ਸਾਡੇ ਨਾਲ ਸ਼ਾਮਲ

Follow us

10.9 C
Chandigarh
Thursday, January 22, 2026
More
    Home Breaking News ਈਰਾਨ ‘ਤ...

    ਈਰਾਨ ‘ਤੇ ਹਮਲੇ ਤੋਂ ਬਾਅਦ ਕੱਚੇ ਤੇਲ ਦੀਆਂ ਕੀਮਤਾਂ ‘ਚ ਆਇਆ ਉਛਾਲ

    Diesel Prices

    ਮਹਿੰਗਾ ਹੋਵੇਗਾ ਪੈਟਰੋਲ-ਡੀਜ਼ਲ

    ਨਵੀਂ ਦਿੱਲੀ (ਏਜੰਸੀ)। ਸ਼ੁੱਕਰਵਾਰ ਨੂੰ ਲਗਾਤਾਰ ਦੂਜੇ ਦਿਨ ਪੈਟਰੋਲ-ਡੀਜ਼ਲ Petrol Diesel ਦੀਆਂ ਕੀਮਤਾਂ ‘ਚ ਵਾਧਾ ਦੇਖਣ ਨੂੰ ਮਿਲਿਆ ਹੈ। ਇੱਕ ਜਨਵਰੀ ਨੂੰ ਪੈਟਰੋਲ ਅਤੇ ਡੀਜ਼ਲ ਦੇ ਭਾਅ ਸਥਿਰ ਸਨ ਪਰ ਇਸ ਤੋਂ ਬਾਅਦ ਵੀਰਵਾਰ ਅਤੇ ਸ਼ੁੱਕਰਵਾਰ ਨੂੰ ਇਨ੍ਹਾਂ ਦੀਆਂ ਕੀਮਤਾਂ ਵਿਚ ਵਾਧਾ ਕੀਤਾ ਗਿਆ। ਇਸ ਦੇ ਨਾਲ ਹੀ ਬਗਦਾਦ ਹਵਾਈ ਅੱਡੇ ‘ਤੇ ਅਮਰੀਕੀ ਫੌਜ ਵੱਲੋਂ ਕੀਤੇ ਗਏ ਮਿਸਾਈਲ ਹਮਲੇ ‘ਚ ਈਰਾਨ ਦਾ ਟਾਪ ਕਮਾਂਡਰ ਕਾਸਿਮ ਸੁਲੇਮਾਨੀ ਮਾਰਿਆ ਗਿਆ, ਜਿਸ ਤੋਂ ਬਾਅਦ ਕੱਚੇ ਤੇਲ ਦੀ ਕੀਮਤ ਵਿਚ ਵਾਧਾ ਹੋਇਆ ਹੈ। ਅੰਤਰਰਾਸ਼ਟਰੀ ਬਜ਼ਾਰ ‘ਚ ਕੱਚੇ ਤੇਲ ਦੀ ਕੀਮਤ 4 ਫੀਸਦੀ ਮਜ਼ਬੂਤ ਹੋ ਗਈ ਹੈ। ਇਸ ਕਾਰਨ ਤੇਲ ਮਾਰਕੀਟਿੰਗ ਕੰਪਨੀਆਂ ‘ਤੇ ਦਬਾਅ ਬਣ ਗਿਆ ਹੈ। ਅੱਜ ਬ੍ਰੇਂਟ ਕਰੂਡ ਆਇਲ ਦੀ ਕੀਮਤ 4.4 ਫੀਸਦੀ ਵਧ ਕੇ 69.16 ਅਮਰੀਕੀ ਡਾਲਰ ਹੋ ਗਈ ਹੈ।

    ਇਸ ਦੇ ਨਾਲ ਹੀ ਡਬਲਿਊ.ਟੀ.ਆਈ. 4.3 ਫੀਸਦੀ ਉਛਲ ਕੇ 63.84 ਅਮਰੀਕੀ ਡਾਲਰ ‘ਤੇ ਆ ਗਿਆ। ਇਸ ਦਾ ਅਸਰ ਹੋਰ ਦੇਸ਼ਾਂ ਦੇ ਨਾਲ-ਨਾਲ ਭਾਰਤ ‘ਤੇ ਵੀ ਪੈ ਸਕਦਾ ਹੈ। ਦੇਸ਼ ਵਿਚ ਪੈਟਰੋਲ, ਡੀਜ਼ਲ ਦੀਆਂ ਕੀਮਤਾਂ ਵਿਚ ਵਾਧਾ ਹੋ ਸਕਦਾ ਹੈ। ਅਜਿਹਾ ਇਸ ਲਈ ਕਿਉਂਕਿ ਭਾਰਤ ਅਰਬ ਦੇਸ਼ਾਂ ਦੇ ਨਾਲ ਹੀ ਈਰਾਨ ਕੋਲੋਂ ਵੀ ਕੱਚਾ ਤੇਲ ਆਯਾਤ ਕਰਦਾ ਹੈ।  ਦਿੱਲੀ ਵਿੱਚ ਇੱਕ ਲਿਟਰ ਪੈਟਰੋਲ ਦੀ ਕੀਮਤ 10 ਪੈਸੇ ਵਧ ਗਈ ਹੈ, ਕੋਲਕਾਤਾ ਅਤੇ ਮੁੰਬਈ ‘ਚ 7 ਪੈਸੇ। ਇਸ ਦੇ ਨਾਲ ਹੀ ਚੇਨਈ ‘ਚ ਪੈਟਰੋਲ ਦੀ ਕੀਮਤ 8 ਪੈਸੇ ਵਧੀ ਹੈ। ਡੀਜ਼ਲ ਦੀ ਗੱਲ ਕਰੀਏ ਤਾਂ ਇੱਕ ਲਿਟਰ ਡੀਜ਼ਲ ਦੀ ਕੀਮਤ 14 ਪੈਸੇ ਵਧ ਗਈ ਹੈ, ਕੋਲਕਾਤਾ ਵਿਚ 12 ਪੈਸੇ ਅਤੇ ਮੁੰਬਈ ‘ਚ 13 ਪੈਸੇ ਵਧੀ ਹੈ। ਇਸ ਦੇ ਨਾਲ ਹੀ ਚੇਨਈ ‘ਚ ਡੀਜ਼ਲ ਦਾ ਭਾਅ 14 ਪੈਸੇ ਵਧਿਆ ਹੈ।

    ਦੇਸ਼ ਦੇ ਪ੍ਰਮੁੱਖ ਸ਼ਹਿਰਾਂ ‘ਚ ਵਧਿਆ ਪੈਟਰੋਲ-ਡੀਜ਼ਲ ਦਾ ਭਾਅ

    • ਵਿਦੇਸ਼ੀ ਮੁਦਰਾ ਦਰਾਂ ਦੇ ਨਾਲ ਅੰਤਰਰਾਸ਼ਟਰੀ ਬਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਨਿਰਧਾਰਤ ਹੁੰਦੀਆਂ ਹਨ।
    • ਇਸ ਆਧਾਰ ‘ਤੇ ਰੋਜ਼ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਬਦਲਾਅ ਹੁੰਦਾ ਹੈ।
    • ਇਨ੍ਹਾਂ ਮਿਆਰਾ ਦੇ ਆਧਾਰ ‘ਤੇ ਪੈਟਰੋਲ ਅਤੇ ਡੀਜ਼ਲ ਰੇਟ ਰੋਜ਼ ਤੈਅ ਕਰਨ ਦਾ ਕੰਮ ਤੇਲ ਕੰਪਨੀਆਂ ਕਰਦੀਆਂ ਹਨ।

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here