ਚਾਰੇ ਮੁਲਜਮਾਂ ਨੂੰ ਬੱਸ ਤੋਂ ਉੱਤਰਿਆ ਕੀਤੇ ਕਾਬੂ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪਟਿਆਲਾ ਪੁਲਿਸ ਵੱਲੋਂ ਤਿੰਨ ਔਰਤਾਂ ਅਤੇ ਇੱਕ ਵਿਅਕਤੀ ਨੂੰ 9 ਕਿਲੋਂ ਚਰਸ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਇਨ੍ਹਾਂ ਚਾਰੇ ਮੁਲਜ਼ਮਾਂ ਨੂੰ ਬੱਸ ਚੋਂ ਉੱਤਰਦਿਆ ਗ੍ਰਿਫ਼ਤਾਰ ਕੀਤਾ ਗਿਆ ਹੈ। ਜ਼ਿਲ੍ਹਾ ਪੁਲਿਸ ਮੁਖੀ ਵਰੁਣ ਸ਼ਰਮਾ ਨੇ ਦੱਸਿਆ ਕਿ ਡੀਐਸਪੀ ਸਰਕਲ ਰਾਜਪੁਰਾ ਬਿਕਰਮਜੀਤ ਸਿੰਘ ਬਰਾੜ ਦੀ ਅਗਵਾਈ ਹੇਠ ਥਾਣਾ ਸਦਰ ਰਾਜਪੁਰਾ ਦੇ ਐਸਐਚਓ ਐਸਆਈ ਗੁਰਸੇਵਕ ਸਿੰਘ ਦੀ ਟੀਮ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ। Patiala News
ਏਐਸਆਈ ਅਮਰਜੀਤ ਸਿੰਘ ਚੌਕੀ ਇੰਚਾਰਜ ਬਸੰਤਪੁਰਾ ਨੇ ਸਮੇਤ ਪੁਲਿਸ ਪਾਰਟੀ ਮੁੱਖ ਮਾਰਗ ਤੇ ਨਾਕਾ ਬੰਦੀ ਕੀਤੀ ਹੋਈ ਸੀ। ਇਸ ਦੌਰਾਨ ਰਾਜਪੁਰਾ ਸਾਇਡ ਵੱਲੋਂ ਆਉਦੀ ਇੱਕ ਬੱਸ ਨਾਕੇ ਤੋਂ ਪਿੱਛੇ ਬੈਰੀਗੇਟ ਲੱਗੇ ਹੋਣ ਕਾਰਨ ਹੋਲੀ ਹੋਈ, ਤਾਂ ਬੱਸ ਵਿੱਚੋਂ ਕੁਸਮ ਦੇਵੀ ਪਤਨੀ ਫਾਗੁਨ ਸਾਹਨੀ ਵਾਸੀ ਬਿਹਾਰ ਅਤੇ ਗੁਨੀਆ ਦੇਵੀ ਪਤਨੀ ਲਛਮਨ ਸਾਹਨੀ ਵਾਸੀ ਬਿਹਾਰ ਜਿਹਨਾਂ ਨੇ ਇੱਕ ਬੈਗ ਦੋਵਾਂ ਪਾਸਿਆ ਤੋਂ ਫੜਿਆ ਹੋਇਆ ਸੀ ਜੋ ਬੱਸ ਵਿੱਚੋਂ ਉਤਰਕੇ ਸਰਵਿਸ ਰੋਡ ਰਾਹੀਂ ਤੁਰਕੇ ਪਿੱਛੇ ਨੂੰ ਟਲਣ ਲੱਗੀਆਂ, ਜਿਨ੍ਹਾਂ ਨੂੰ ਕਾਬੂ ਕਰਕੇ ਉਹਨਾਂ ਕੋਲੋਂ 4 ਕਿਲੋ ਚਰਸ ਬਰਾਮਦ ਕੀਤੀ ਗਈ।
ਇਹ ਵੀ ਪੜ੍ਹੋ: ਵਿਜੀਲੈਂਸ ਬਿਊਰੋ ਨੇ ਗ੍ਰਾਂਟ ਫੰਡਾਂ ਦੀ ਦੁਰਵਰਤੋਂ ਕਰਨ ਦੇ ਦੋਸ਼ ਹੇਠ ਪੰਜ ਪੰਚਾਇਤ ਮੈਂਬਰਾਂ ਨੂੰ ਕੀਤਾ ਗ੍ਰਿਫਤਾਰ
ਇਸ ਤੋਂ ਇਲਾਵਾ ਦੂਜੇ ਕੇਸ ਵਿੱਚ ਵੀ ਪੁਲਿਸ ਵੱਲੋਂ ਬੱਸ ਚੋਂ ਹੀ ਉੱਤਰਦੇ ਮੁਲਜ਼ਮ ਰਾਮ ਗੇਯਾ ਸਾਹਨੀ ਬਿਹਾਰ ਅਤੇ ਰੰਜੂ ਕੁਮਾਰੀ ਨੇ ਵੀ ਇੱਕ ਬੈਗ ਦੋਨਾਂ ਪਾਸਿਆ ਤੋਂ ਫੜਿਆ ਹੋਇਆ ਸੀ, ਜਦੋਂ ਇਨ੍ਹਾਂ ਦੀ ਚੈਕਿੰਗ ਕੀਤੀ ਗਈ ਤਾ ਇਨ੍ਹਾਂ ਪਾਸੋਂ 5 ਕਿੱਲੋ ਚਰਸ ਬ੍ਰਾਮਦ ਹੋਈ। ਇਨ੍ਹਾਂ ਨੂੰ ਗ੍ਰਿਫਤਾਰ ਕਰਕੇ ਅਦਾਲਤ ਵਿੱਚ ਪੇਸ ਕੀਤਾ ਜਾਵੇਗਾ ਅਤੇ ਰਿਮਾਂਡ ਲੈ ਕੇ ਇਨ੍ਹਾਂ ਦੇ ਅਗਲੇ ਅਤੇ ਪਿਛਲੇ ਸਬੰਧਾਂ ਬਾਰੇ ਜਾਣਕਾਰੀ ਹਾਸਲ ਕੀਤੀ ਜਾਵੇਗੀ। Patiala News