ਪੁਲਿਸ ਵੱਲੋਂ ਫਿਰੌਤੀਆਂ ਹਾਸਲ ਕਰਨ ਵਾਲੇ ਗੈਂਗ ਦਾ ਪਰਦਾਫਾਸ਼

(ਵਿੱਕੀ ਕੁਮਾਰ/ਸਤਪਾਲ ਥਿੰਦ) ਮੋਗਾ/ਫਿਰੋਜ਼ਪੁਰ l  ਪੰਜਾਬ ਪੁਲਿਸ ਨੇ ਫਿਰੌਤੀਆਂ ਹਾਸਲ ਕਰਨ ਵਾਲੇ ਗੈਂਗ ਦਾ ਪਰਦਾਫਾਸ਼ ਕੀਤਾ ਹੈ ਪੁਲਿਸ ਨੇ ਫੜੇ ਗਏ ਮੁਲਜ਼ਮਾਂ ਕੋਲੋਂ 30 ਬੋਰ ਪਿਸਟਲ, 1 ਮੈਗਜੀਨ, 3 ਕਾਰਤੂਸ ਬਰਾਮਦ ਕੀਤੇ ਹਨ ਜ਼ਿਕਰਯੋਗ ਹੈ ਕਿ ਸਮਾਜ ਵਿਰੋਧੀ ਅਨਸਰਾਂ ਵੱਲੋਂ ਪਿਛਲੇ ਦਿਨੀਂ ਮੋਗਾ ਤੇ ਫਿਰੋਜ਼ਪੁਰ ਜਿਲ੍ਹਿਆਂ ਦੇ ਇਲਾਕਿਆਂ ਵਿੱਚੋਂ ਲੋਕਾਂ ਨੂੰ ਫਿਰੌਤੀਆਂ ਹਾਸਲ ਕਰਨ ਲਈ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ। ਮਾੜੇ ਅਨਸਰਾਂ ਵੱਲੋਂ ਵਰਿੰਦਰ ਕੁਮਾਰ ਗਰੋਵਰ ਪੁੱਤਰ ਤਰਸੇਮ ਲਾਲ ਵਾਸੀ ਸੁਭਾਸ਼ ਕਲੋਨੀ, ਜ਼ੀਰਾ ਜਿਸ ਦਾ ਤਲਵੰਡੀ ਭਾਈ ਵਿਖੇ ਮੈਡੀਕਲ ਸਟੋਰ ਹੈ, ਪਾਸੋਂ 4 ਲੱਖ 20 ਹਜ਼ਾਰ ਰੁਪਏ ਫਿਰੌਤੀ ਹਾਸਲ ਕੀਤੀ ਸੀ।

ਸੀਨੀਅਰ ਕਪਤਾਨ ਪੁਲਿਸ ਮੋਗਾ ਤੇ ਸੀਨੀਅਰ ਕਪਤਾਨ ਪੁਲਿਸ ਫਿਰੋਜ਼ਪੁਰ ਵੱਲੋਂ ਫਿਰੌਤੀ ਹਾਸਲ ਕਰਨ ਵਾਲੇ ਗੈਂਸਗਟਰਾਂ ਤੇ ਉਨ੍ਹਾਂ ਦੇ ਸਾਥੀਆਂ ਨੂੰ ਗਿ੍ਰਫਤਾਰ ਕਰਨ ਲਈ ਸਾਂਝੇ ਤੌਰ ’ਤੇ ਮੁਹਿੰਮ ਚਲਾਈ ਗਈ ਸੀ। 5 ਦਸੰਬਰ ਨੂੰ ਇੰਸਪੈਕਟਰ ਤਰਲੋਚਣ ਸਿੰਘ, ਇੰਚਾਰਜ ਸੀਆਈਏ ਬਾਘਾਪੁਰਾਣਾ ਦੀ ਹਦਾਇਤ ਮੁਤਾਬਿਕ ਤਰਸੇਮ ਸਿੰਘ ਸੀਆਈਏ ਸਟਾਫ ਬਾਘਾਪੁਰਾਣਾ ਸਮੇਤ ਪੁਲਿਸ ਪਾਰਟੀ ਇਲਾਕੇ ਦੀ ਗਸ਼ਤ ਦੌਰਾਨ ਬੁੱਘੀਪੁਰਾ ਚੌਂਕ ਪੁਲ ਹੇਠਾਂ ਮੌਜੂਦ ਸੀ ਤਾਂ ਮੁਖਬਰ ਦੀ ਇਤਲਾਹ ’ਤੇ ਕੈਟਾਗਿਰੀ ‘ਏ’ ਗੈਂਗਸਟਰ ਅਰਸ਼ਦੀਪ ਸਿੰਘ ਉਰਫ ਅਰਸ਼ ਡਾਲਾ ਗੈਂਗ ਦੇ ਚਾਰ ਸਾਥੀਆਂ ਬਲਵਿੰਦਰ ਸਿੰਘ ਉਰਫ ਲੱਭਾ, ਗੁਰਜੰਟ ਸਿੰਘ, ਗੁਰਲਾਲ ਸਿੰਘ ਤੇ ਕਮਰਦੀਪ ਸਿੰਘ ਨੂੰ ਕਾਬੂ ਕੀਤਾ ਮੁਲਜ਼ਮਾਂ ਦੀ ਤਲਾਸ਼ੀ ਦੌਰਾਨ ਬਲਵਿੰਦਰ ਸਿੰਘ ਉਰਫ ਲੱਭਾ ਪਾਸੋਂ ਇੱਕ ਪਿਸਟਲ 30 ਬੋਰ, 1 ਮੈਗਜ਼ੀਨ 3 ਰੌਂਦ ਜ਼ਿੰਦਾ ਬਰਾਮਦ ਹੋਏ। ਪੁਲਿਸ ਨੇ ਫੜੇ ਗਏ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਇਨ੍ਹਾਂ ਨੇ ਕੁਝ ਦਿਨ ਪਹਿਲਾਂ ਵਰਿੰਦਰ ਕੁਮਾਰ ਗਰੋਵਰ ਪੁੱਤਰ ਤਰਸੇਮ ਲਾਲ ਵਾਸੀ ਸੁਭਾਸ਼ ਕਲੋਨੀ ਜ਼ੀਰਾ ਨੂੰ ਡਰਾ ਧਮਕਾ ਕੇ ਉਸ ਤੋਂ ਫਿਰੌਤੀ ਮੰਗੀ ਸੀ ਮੁਲਜ਼ਮਾਂ ਨੇ ਫਿਰੌਤੀ ਦੀ ਰਕਮ ਮੁਲਜ਼ਮ ਕਮਰਦੀਪ ਸਿੰਘ ਦੇ ਘਰ ਬਰਨਾਲਾ ਵਿਖੇ ਲੁਕੋ ਕੇ ਰੱਖੀ ਸੀ, ਜੋ ਮੁਲਜ਼ਮ ਕਮਰਦੀਪ ਸਿੰਘ ਦੀ ਨਿਸ਼ਾਨਦੇਹੀ ’ਤੇ ਉਸ ਦੇ ਘਰੋਂ ਫਿਰੌਤੀ ਦੇ 3 ਲੱਖ ਰੁਪਏ ਬਰਾਮਦ ਕੀਤੇ ਗਏ ਹਨ ਗਿ੍ਰਫਤਾਰ ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ’ਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਤੇ ਪੁੱਛਗਿੱਛ ਕੀਤੀ ਜਾਵੇਗੀ, ਜਿਸ ਦੌਰਾਨ ਹੋਰ ਵੀ ਖੁਲਾਸਾ ਹੋਣ ਦੀ ਸੰਭਾਵਨਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ