PM Modi Namibia Visit: PM ਮੋਦੀ ਦੀ ਨਾਮੀਬੀਆ ਦੇ ਰਾਸ਼ਟਰਪਤੀ ਨਾਲ ਮੁਲਾਕਾਤ, ਇਨ੍ਹਾਂ 4 ਮਹੱਤਵਪੂਰਨ ਸਮਝੌਤਿਆਂ ’ਤੇ ਹੋਏ ਦਸਤਖਤ

PM Modi Namibia Visit
PM Modi Namibia Visit: PM ਮੋਦੀ ਦੀ ਨਾਮੀਬੀਆ ਦੇ ਰਾਸ਼ਟਰਪਤੀ ਨਾਲ ਮੁਲਾਕਾਤ, ਇਨ੍ਹਾਂ 4 ਮਹੱਤਵਪੂਰਨ ਸਮਝੌਤਿਆਂ ’ਤੇ ਹੋਏ ਦਸਤਖਤ

ਨਾਮੀਬੀਆ (ਏਜੰਸੀ)। PM Modi Namibia Visit: ਭਾਰਤ ਤੇ ਨਾਮੀਬੀਆ ਵਿਚਾਲੇ ਬੁੱਧਵਾਰ ਨੂੰ ਚਾਰ ਮਹੱਤਵਪੂਰਨ ਸਮਝੌਤਿਆਂ ’ਤੇ ਦਸਤਖਤ ਕੀਤੇ ਗਏ। ਇਹ ਸਮਝੌਤੇ ਊਰਜਾ ਤੇ ਸਿਹਤ ਸੰਭਾਲ ਸਮੇਤ ਕਈ ਖੇਤਰਾਂ ’ਚ ਦੁਵੱਲੇ ਸਹਿਯੋਗ ਨੂੰ ਉਤਸ਼ਾਹਿਤ ਕਰਨ ਨਾਲ ਸਬੰਧਤ ਹਨ। ਇਹ ਗੱਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਰਾਸ਼ਟਰਪਤੀ ਨੇਤੁੰਬੋ ਨੰਦੀ-ਨਦਾਇਤਵ ਵਿਚਕਾਰ ਗੱਲਬਾਤ ਤੋਂ ਬਾਅਦ ਦੱਸੀ ਗਈ। ਆਪਣੇ ਪੰਜ ਦੇਸ਼ਾਂ ਦੇ ਦੌਰੇ ਦੇ ਆਖਰੀ ਪੜਾਅ ’ਚ ਬ੍ਰਾਜ਼ੀਲ ਤੋਂ ਇੱਥੇ ਪਹੁੰਚੇ ਪ੍ਰਧਾਨ ਮੰਤਰੀ ਮੋਦੀ ਨੇ ਸਟੇਟ ਹਾਊਸ ਵਿਖੇ ਰਾਸ਼ਟਰਪਤੀ ਨੰਦੀ-ਨਦਾਇਤਵ ਨਾਲ ਵਫ਼ਦ-ਪੱਧਰੀ ਗੱਲਬਾਤ ਕੀਤੀ। PM Modi Namibia Visit

ਇਹ ਖਬਰ ਵੀ ਪੜ੍ਹੋ : SYL Canal Meeting Delhi: ਦਿੱਲੀ ’ਚ ਐਸਵਾਈਐਲ ਦੀ ਮੀਟਿੰਗ ਖਤਮ, ਜਾਣੋ ਕੀ ਹੋਇਆ…

ਗੱਲਬਾਤ ਤੋਂ ਬਾਅਦ, ਦੋਵਾਂ ਧਿਰਾਂ ਨੇ ਸਿਹਤ, ਦਵਾਈ, ਬਾਇਓਫਿਊਲ ਤੇ ਆਫ਼ਤ ਪ੍ਰਤੀਰੋਧ ਸਮੇਤ ਕਈ ਖੇਤਰਾਂ ’ਚ ਚਾਰ ਸਮਝੌਤਿਆਂ ’ਤੇ ਦਸਤਖਤ ਕੀਤੇ। ਇਹ ਪ੍ਰਧਾਨ ਮੰਤਰੀ ਮੋਦੀ ਦੀ ਨਾਮੀਬੀਆ ਦੀ ਪਹਿਲੀ ਯਾਤਰਾ ਹੈ ਤੇ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਨਾਮੀਬੀਆ ਦੀ ਤੀਜੀ ਯਾਤਰਾ ਹੈ। ਰਾਸ਼ਟਰਪਤੀ ਨੰਦੀ-ਨਦਾਇਤਵ ਦੇ ਸੱਦੇ ’ਤੇ ਇੱਥੇ ਪਹੁੰਚੇ ਪ੍ਰਧਾਨ ਮੰਤਰੀ ਮੋਦੀ ਨੇ ਨਾਮੀਬੀਆ ਨੂੰ ਅਫਰੀਕਾ ’ਚ ਇੱਕ ਕੀਮਤੀ ਤੇ ਭਰੋਸੇਮੰਦ ਭਾਈਵਾਲ ਦੱਸਿਆ। ਇਸ ਤੋਂ ਪਹਿਲਾਂ, ਪ੍ਰਧਾਨ ਮੰਤਰੀ ਮੋਦੀ ਦਾ ਸਟੇਟ ਹਾਊਸ ਵਿਖੇ ਰਸਮੀ ਤੌਰ ’ਤੇ ਸਵਾਗਤ ਕੀਤਾ ਗਿਆ ਤੇ ਉਨ੍ਹਾਂ ਨੂੰ ਗਾਰਡ ਆਫ਼ ਆਨਰ ਦਿੱਤਾ ਗਿਆ। ਉਨ੍ਹਾਂ ਨੂੰ 21 ਤੋਪਾਂ ਦੀ ਸਲਾਮੀ ਵੀ ਦਿੱਤੀ ਗਈ।