ਦਿੱਲੀ ’ਚ ਪੈਟਰੋਲ 85 ਤੋਂ ਪਾਰ

Petrol

ਦਿੱਲੀ ’ਚ ਪੈਟਰੋਲ 85 ਤੋਂ ਪਾਰ

ਨਵੀਂ ਦਿੱਲੀ। ਦੇਸ਼ ’ਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਮੰਗਲਵਾਰ ਨੂੰ ਲਗਾਤਾਰ ਦੂਜੇ ਦਿਨ ਵਧੀਆਂ ਤੇ ਦਿੱਲੀ ’ਚ ਇਸ ਦੀ ਕੀਮਤ ਪਹਿਲੀ ਵਾਰ 85 ਰੁਪਏ ਪ੍ਰਤੀ ਲੀਟਰ ਤੋਂ ਪਾਰ ਪਹੁੰਚ ਗਈ।

Increased, Oil, Prices, Pakistan

ਦੇਸ਼ ਦੀ ਸਭ ਤੋਂ ਵੱਡੀ ਤੇਲ ਸਪਲਾਈ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਦੇ ਅਨੁਸਾਰ ਕੌਮੀ ਰਾਜਧਾਨੀ ਦਿੱਲੀ ’ਚ ਪੈਟਰੋਲ ਅੱਜ 25 ਪੈਸੇ ਮਹਿੰਗਾ ਹੋ ਕੇ 85.20 ਰੁਪਏ ਪ੍ਰਤੀ ਲੀਟਰ ਹੋ ਗਿਆ। ਮੁੰਬਈ ’ਚ ਇਹ 24 ਪੈਸੇ ਮਹਿੰਗਾ ਹੋ ਕੇ 91.80 ਰੁਪਏ ਪ੍ਰਤੀ ਲੀਟਰ ਦੇ ਰਿਕਾਰਡ ਪੱਧਰ ’ਤੇ ਪਹੁੰਚ ਗਿਆ। ਚੇੱਨਈ ’ਚ 22 ਪੈਸੇ ਚੜ੍ਹ ਕੇ 87.85 ਰੁਪਏ ਤੇ ਕੋਲਕਾਤਾ ’ਚ 24 ਪੈਸੇ ਚੜ੍ਹ ਕੇ 86.63 ਰੁਪਏ ਪ੍ਰਤੀ ਲੀਟਰ ਦੇ ਭਾਅ ਵਿੱਕਿਆ। ਚਾਰੇ ਮਹਾਂਨਗਰਾਂ ’ਚ ਇਸ ਦੀ ਕੀਮਤ ਰਿਕਾਰਡ ਪੱਧਰ ’ਤੇ ਹੈ।
ਪੈਟਰੋਲ
ਦਿੱਲੀ 85.20
ਮੁੰਬਈ 91.80
ਚੇੱਨਈ 87.85
ਕੋਲਕਾਤਾ : 86.63
ਡੀਜ਼ਲ
ਦਿੱਲੀ 75.38
ਮੁੰਬਈ 82.13
ਚੇੱਨਈ 80.67
ਕੋਲਕਾਤਾ 78.97

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.