ਖਿਡਾਰੀਆਂ ਨੂੰ ਮਿਲੇਗਾ ਦੀਵਾਲੀ ਦਾ ਤੋਹਫ਼ਾ

ਸਰਕਾਰ ਨੇ ਡਾਈਟ ਤੇ ਸਪੋਰਟਸ ਕਿੱਟਾਂ ਦੀ ਰਾਸ਼ੀ ਵਧਾਈ

(ਸੱਚ ਕਹੂੰ ਨਿਊਜ਼) ਭਿਵਾਨੀ। ਪਹਿਲੀ ਵਾਰ ਸਿੱਖਿਆ ਵਿਭਾਗ ਨੇ ਪਹਿਲੀ ਤੋਂ ਅੱਠਵੀਂ ਤੱਕ ਦੇ ਸੂਬੇ ਤੇ ਕੌਮੀ ਪੱਧਰ ਦੇ ਮੁਕਾਬਲਿਆਂ ’ਚ ਹਿੱਸਾ ਲੈਣ ਵਾਲੇ ਖਿਡਾਰੀਆਂ ਦੀ ਡਾਈਟ ਤੇ ਖੇਡ ਕਿੱਟਾਂ ’ਤੇ ਮਿਹਰਬਾਨੀ ਦਿਖਾਈ ਹੈ ਸਿੱਖਿਆ ਵਿਭਾਗ ਨੇ ਨੈਸ਼ਨਲ ਪੱਧਰ ’ਤੇ ਖੇਡੇ ਜਾਣ ਵਾਲੇ ਖਿਡਾਰੀਆਂ ਦੀ ਡਾਟੀਟ ’ਚ 50 ਰੁਪਏ ਤਾਂ ਸਟੇਟ ਲੇਵਲ ਦੇ ਮੁਕਾਬਲੇ ’ਚ ਜਾਣ ਵਾਲੇ ਖਿਡਾਰੀਆਂ ਨੂੰ ਦਿੱਤੀ ਜਾਣ ਵਾਲੀ ਖੁਰਾਕੀ ਭੱਤੇ ’ਚ 75 ਰੁਪੲੈ ਦਾ ਵਾਧਾ ਕੀਤਾ ਹੈ ਇਸ ਤਰ੍ਹਾਂ ਖਿਡਾਰੀਆਂ ਨੂੰ ਖੇਡ ਕਿੱਟਾਂ ’ਚ ਦਿੱਤੇ ਜਾਣ ਵਾਲੀ ਰਾਸ਼ੀ ’ਚ ਵਾਧਾ ਕੀਤਾ ਗਿਆ ਹੈ ਤਾਂ ਕਿ ਬਿਹਤਰੀਨ ਕਵਾਲਿਟੀ ਦਾ ਸਮਾਨ ਖਰੀਦਿਆ ਜਾ ਸਕੇ।

ਖਿਡਾਰੀਆਂ ਨੂੰ ਰੋਜ਼ਾਨਾ ਢਾਈ ਸੌ ਰੁਪਏ ਖੁਰਾਕੀ ਭੱਤਾ ਦਿੱਤਾ ਜਾਵੇਗਾ

ਸਿੱਖਿਆ ਵਿਭਾਗ ਨੇ ਪਹਿਲੀ ਜਮਾਤ ਤੋਂ ਲੈ ਕੇ ਅੱਠਵੀਂ ਜਮਾਤ ਤੱਕ ਦੇ ਨੈਸ਼ਨਲ ਲੇਵਲ ਤੇ ਸੂਬਾ ਪੱਧਰੀ ਮੁਕਾਬਲਿਆਂ ’ਚ ਜਾਣ ਵਾਲੇ ਖਿਡਾਰੀਆਂ ਨੂੰ ਰੋਜ਼ਾਨਾ ਢਾਈ ਸੌ ਰੁਪਏ ਖੁਰਾਕੀ ਭੱਤਾ ਦਿੱਤਾ ਜਾਵੇਗਾ ਹੁਣ ਤੱਕ ਉਕਤ ਖਿਡਾਰੀਆਂ ਨੂੰ 200 ਰੁਪਏ ਰੋਜ਼ਾਨਾ ਦਿੱਤਾ ਜਾਂਦਾ ਰਿਹਾ ਹੈ ਇਸ ਤਰ੍ਹਾਂ ਉਕਤ ਮੁਕਾਬਲਿਆਂ ’ਚ ਹਿੱਸਾ ਲੈਣ ਵਾਲੇ ਖਿਡਾਰੀਆਂ ਨੂੰ ਸਪੋਰਟਸ ਕਿੱਟਾਂ ਲਈ 1200 ਰੁਪਏ ਦੀ ਬਜਾਇ 2500 ਰੁਪਏ ਮਿਲਣਗੇ।

ਇਸ ਤਰ੍ਹਾਂ ਟੀਮ ਦੇ ਨਾਲ ਜਾਣ ਵਾਲੇ ਅਧਿਕਾਰੀਆਂ ਦੇ ਰੋਜ਼ਾਨਾ ਖਾਣੇ ਲਈ 200 ਦੀ ਬਜਾਇ 250 ਰੁਪਏ ਤੇ ਟਰੈਕ ਸੂਟ ਲਈ ਇੱਕ ਹਜ਼ਾਰ ਰੁਪਏ ਦੀ ਬਜਾਇ 2500 ਰੁਪਏ ਦਿੱਤੇ ਜਾਣਗੇ ਇਸ ਤਰ੍ਹਾਂ ਸਟੇਟ ਲੇਵਲ ਦੇ ਮੁਕਾਬਲੇ ’ਚ ਹਿੱਸਾ ਲੈਣ ਵਾਲੇ ਖਿਡਾਰੀਆਂ ਨੂੰ 200 ਰੁਪਏ ਖਾਣੇ ਦੇ ਮਿਲਣਗੇ ਹੁਣ ਤੱਕ ਇਸ ਮੁਕਾਬਲੇ ’ਚ ਹਿੱਸਾ ਲੈਣ ਵਾਲੇ ਖਿਡਾਰੀਆਂ ਨੂੰ 125 ਰੁਪਏ ਮਿਲਦੇ ਰਹੇ ਹਨ ਸਪੋਰਟਸ ਕਿੱਟਾਂ ਲਈ 1500 ਰੁਪਏ ਮਿਲਣਗੇ ਤੇ ਹੁਣ ਤੱਕ ਉਨ੍ਹਾਂ ਨੂੰ 700 ਰੁਪਏ ਮਿਲਦੇ ਰਹੇ ਹਨ ਅਧਿਕਾਰੀਆਂ ਨੂੰ 200 ਰੁਪਏ ਡਾਈਟ ਲਈ ਮਿਲਣਗੇ ਹੁਣ ਤੱਕ ਉਨ੍ਹਾਂ ਨੂੰ 125 ਰੁਪਏ ਮਿਲਦੇ ਰਹੇ ਹਨ ਇਸ ਤਰ੍ਹਾਂ ਅਧਿਕਾਰੀਆਂ ਨੂੰ ਟਰੈਕ ਸੂਟ ਦੇ ਨਾਂਅ ’ਤੇ 700 ਰੁਪਏ ਦੀ ਬਜਾਇ 1500 ਰੁਪਏ ਦਿੱਤੇ ਜਾਣਗੇ।

ਹਰਿਆਣਾ ਸਰੀਰਕ ਸਿੱਖਿਆ ਸੰਘ ਦੇ ਜਨਰਲ ਸਕੱਤਰ ਵਿਨੋਦ ਪਿੰਕੂ ਨੇ ਦੱਸਿਆ ਕਿ ਉਨ੍ਹਾਂ ਕਈ ਵਾਰ ਅਧਿਕਾਰੀਆਂ ਨਾਲ ਉਕਤ ਮੁਕਾਬਲਿਆਂ ’ਚ ਜਾਣ ਵਾਲੇ ਬੱਚਿਆਂ ਦੀ ਡਾਈਟ ਵਧਾਉਣ ਦੀ ਮੰਗ ਕੀਤੀ ਸੀ ਧਰਨੇ ਤੇ ਪ੍ਰਦਰਸ਼ਨ ਵੀ ਕੀਤੇ ਸਨ ਹੁਣ ਜਾ ਕੇ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਨੂੰ ਪੂਰਾ ਕਰ ਦਿੱਤਾ ਇਸ ਨਾਲ ਖਿਡਾਰੀਆਂ ਨੂੰ ਫਾਇਦਾ ਹੇਵਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ