ੍ਹ ਲੜਕੀਆਂ ਪੜ੍ਹਾਈ ਵਿੱਚ ਬਹੁਤ ਮੱਲਾਂ ਮਾਰ ਰਹੀਆਂ ਹਨ।

ਇਹ ਵੀ ਪੜ੍ਹੋ : ਮਾਨਸਾ ਆ ਰਹੇ ਹੋ ਤਾਂ ਸਾਵਧਾਨ ! ਓਵਰ ਬਰਿਜ ਬਣਿਆ ਖਤਰੇ ਦੀ ਘੰਟੀ…

ਜ਼ਿਲ੍ਹਾ ਫਾਜ਼ਿਲਕਾ ਦੇ ਪਿੰਡ ਰਾਣਾ ਦੀ ਰਹਿਣ ਵਾਲੀ ਪੂਨਮ ਕੰਬੋਜ ਨੇ ਯੂ.ਪੀ.ਐਸ.ਸੀ ਪ੍ਰੀਖਿਆ ਪਾਸ ਕਰਕੇ ਪੂਰੇ ਦੇਸ਼ ਵਿੱਚ ਆਪਣੇ ਪਰਿਵਾਰ, ਕੰਬੋਜ ਸਮਾਜ ਅਤੇ ਧੀਆਂ ਦਾ ਨਾਮ ਰੋਸ਼ਨ ਕੀਤਾ ਹੈ । ਇਸ ਮੋਕੇ ਪੂਨਮ ਕੰਬੋਜ ਨੇ ਕਿਹਾ ਕਿ ਮੈਨੂੰ ਡੇਰਾ ਭਜਨਗੜ ਗੋਲੂ ਕਾ ਮੋੜ ਵਿਖੇ ਪਹੁੰਚ ਕੇ ਇੰਨਾਂ ਜ਼ਿਆਦਾ ਮਾਨ ਪ੍ਰਾਪਤ ਕਰਕੇ ਬਹੁਤ ਖੁਸ਼ੀ ਪ੍ਰਾਪਤ ਹੋਈ ਹੈ। ਇਸ ਮੋਕੇ ਹਰਜਿੰਦਰ ਹਾਡਾਂ,ਆਸ਼ੂਤੋਸ਼ ਕੰਬੋਜ, ਯਸ਼ਪਾਲ ਬੀ ਪੀ ਓ, ਜਸਪਾਲ ਹਾਂਡਾ ਐਕਸਾਈਜ਼ , ਜਸਵਿੰਦਰ ਸ਼ੇਖੜਾ ਸਕੱਤਰ ਸੰਦੀਪ ਕੰਬੋਜ , ਕ੍ਰਾਤੀ ਕੰਬੋਜ, ਵਿਜੇ ਥਿੰਦ , ਮਲਕੀਤ ਥਿੰਦ , ਜਗਦੀਸ਼ ਥਿੰਦ, ਰਮੇਸ਼ ਨੱਡਾ, ਵੀਰ ਚੰਦ, ਪਵਨ ਕੁਮਾਰ, ਰਣਦੀਪ ਹਾਂਡਾ, ਪ੍ਰੇਮ ਪ੍ਰਧਾਨ ਪਿੰਡੀ, ਹੁਕਮ ਚੰਦ, ਤਿਲਕ ਰਾਜ ਆਦਿ ਹ‍ਾਜਰ ਸਨ।