MP Blast News : ਹਰਦਾ ਮਾਮਲੇ ’ਚ ਪੁਲਿਸ ਨੇ ਲਿਆ ਇਹ ਵੱਡਾ ਐਕਸ਼ਨ

MP Blast News

ਹਰਦਾ/ਭੋਪਾਲ (ਏਜੰਸੀ)। ਮੱਧ ਪ੍ਰਦੇਸ਼ ਦੇ ਹਰਦਾ ਜ਼ਿਲ੍ਹੇ ’ਚ ਇੱਕ ਪਟਾਕਾ ਫੈਕਟਰੀ ’ਚ ਸਿਲਸਿਲੇਵਾਰ ਧਮਾਕੇ ਤੇ ਅੱਗ ਲੱਗਣ ਦੀ ਘਟਨਾ ਦੇ ਮਾਮਲੇ ’ਚ ਇੱੀੇ ਸਿਵਲ ਲਾਈਨ ਥਾਣੇ ’ਚ ਮਾਮਲਾ ਦਰਜ਼ ਕਰ ਕੇ ਮੁੱਖ ਮੁਲਜ਼ਮ ਰਾਜੇਸ਼ ਅਗਰਵਾਲ ਸਮੇਤ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲਿਸ ਸੂਤਰਾਂ ਅਨੁਸਾਰ ਫੈਕਟਰੀ ਸੰਚਾਲਕ ਰਾਜੇਸ਼ ਅਗਰਵਾਲ ਤੋਂ ਇਲਾਵਾ ਸੋਮੇਸ਼ ਅਗਰਵਾਲ ਅਤੇ ਰਫੀਕ ਨਾਂਅ ਦੇ ਇੱਕ ਮੁਲਜ਼ਮ ਨੂੰ ਰਾਤ ਨੂੰ ਗ੍ਰਿਫ਼ਤਾਰ ਕੀਤਾ ਗਿਆ। ਮੁਲਜ਼ਮ ਭੱਜਣ ਦੀ ਤਿਆਰੀ ’ਚ ਸੀ, ਤਾਂ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਮੁਲਜ਼ਮਾਂ ਖਿਲਾਫ਼ ਭਾਰਤੀ ਦੰਡਾਵਲੀ ਦੀ ਧਾਰਾ 304, 308 ਅਤੇ 34 ਏ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇਸ ਤੋਂ ਇਲਾਵਾ ਧਾਮਾਕਾਖੇਜ ਐਕਟ ਦੇ ਤਹਿਤ ਵੀ ਮਾਮਲਾ ਦਰਜ਼ ਕੀਤਾ ਗਿਆ ਹੈ। (MP Blast News)

MP Blast News

ਇਸ ਦਰਮਿਆਨ ਘਟਨਾ ਸਥਾਨ ਤੋਂ ਮਲਬਾ ਹਟਾਉਣ ਦਾ ਕੰਮ ਦੇਰ ਰਾਤ ਵੀ ਜਾਰੀ ਰਿਹਾ। ਮੁੱਖ ਮੰਤਰੀ ਮੋਹਨ ਯਾਦਵ ਅੱਜ ਬੁੱਧਵਾਰ ਨੂੰ ਦਿਨ ਵੇਲੇ ਹਰਦਾ ਜਾਣਗੇ ਅਤੇ ਸਥਿਤੀ ਦਾ ਜਾਇਜਾ ਲੈਣਗੇ। ਇਸ ਤੋਂ ਪਹਿਲਾਂ ਉਹ ਭੋਪਾਲ ਦੇ ਹਮੀਦੀਆ ਹਸਪਤਾਲ ਪਹੁੰਚੇ, ਜਿੱਥੇ ਇਸ ਹਾਦਸੇ ’ਚ ਜਖਮੀ ਲੋਕਾਂ ਨੂੰ ਭਰਤੀ ਕਰਵਾਇਆ ਗਿਆ ਹੈ। ਉਨ੍ਹਾਂ ਜਖਮੀਆਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੇ ਬਿਹਤਰ ਇਲਾਜ ਲਈ ਨਿਰਦੇਸ਼ ਦਿੱਤੇ। (MP Blast News)

ਹਰਦਾ ਹਾਦਸੇ ਕਾਰਨ ਭੋਪਾਲ ’ਚ ਬੁੱਧਵਾਰ ਨੂੰ ਪ੍ਰਦੇਸ਼ ਪਾਜਪਾ ਦਫ਼ਤਰ ’ਚ ਲੋਕ ਸਭਾ ਚੋਦਾਂ ਦੇ ਮੱਦੇਨਜ਼ਰ ਸੂਬੇ ’ਚ ਚੋਣ ਪ੍ਰਬੰਧਨ ਦਫ਼ਤਰ ਦਾ ਪੂਜਨ ਤੇ ਉਦਘਾਟਨ ਪ੍ਰੋਗਰਾਮ ਮੁਲਤਵੀ ਕਰ ਦਿੱਤਾ ਗਿਆ ਹੈ। ਪ੍ਰਦੇਸ਼ ਭਾਜਪਾ ਦੇ ਮੀਡੀਆ ਇੰਚਾਰਜ਼ ਆਸ਼ੀਸ਼ ਅਗਰਵਾਲ ਅਨੁਸਾਰ ਇਹ ਪ੍ਰੋਗਰਾਮ ਮੁਲਤਵੀ ਕੀਤਾ ਗਿਆ ਹੈ, ਪਰ ਸੂਬੇ ’ਚ ਚੋਣ ਕਮੇਟੀ ਦੀ ਮੀਟਿੰਗ ਦਿਨ ਵੇਲੇ ਇੱਕ ਵਜੇ ਹੋਵੇਗੀ।

Also Read : ਜ਼ਿਲ੍ਹੇ ਦੇ ਪਿੰਡਾਂ ਤੇ ਸ਼ਹਿਰਾਂ ’ਚ ਲਾਏ ਜਾ ਰਹੇ ਹਨ ਵਿਸ਼ੇਸ਼ ਕੈਂਪ, ਇਹ ਮਿਲਣਗੀਆਂ ਸਹੂਲਤਾਂ ਹੱਥੋ-ਹੱਥ