ਪੁਲਿਸ ਨੇ ਮੁਕਾਬਲੇ ‘ਚ ਮਾਰਿਆ ਖਤਰਨਾਕ ਗੈਂਗਸਟਰ ਅਨੰਦਪਾਲ

Police, Encounter, Dangerous, Gangster

ਪੰਜ ਲੱਖ ਰੁਪਏ ਇਨਾਮ ਸੀ ਗੈਂਗਸਟਰ ਅਨੰਦਪਾਲ ਸਿਰ

ਜੈਪੁਰ: ਰਾਜਸਥਾਨ ਦੇ ਚੂਰੂ ਜ਼ਿਲੇ ‘ਚ ਪੰਜ ਲੱਖ ਰੁਪਏ ਦਾ ਇਨਾਮੀ ਗੈਂਗਸਟਰ ਆਨੰਦਪਾਲ ਸ਼ਨਿੱਚਰਵਾਰ ਰਾਤ ਪੁਲਸ ਮੁਕਾਬਲੇ ‘ਚ ਮਾਰਿਆ ਗਿਆ । ਇਸ ਮੁਕਾਬਲੇ ਵਿੱਚ ਦੋ ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋ ਗਏ। ਰਾਜਸਥਾਨ ਦੇ ਡੀਜੀਪੀ ਮਨੋਜ ਭੱਟ ਨੇ ਦੱਸਿਆ ਕਿ ਉਸ ਨੇ ਚੂਰੂ ਜ਼ਿਲੇ ਦੇ ਇਕ ਮਕਾਨ ‘ਚ ਆਸਰਾ ਲਿਆ ਸੀ। ਜ਼ਿਕਰਯੋਗ ਹੈ ਕਿ ਸਤੰਬਰ 2015 ‘ਚ ਨਾਗੌਰ ਦੀ ਇਕ ਅਦਾਲਤ ‘ਚ ਪੇਸ਼ੀ ਤੋਂ ਬਾਅਦ ਵਾਪਸ ਅਜਮੇਰ ਜੇਲ ‘ਚ ਭਾਰੀ ਸੁਰੱਖਿਆ ਪ੍ਰਬੰਧਾਂ ਵਿਚਾਲੇ ਲਿਆਂਦੇ ਸਮੇਂ ਪੁਲਸ ਦੀ ਗ੍ਰਿਫਤ ਤੋਂ ਫਰਾਰ ਹੋਏ ਆਨੰਪਾਲ ਨੇ ਇਕ ਮਕਾਨ ‘ਚ ਆਸਰਾ ਲਿਆ ਸੀ।

ਪੁਲਸ ਨਾਲ ਹੋਏ ਇਸ ਮੁਕਾਬਲੇ ਤੋਂ ਪਹਿਲਾਂ ਰਾਜਸਥਾਨ ਪੁਲਸ ਨੇ ਦਿਨ ‘ਚ ਆਨੰਦਪਾਲ ਦੇ ਭਰਾ ਰੂਪਿੰਦਰ ਪਾਲ ਸਿੰਘ ਅਤੇ ਉਸ ਦੇ ਸਾਥੀ ਦਵਿੰਦਰ ਉਰਫ ਗੱਟੂ ਨੂੰ ਹਰਿਆਣਾ ਦੇ ਸਿਰਸਾ ਤੋਂ ਫੜ੍ਹਨ ‘ਚ ਵੱਡੀ ਸਫਲਤਾ ਹਾਸਲ ਕੀਤੀ। ਫੜ੍ਹੇ ਗਏ  ਦੋਵਾਂ ਵਿਅਕਤੀਆਂ ਸਿਰ ‘ਤੇ ਇਕ-ਇਕ ਲੱਖ ਰੁਪਏ ਦਾ ਇਨਾਮ ਸੀ। ਆਨੰਦਪਾਲ ਕਰੀਬ ਦੋ ਦਰਜਨ ਮਾਮਲਿਆਂ ‘ਚ ਡੀਡਵਾਨਾ, ਜੈਪੁਰ, ਸੀਕਰ, ਸੁਜਾਨਗੜ੍ਹ, ਚੂਰੂ, ਸਾਂਗਾਨੇਰ ਸਹਿਤ ਹੋਰ ਥਾਂਵਾਂ ‘ਤੇ ਲੋੜਿੰਦਾ ਸੀ।

LEAVE A REPLY

Please enter your comment!
Please enter your name here