ਦਿੱਲੀ ਦੇ ਗਾਜੀਪੁਰ ਤੇ ਟਿਕਰੀ ਬਾਰਡਰ ਤੋਂ ਪੁਲਿਸ ਨੇ ਹਟਾਈ ਬੈਰੀਕੇਡਿੰਗ

ਦਿੱਲੀ ਦੇ ਗਾਜੀਪੁਰ ਤੇ ਟਿਕਰੀ ਬਾਰਡਰ ਤੋਂ ਪੁਲਿਸ ਨੇ ਹਟਾਈ ਬੈਰੀਕੇਡਿੰਗ

(ਸੱਚ ਕਹੂੰ ਨਿਊਜ਼) ਬਹਾਦੁਰਗੜ੍ਹ। ਆਖਰ 11 ਮਹੀਨਿਆਂ ਤੋਂ ਬੰਦ ਰਹਿਣ ਤੋਂ ਬਾਅਦ ਟਿਕਰੀ ਬਾਰਡਰ ਅੱਜ ਸ਼ੁੱਕਰਵਾਰ ਤੋਂ ਖੁੱਲ੍ਹਣ ਜਾ ਰਿਹਾ ਹੈ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ’ਚ ਚੱਲ ਰਹੇ ਕਿਸਾਨ ਅੰਦੋਲਨ ਦੇ ਚੱਲਦਿਆਂ ਇਸ ਨੂੰ ਬੰਦ ਕੀਤਾ ਗਿਆ ਸੀ। ਦਿੱਲੀ ਪੁਲਿਸ ਨੇ ਇਸ ਸਬੰਧੀ ਆਪਣੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਕਿਸਾਨਾਂ ਨੂੰ ਰੋਕਣ ਲਈ ਬਾਰਡਰ ’ਤੇ ਗੱਡੀਆਂ ਕਿੱਲਾਂ ਤੇ ਕੰਡੇ ਪੁੱਟ ਦਿੱਤੇ ਗਏ ਹਨ। ਸੜਕ ’ਤੇ ਪਏ ਵੱਡੇ-ਵੱਡੇ ਬੈਰੀਕੇਡਸ ਵੀ ਹਟਾ ਦਿੱਤੇ ਗਏ। ਛੇਤੀ ਹੀ ਵਾਹਨਾਂ ਦੀ ਆਵਾਜਾਈ ਸ਼ੁਰੂ ਹੋ ਜਾਵੇਗੀ।

ਦਿੱਲੀ-ਰੋਹਤਕ ਨੈਸ਼ਨਲ ਹਾਈਵੇ-9 ਦਾ ਇੱਕ ਪਾਸੇ ਦਾ ਰਸਤਾ ਸਾਫ਼ ਹੋ ਚੁੱਕਿਆ ਹੈ ਦਿੱਲੀ ਤੇ ਬਹਾਦਰਗੜ੍ਹ ਆਉਣ-ਜਾਣ ਵਾਲੇ ਲੋਕ ਹੁਣ ਸੁਚਾਰੂ ਤੌਰ ’ਤੇ ਹਾਈਵੇ ਦਾ ਇਸਤੇਮਾਲ ਕਰ ਸਕਣਗੇ ਹਾਲਾਂਕਿ ਸੜਕ ਦੇ ਇੱਕ ਪਾਸੇ ਕਾਫ਼ੀ ਲੰਮੀ ਦੂਰੀ ’ਤੇ ਕਿਸਾਨਾਂ ਦੇ ਟੈਂਟ ਲੱਗੇ ਹਨ। ਇਸ ਲਈ ਇੱਕ ਪਾਸੇ ਦੀ ਸੜਕ ਹੀ ਖੁੱਲ੍ਹੇਗੀ। ਕੇਂਦਰ ਸਰਕਾਰ ਦੇ ਤਿੰਨ ਨਵੇਂ ਖੇਤੀ ਕਾਨੂੰਨਾ ਦੇ ਵਿਰੋਧ ’ਚ ਨਵੰਬਰ 2020 ਤੋਂ ਦਿੱਲੀ ਦੀਆਂ ਹੱਦਾਂ ’ਤੇ ਕਿਸਾਨ ਅੰਦੋਲਨ ਕਰ ਰਹੇ ਹਨ। ਦਿੱਲੀ ਦੀ ਹੱਦ ਨਾਲ ਲੱਗਦੇ ਹਰਿਆਣਾ ਦੇ ਸਿੰਘੂ ਤੇ ਟਿਕਰੀ ਬਾਰਡਰ ’ਤੇ ਪੰਜਾਬ ਤੇ ਹਰਿਆਣਾ ਦੇ ਹਜ਼ਾਰਾਂ ਕਿਸਾਨਾ ਡੇਰਾ ਲਾਈ ਬੈਠੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ