ਸਾਡੇ ਨਾਲ ਸ਼ਾਮਲ

Follow us

17.4 C
Chandigarh
Sunday, February 15, 2026
More
    Home Breaking News ਮੋਟਰਸਾਈਕਲ ਚੋਰ...

    ਮੋਟਰਸਾਈਕਲ ਚੋਰ ਚੜ੍ਹਿਆ ਪੁਲਿਸ ਅੜਿੱਕੇ, ਦੋ ਮੋਟਰਸਾਈਕਲ ਬਰਾਮਦ

    (ਕਮਲਪ੍ਰੀਤ ਸਿੰਘ) ਤਲਵੰਡੀ ਸਾਬੋ। ਸਥਾਨਕ ਸ਼ਹਿਰ ਦੀ ਪੁਲਿਸ ਨੇ ਇੱਕ ਨੌਜਵਾਨ ਨੂੰ ਚੋਰੀ ਦੇ ਦੋ ਮੋਟਰਸਾਈਕਲਾਂ ਸਮੇਤ ਕਾਬੂ ਕਰਕੇ ਮਾਮਲਾ ਦਰਜ ਕੀਤਾ ਹੈ ਇਸ ਸਬੰਧੀ ਕੁਲਦੀਪ ਸਿੰਘ ਵਾਸੀ ਓੱਲਕ ਨੇ ਦੱਸਿਆ ਕਿ ਜਦੋਂ ਉਹ ਤਲਵੰਡੀ ਸਾਬੋ ਦੇ ਇੱਕ ਡਾਕਟਰ ਕੋਲੋਂ ਦਵਾਈ ਲੈਣ ਆਏ ਸਨ ਤਾਂ ਉਸ ਦਾ ਮੋਟਰ ਸਾਈਕਲ ਅਣਪਛਾਤੇ ਚੋਰਾਂ ਨੇ 28 ਨਵੰਬਰ ਨੂੰ ਚੋਰੀ ਕਰ ਲਿਆ ਸੀ।

    ਭਾਵੇਂ ਪੁਲਿਸ ਨੇ ਹਰਕਤ ਵਿੱਚ ਆ ਕੇ ਅਣਪਛਾਤੇ ਚੋਰਾਂ ਨੂੰ ਗਿ੍ਰਫਤਾਰ ਕਰਕੇ ਮੋਟਰਸਾਈਕਲ ਤਾਂ ਲੱਭ ਦਿੱਤਾ ਹੈ ਪਰ ਉਨ੍ਹਾਂ ਨੂੰ ਮਾਨਸਿਕ ਪ੍ਰੇਸ਼ਾਨੀ ਝੱਲਣੀ ਪਈ ਹੈ ਜਿਸ ’ਤੇ ਪੀੜਤ ਨੌਜਵਾਨਾਂ ਨੇ ਚੋਰਾਂ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਤਾਂ ਜੋ ਭਵਿੱਖ ’ਚ ਮੁਲਜ਼ਮ ਨੌਜਵਾਨ ਚੋਰੀ ਨਾ ਕਰਨ ਉਧਰ ਤਫਤੀਸ਼ੀ ਅਫਸਰ ਥਾਣੇਦਾਰ ਸੁਰਜੀਤ ਸਿੰਘ ਨੇ ਦੱਸਿਆ ਕਿ ਚੋਰ ਨੂੰ ਗਿ੍ਰਫਤਾਰ ਕਰ ਲਿਆ ਗਿਆ ਹੈ ਤੇ ਦੋ ਮੋਟਰਸਾਈਕਲ ਬਰਾਮਦ ਕੀਤੇ ਗਏ ਹਨ ਫੜੇ ਗਏ ਮੁਲਜ਼ਮ ਦੀ ਪਹਿਚਾਣ ਸੁਖਵਿੰਦਰ ਸਿੰਘ ਪੁੱਤਰ ਗੁਰਬਖਸ਼ ਸਿੰਘ ਵਾਸੀ ਬਹਿਮਣ ਕੋਰ ਸਿੰਘ ਵਜੋਂ ਹੋਈ ਹੈ ਪੁਲਿਸ ਨੇ ਉਕਤ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here