ਹਵਾ ’ਚ ਘੁਲਦਾ ਜ਼ਹਿਰ, ਜਿੰਮੇਵਾਰ ਕੌਣ

ਜੀਵਨ ਲਈ ਹਵਾ ਦਾ ਹੋਣਾ ਜ਼ਰੂਰੀ ਹੈ ਹਵਾ ਜਦੋਂ ਜ਼ਹਿਰੀਲੀ ਹੋ ਜਾਂਦੀ ਹੈ ਤਾਂ ਜੀਵਨ ਲਈ ਖ਼ਤਰਾ ਬਣ ਜਾਂਦੀ ਹੈ ਇਹ ਖ਼ਤਰਾ ਕਿਸੇ ਇੱਕ ਵਿਸ਼ੇਸ਼ ਲਈ ਨਹੀਂ ਸਗੋਂ ਸਾਰਿਆਂ ਲਈ ਹੁੰਦਾ ਹੈ, ਇਸ ਵਿੱਚ ਉਹ ਵੀ ਨਹੀਂ ਬਚ ਸਕਦੇ ਜੋ ਪ੍ਰਦੂਸ਼ਣ ਫੈਲਾਉਂਦੇ ਹਨ ਇਸ ਲਈ ਪ੍ਰਦੂਸ਼ਣ ਲਈ ਇੱਕ-ਦੂਜੇ ਨੂੰ ਜਿੰਮੇਵਾਰ ਠਹਿਰਾਉਣ ਦੀ ਬਜਾਇ ਹਰ ਕਿਸੇ ਨੂੰ ਪ੍ਰਦੂਸ਼ਣ ਨਾ ਕਰਨ ਦਾ ਇਮਾਨਦਾਰੀ ਨਾਲ ਯਤਨ ਕਰਨਾ ਹੋਵੇਗਾ ਸਰਕਾਰਾਂ ਦਾ ਫਰਜ਼ ਹੈ ਕਿ ਪ੍ਰਦੂਸ਼ਣ ਰੋਕਣ ਲਈ ਸਖ਼ਤ ਕਦਮ ਚੁੱਕੇ ਜਾਣ ਕਿਉਂਕਿ ਪ੍ਰਦੂਸ਼ਣ ਕੰਟਰੋਲ ਕਰਨ ਵਾਲੀਆਂ ਸਰਕਾਰੀ ਸੰਸਥਾਵਾਂ ਭ੍ਰਿਸ਼ਟਾਚਾਰ ਦੇ ਅੱਡੇ ਬਣ ਗਈਆਂ ਹਨ ਰਿਸ਼ਵਤ ਲੈ ਕੇ ਕਿਸੇ ਵੀ ਉਦਯੋਗ ਨੂੰ ਪ੍ਰਦੂਸ਼ਣ ਦਾ ਸਰਟੀਫਿਕੇਟ ਦੇ ਦਿੱਤਾ ਜਾਂਦਾ ਹੈ ਵਾਹਨਾਂ ਦੀ ਪ੍ਰਦੂਸ਼ਣ ਜਾਂਚ ਕੇਂਦਰ ਵੀ ਸਿਰਫ਼ ਰਸਮ ਪੂਰੀ ਕਰਦੇ ਹਨ। (Pollution)

ਉਨ੍ਹਾਂ ਨੂੰ ਆਪਣੀ ਫੀਸ ਨਾਲ ਮਤਲਬ ਹੁੰਦਾ ਹੈ ਜੇਕਰ ਅਜਿਹਾ ਨਾ ਹੁੰਦਾ ਤਾਂ ਸੜਕਾਂ ’ਤੇ ਧੂੰਆਂ ਉਡਾਉਂਦੇ ਵਾਹਨ ਕਦੇ ਦਿਖਾਈ ਹੀ ਨਾ ਦੇਣ ਫਸਲਾਂ ਦੀ ਰਹਿੰਦ-ਖੂੰਹਦ, ਪਰਾਲੀ ਸਾੜਨ ਦੀਆਂ ਘਟਨਾਵਾਂ ਕੁਝ ਘੱਟ ਜ਼ਰੂਰ ਹੋਈਆਂ ਹਨ ਪਰ ਖ਼ਤਮ ਨਹੀਂ ਹੋਈਆਂ ਹਾਲਾਂਕਿ ਸਰਕਾਰ ਨੇ ਫਸਲੀ ਰਹਿੰਦ-ਖੂੰਹਦ ਪ੍ਰਬੰਧਨ ਯੋਜਨਾ ਲਈ 3333 ਕਰੋੜ ਰੁਪਏ ਦੀ ਰਾਸ਼ੀ ਵੀ ਜਾਰੀ ਕੀਤੀ ਹੈ, ਜਿਸ ਤਹਿਤ ਕਿਸਾਨਾਂ ਨੂੰ ਫਸਲੀ ਰਹਿੰਦ-ਖੂੰਹਦ ਦੇ ਨਿਬੇੜੇ ਲਈ ਮਸ਼ੀਨਾਂ ’ਤੇ ਸਬਸਿਡੀ ਦਿੱਤੀ ਜਾ ਰਹੀ ਹੈ ਜਿਸ ਦਾ ਧਰਤੀ ’ਤੇ ਅਸਰ ਵੀ ਦਿਸਿਆ ਹੈ ਕਿਉਂਕਿ ਹਰਿਆਣਾ, ਪੰਜਾਬ ’ਚ ਹੀ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਪਰਾਲੀ ਸਾੜਨ ਦੀਆਂ ਘਟਨਾਵਾਂ ’ਚ 50 ਫੀਸਦੀ ਦੀ ਕਮੀ ਦੇਖੀ ਗਈ।

ਇਹ ਵੀ ਪੜ੍ਹੋ : ਬਠਿੰਡਾ ਮਾਲ ਰੋਡ ’ਤੇ ਫਿਰ ਚੱਲੀਆਂ ਗੋਲੀਆਂ, ਦੋ ਨੌਜਵਾਨ ਜਖ਼ਮੀ

ਜੋ ਰਾਹਤ ਦੀ ਗੱਲ ਹੈ ਪਰ ਇਹ ਘਟਨਾਵਾਂ 100 ਫੀਸਦੀ ਖ਼ਤਮ ਹੋਣੀਆਂ ਚਾਹੀਦੀਆਂ ਹਨ ਸੰਸਾਰ ਦੇ 10 ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ’ਚ ਭਾਰਤ ਦੇ 6 ਸ਼ਹਿਰ ਹੋਣਾ ਨਮੋਸ਼ੀ ਦਾ ਵਿਸ਼ਾ ਹੈ ਇਨ੍ਹਾਂ ਛੇ ਸ਼ਹਿਰਾਂ ’ਚ ਦਿੱਲੀ ਅਤੇ ਗਾਜ਼ੀਆਬਾਦ ਨੂੰ ਛੱਡ ਦੇਈਏ ਤਾਂ ਚਾਰ ਸ਼ਹਿਰ ਹਰਿਆਣਾ ਦੇ ਹਨ ਜਿਨ੍ਹਾਂ ’ਚ ਫਰੀਦਾਬਾਦ, ਪਲਵਲ, ਗੁੜਗਾਓਂ ਅਤੇ ਹਿਸਾਰ ਸ਼ਾਮਲ ਹਨ ਆਖ਼ਰ ਕਦੋਂ ਤੱਕ ਅਸੀਂ ਜ਼ਹਿਰੀਲੀ ਹਵਾ ’ਚ ਸਾਹ ਲੈਂਦੇ ਰਹਾਂਗੇ ਕਦੋਂ ਤੱਕ ਅਸੀਂ ਆਪਣੇ ਖੁਦ ਦੀ ਜਾਨ ਦੇ ਦੁਸ਼ਮਣ ਬਣਦੇ ਰਹਾਂਗੇ ਪ੍ਰਦੂਸ਼ਣ ਕੰਟਰੋਲ ਕਰਨਾ ਸਰਕਾਰਾਂ ਦੀ ਵੀ ਜਿੰਮੇਵਾਰੀ ਹੈ ਪਰ ਉਸ ਤੋਂ ਕਿਤੇ ਜ਼ਿਆਦਾ ਜਿੰਮੇਵਾਰੀ ਹਰ ਇਨਸਾਨ ਦੀ ਵੀ ਹੈ ਜੇਕਰ ਇਨਸਾਨ ਪ੍ਰਦੂਸ਼ਣ ਪ੍ਰਤੀ ਜਾਗਰੂਕ ਹੋਵੇਗਾ। (Pollution)

ਪ੍ਰਦੂਸ਼ਣ ਨਹੀਂ ਫੈਲਾਏਗਾ ਤਾਂ ਹੀ ਅਸੀਂ ਸਾਫ਼ ਹਵਾ ’ਚ ਸਾਹ ਲੈ ਸਕਾਂਗੇ ਵਾਤਾਵਰਨ ਸੁਰੱਖਿਆ ਲਈ ਹਰ ਕਿਸੇ ਨੂੰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਤੋਂ ਪੇ੍ਰਰਨਾ ਲੈਣੀ ਚਾਹੀਦੀ ਹੈ ਜਿਨ੍ਹਾਂ ਨੇ ਵਾਤਾਵਰਨ ਨੂੰ ਪ੍ਰਦੂਸ਼ਣ ਤੋਂ ਬਚਾਉਣ ਲਈ ਸਫਾਈ ਮੁਹਿੰਮ, ਪੌਦੇ ਲਾਉਣਾ, ਪਖਾਨੇ ਬਣਾਉਣੇ, ਪ੍ਰਦੂਸ਼ਣ ਰਹਿਤ ਗੱਡੀਆਂ ਦੀ ਵਰਤੋਂ ਕਰਨਾ, ਫਸਲੀ ਰਹਿੰਦ-ਖੂੰਹਦ, ਪਰਾਲੀ ਆਦਿ ਨਾ ਸਾੜਨਾ ਅਤੇ ਘੱਟ ਦੂਰੀ ਲਈ ਮੋਟਰ ਵਾਹਨ ਦਾ ਇਸਤੇਮਾਲ ਨਾ ਕਰਕੇ ਪੈਦਲ ਜਾਂ ਸਾਈਕਲ ਦੀ ਵਰਤੋਂ ਕਰਨਾ ਆਦਿ ਕ੍ਰਾਂਤੀਕਾਰੀ ਮੁਹਿੰਮਾਂ ਚਲਾਈਆਂ ਹੋਈਆਂ ਹਨ। (Pollution)